ਇੱਕ ਸਮੇਂ ਦੀ ਗੱਲ ਹੈ, ਇੱਕ ਖੁਸ਼ ਪਰਿਵਾਰ ਰਹਿੰਦਾ ਸੀ।
Der var engang en lykkelig familie.
ਉਹ ਇਕ-ਦੂਜੇ ਨਾਲ ਕਦੇ ਨਹੀਂ ਸੀ ਲੜ੍ਹਦੇ। ਉਹ ਘਰ ਅਤੇ ਖੇਤਾਂ ਵਿੱਚ ਆਪਣੇ ਮਾਤਾ-ਪਿਤਾ ਦੀ ਮਦਦ ਕਰਦੇ ਸਨ।
De skændtes aldrig med hinanden. De hjalp deres forældre derhjemme og i markerne.
ਪਰ ਉਹਨਾਂ ਨੂੰ ਅੱਗ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਸੀ।
Men de måtte ikke gå i nærheden af ilden.
ਉਹ ਰਾਤ ਨੂੰ ਆਪਣੇ ਸਾਰੇ ਕੰਮ ਕਰਦੇ ਸਨ। ਕਿਉਂਕਿ ਉਹ ਮੋਮ ਦੇ ਬਣੇ ਹੋਏ ਸਨ!
De måtte arbejde om natten. For de var lavet af voks!
ਪਰ ਇੱਕ ਮੁੰਡਾ ਬਾਹਰ ਧੁੱਪ ਵਿੱਚ ਜਾਣ ਦੀ ਤਮੰਨਾ ਰੱਖਦਾ ਸੀ।
Men en af drengene længtes efter at gå ud i sollyset.
ਇੱਕ ਦਿਨ ਉਸਦੀ ਤਮੰਨਾ ਬਹੁਤ ਵਧ ਗਈ। ਉਸ ਦੇ ਭਰਾਵਾਂ ਨੇ ਉਸ ਨੂੰ ਚੇਤਾਵਨੀ ਦਿੱਤੀ…
En dag blev længslen for stor. Hans brødre advarede ham …
ਪਰ ਬਹੁਤ ਦੇਰ ਹੋ ਗਈ ਸੀ! ਉਹ ਸੂਰਜ ਦੀ ਗਰਮੀ ਵਿੱਚ ਪਿਘਲ ਗਿਆ।
Men det var for sent! Han smeltede i den varme sol.
ਮੋਮ ਦੇ ਬੱਚੇ ਆਪਣੇ ਭਰਾ ਨੂੰ ਪਿਘਲਦੇ ਹੋਏ ਵੇਖ ਕੇ ਬਹੁਤ ਉਦਾਸ ਸਨ।
Voksbørnene var så kede af at se deres bror smelte bort.
ਪਰ ਉਹਨਾਂ ਨੇ ਇੱਕ ਯੋਜ਼ਨਾ ਬਣਾਈ। ਉਹਨਾਂ ਨੇ ਪਿਘਲੀ ਮੋਮ ਦੇ ਢੇਰ ਨੂੰ ਪੰਛੀ ਦੇ ਰੂਪ ਵਿੱਚ ਘੜ੍ਹਿਆ।
Men de lagde en plan. De formede en fugl af voksklumpen.
ਉਹ ਆਪਣੇ ਪੰਛੀ ਭਰਾ ਨੂੰ ਇੱਕ ਉੱਚੇ ਪਹਾੜ ਉਪਰ ਲੈ ਗਏ।
De tog deres fuglebror op på et højt bjerg.
ਅਤੇ ਜਦੋਂ ਹੀ ਸੂਰਜ ਚੜ੍ਹਿਆ, ਉਹ ਸਵੇਰ ਦੇ ਚਾਨਣ ਵਿੱਚ ਗਾਉਂਦਾ ਉਡ ਗਿਆ।
Og da solen stod op, fløj han syngende ud i morgenlyset.