Nedlagre PDF
Tilbage til fortællingerne

ਐਂਨਡਿਸਵਾ ਫੁੱਟਬਾਲ ਸਟਾਰ Fodboldstjernen Andiswa

Skrevet af Eden Daniels

Illustreret af Eden Daniels

Oversat af Anu Gill

Læst af Gurleen Parmar

Sprog punjabisk

Niveau Niveau 2

Narrate full story

Reading speed

Autoplay story


ਐਂਨਡਿਸਵਾ ਮੁੰਡਿਆਂ ਨੂੰ ਫੁਟਬਾਲ ਖੇਡਦੇ ਦੇਖ ਰਹੀ ਸੀ। ਉਸਦੀ ਇੱਛਾ ਉਹਨਾਂ ਨਾਲ ਖੇਡਣ ਦੀ ਸੀ। ਉਸਨੇ ਕੋਚ ਨੂੰ ਪੁੱਛਿਆ ਜੇ ਉਹ ਉਹਨਾਂ ਨਾਲ ਖੇਡ ਸਕਦੀ ਹੈ।

Andiswa så på, at drengene spillede fodbold. Hun ville ønske, at hun kunne være med på holdet. Hun spurgte træneren, om hun måtte træne sammen med dem.


ਕੋਚ ਨੇ ਆਪਣੇ ਹੱਥ ਕਮਰ ਤੇ ਰੱਖੇ। “ਇਸ ਸਕੂਲ ਵਿੱਚ, ਸਿਰਫ ਮੁੰਡਿਆਂ ਨੂੰ ਫੁਟਬਾਲ ਖੇਡਣ ਦੀ ਇਜਾਜ਼ਤ ਹੈ,” ਉਸਨੇ ਕਿਹਾ।

Træneren satte hænderne i siden. “På denne skole er det kun drenge, der må spille fodbold,” sagde han.


ਮੁੰਡਿਆਂ ਨੇ ਉਸ ਨੂੰ ਨੈੱਟਬਾਲ ਖੇਡਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਨੈੱਟਬਾਲ ਕੁੜੀਆਂ ਲਈ ਹੈ ਅਤੇ ਫੁਟਬਾਲ ਮੁੰਡਿਆਂ ਲਈ ਹੈ। ਐਂਨਡਿਸਵਾ ਨਿਰਾਸ ਸੀ।

Drengene sagde til hende, at hun kunne spille netbold. De sagde, at netbold var for piger, og fodbold var for drenge. Andiswa blev ked af det.


ਅਗਲੇ ਦਿਨ, ਸਕੂਲ ਵਿੱਚ ਵੱਡਾ ਫੁੱਟਬਾਲ ਮੈਚ ਸੀ। ਕੋਚ ਚਿੰਤਾ ਵਿੱਚ ਸੀ ਕਿਉਂਕਿ ਉਸ ਦਾ ਸੱਭ ਤੋਂ ਵਧੀਆ ਖਿਡਾਰੀ ਬਿਮਾਰ ਸੀ ਅਤੇ ਖੇਡ ਨਹੀਂ ਸਕਦਾ ਸੀ।

Næste dag var der en stor fodboldkamp på skolen. Træneren var nervøs, fordi hans bedste spiller var syg og ikke kunne spille.


ਐਂਨਡਿਸਵਾ ਕੋਚ ਕੋਲ ਭੱਜੀ ਗਈ ਅਤੇ ਉਸਨੂੰ ਖੇਡਣ ਲਈ ਬੇਨਤੀ ਕੀਤੀ। ਕੋਚ ਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਚਾਹੀਦਾ ਹੈ। ਫਿਰ ਉਸ ਨੇ ਫ਼ੈਸਲਾ ਲਿਆ ਕੇ ਐਂਨਡਿਸਵਾ ਟੀਮ ਵਿੱਚ ਸ਼ਾਮਲ ਹੋ ਸਕਦੀ ਹੈ।

Andiswa løb hen til træneren og bad om at få lov til at spille. Træneren vidste ikke, hvad han skulle gøre. Han besluttede sig for, at Andiswa kunne være med på holdet.


ਮੈਚ ਕਠਨ ਸੀ ਖੇਡ ਦੇ ਅੱਧ ਤੱਕ ਕਿਸੇ ਨੇ ਗੋਲ ਨਹੀਂ ਕੀਤਾ ਸੀ।

Kampen var hård. Ingen havde scoret mål ved halvlegen.


ਮੈਚ ਦੇ ਦੂਜੇ ਅੱਧ ਦੌਰਾਨ, ਇੱਕ ਮੁੰਡੇ ਨੇ ਐਂਨਡਿਸਵਾ ਨੂੰ ਬਾਲ ਪਾਸ ਕੀਤੀ। ਉਹ ਗੋਲ ਪੋਸਟ ਵੱਲ ਬਹੁਤ ਹੀ ਤੇਜ਼ੀ ਨਾਲ ਭੱਜੀ ਗਈ। ਉਸਨੇ ਬਾਲ ਨੂੰ ਜੋਰ ਨਾਲ ਲੱਤ ਮਾਰੀ ਅਤੇ ਗੋਲ ਕਰ ਦਿੱਤਾ।

I løbet af anden halvleg spillede en af drengene bolden til Andiswa. Hun løb hurtigt mod målet. Hun sparkede hårdt til bolden og scorede et mål.


ਭੀੜ ਖੁਸ਼ੀ ਨਾਲ ਉੱਡ ਪਈ। ਉਸ ਦਿਨ ਤੋਂ ਬਾਅਦ, ਕੁੜੀਆਂ ਨੂੰ ਵੀ ਸਕੂਲ ਵਿੱਚ ਫੁਟਬਾਲ ਖੇਡਣ ਦੀ ਇਜਾਜ਼ਤ ਮਿਲ ਗਈ।

Publikum blev ellevilde af glæde. Siden den dag havde piger også lov til at spille fodbold på skolen.


Skrevet af: Eden Daniels
Illustreret af: Eden Daniels
Oversat af: Anu Gill
Læst af: Gurleen Parmar
Sprog: punjabisk
Niveau: Niveau 2
Kilde: Andiswa Soccer Star fra African Storybook
Creative Commons licens
Dette værk er licenseret under en Creative Commons Navngivelse-NonCommercial 3.0 International licens.
Valgmuligheder
Tilbage til fortællingerne Nedlagre PDF