ਇਕ ਹਾਥੀ ਪਾਣੀ ਪੀਣ ਜਾ ਰਿਹਾ ਹੈ।
فِيلٌ وَاحِدٌ ذَاهِبٌ لِشُرْبِ المَاءِ.
ਦੋ ਜਿਰਾਫ਼ ਪਾਣੀ ਪੀਣ ਜਾ ਰਹੇ ਹਨ।
زَرَافَتَانِ ذَاهِبَتَانِ لِشُرْبِ المَاءِ.
ਤਿੰਨ ਮੱਝਾਂ ਅਤੇ ਚਾਰ ਪੰਛੀ ਵੀ ਪਾਣੀ ਪੀਣ ਜਾ ਰਹੇ ਹਨ।
ثَلاَثَة جَوَامِيسَ وَأَرْبَعَةُ طُيُورٍ ذَاهِبُونَ أَيْضًا لِشُرْبِ المَاءِ.
ਪੰਜ ਹਿਰਨ ਅਤੇ ਛੇ ਜੰਗਲੀ ਸੂਰ ਪਾਣੀ ਵਲ ਤੁਰੇ ਜਾ ਰਹੇ ਹਨ।
خَمْسَةُ ظِبَاءٍ وَسِتَّةُ خَنَازِيرَ بَرِّيَّةٍ يَسِيرُونَ نَحْوَ المَاءِ.
ਸੱਤ ਜ਼ੈਬਰੇ ਪਾਣੀ ਵਲ ਭੱਜੇ ਜਾ ਰਹੇ ਹਨ।
سَبْعَةُ أَحْمِرَةٍ وَحْشِيَّةٍ تَجْرِي نَحْوَ المَاءِ.
ਅੱਠ ਡੱਡੂ ਅਤੇ ਨੌ ਮੱਛੀਆਂ ਪਾਣੀ ਵਿੱਚ ਤਰ ਰਹੀਆਂ ਹਨ।
ثَمَانِي ضَفَادِعَ وَتِسْعُ سَمَكَاتٍ يَسْبَحْنَ فِي المَاءِ.
ਇਕ ਸ਼ੇਰ ਗਰਜਦਾ ਹੈ। ਉਹ ਵੀ ਪਾਣੀ ਪੀਣਾ ਚਾਹੁੰਦਾ ਹੈ। ਸ਼ੇਰ ਤੋਂ ਕੌਣ ਡਰਦਾ ਹੈ?
أَسَدٌ وَاحِدٌ يُزَمْجِرُ. هُوَ أَيْضًا يُرِيدُ أَنْ يَشْرَبَ. مَنْ ذَا الذِي يَخَافُ مِنَ الأَسَدِ؟
ਇਕ ਹਾਥੀ ਸ਼ੇਰ ਦੇ ਨਾਲ ਪਾਣੀ ਪੀ ਰਿਹਾ ਹੈ।
فِيلٌ وَاحِدٌ يَشْرَبُ المَاءَ مَعَ الأَسَدِ.