ਟੌਮ ਪੱਕੇ ਕੇਲਿਆਂ ਦੀ ਟੋਕਰੀ ਲਈ ਜਾਂਦਾ ਹੈ।
Tom bærer en kasse med modne bananer.
ਟੌਮ ਕੇਲੇ ਵੇਚਣ ਲਈ ਬਾਜ਼ਾਰ ਜਾਂਦਾ ਹੈ।
Tom går til markedet for at sælge bananerne.
ਬਾਜ਼ਾਰ ਵਿੱਚ ਲੋਕ ਫਲ ਖਰੀਦ ਰਹੇ ਹਨ।
Folk på markedet køber frugt.
ਪਰ ਕੋਈ ਵੀ ਟੌਮ ਦੇ ਕੇਲੇ ਖਰੀਦ ਨਹੀਂ ਰਿਹਾ। ਉਹ ਔਰਤਾਂ ਤੋਂ ਫਲ ਖਰੀਦਣਾ ਪਸੰਦ ਕਰਦੇ ਹਨ।
Men ingen køber Toms bananer. De vil hellere købe frugt fra kvinder.
“ਸਾਡੇ ਭਾਈਚਾਰੇ ਵਿੱਚ, ਸਿਰਫ਼ ਔਰਤਾਂ ਫਲ ਵੇਚਦੀਆਂ ਹਨ,” ਲੋਕ ਕਹਿੰਦੇ ਹਨ। “ਇਹ ਕਿਸ ਕਿਸਮ ਦਾ ਆਦਮੀ ਹੈ?” ਲੋਕ ਪੁੱਛਦੇ।
“Her i området er det kun kvinder, der sælger frugt,” siger folk. “Hvad er det her for en mand?” spørger folk.
ਪਰ ਟੌਮ ਹਾਰ ਨਹੀਂ ਮੰਨਦਾ। ਉਸ ਨੇ ਪੁਕਾਰਿਆ, “ਮੇਰੇ ਕੇਲੇ ਖਰੀਦੋ! ਮੇਰੇ ਮਿੱਠੇ ਪੱਕੇ ਕੇਲੇ ਖਰੀਦੋ!”
Men Tom giver ikke op. Han råber: “Køb mine bananer! Køb mine søde, modne bananer!”
ਇੱਕ ਔਰਤ ਟੋਕਰੀ ਵਿਚੋਂ ਕੁੱਝ ਕੇਲੇ ਚੁੱਕਦੀ ਹੈ। ਉਹ ਕੇਲਿਆਂ ਨੂੰ ਧਿਆਨ ਨਾਲ ਵੇਖਦੀ ਹੈ।
En kvinde tager en klase bananer fra kassen. Hun ser omhyggeligt på bananerne.
ਹੋਰ ਲੋਕ ਸਟਾਲ ਤੇ ਆਉਂਦੇ ਹਨ। ਉਹ ਟੌਮ ਦੇ ਕੇਲੇ ਖਰੀਦ ਕੇ ਖਾਂਦੇ ਹਨ।
Flere mennesker kommer til boden. De køber Toms bananer og spiser dem.
ਜਲਦੀ ਹੀ, ਟੋਕਰੀ ਖਾਲੀ ਹੋ ਜਾਂਦੀ ਹੈ। ਟੌਮ ਆਪਣੀ ਕਮਾਈ ਦੇ ਪੈਸੇ ਦੀ ਗਿਣਤੀ ਕਰਦਾ ਹੈ।
Snart er kassen tom. Tom tæller de penge, han har tjent.
ਫਿਰ ਟੌਮ ਸਾਬਣ, ਖੰਡ ਅਤੇ ਰੋਟੀ ਖਰੀਦ ਦਾ ਹੈ। ਉਹ ਇਹ ਸਮਾਨ ਆਪਣੀ ਟੋਕਰੀ ਵਿੱਚ ਰੱਖਦਾ ਹੈ।
Så køber Tom sæbe, sukker og brød. Han lægger tingene i sin kasse.
ਟੌਮ ਟੋਕਰੀ ਆਪਣੇ ਸਿਰ ਤੇ ਟਕਾਉਂਦਾ ਹੈ ਅਤੇ ਘਰ ਚਲਾ ਜਾਂਦਾ ਹੈ।
Tom balancerer kassen på hovedet og går hjem.