Change language
Swahili
Amharic
Arabic
Bengali
Cantonese
Dari
French
German
Italian
Kiswahili
Korean
Mandarin
Norwegian
Nynorsk
Persian
Polish
Portuguese
Punjabi
Somali
Spanish
Tagalog
Tetum
Tibetan
Turkish
Ukrainian
Urdu
More languages...
Back to stories list
ਬਹੁਤ ਸਮਾਂ ਪਹਿਲਾਂ ਤਿੰਨ ਕੁੜੀਆਂ ਲੱਕੜ ਇਕੱਠੀ ਕਰਨ ਲਈ ਬਾਹਰ ਗਈਆਂ।
Hapo zamani za kale, wasichana watatu walienda kukusanya kuni.
ਦਿਨ ਬਹੁਤ ਗਰਮ ਸੀ ਇਸ ਲਈ ਉਹ ਨਦੀ ਵਿੱਚ ਤਰਨ ਗਈਆਂ। ਉਹ ਖੇਡੀਆਂ, ਉਹਨਾਂ ਨੇ ਪਾਣੀ ਛਿੜਕਿਆ ਅਤੇ ਪਾਣੀ ਵਿੱਚ ਤੈਰੀਆਂ।
Ilikuwa ni siku yenye jua kali na wakaamua kwenda mtoni kuogelea. Wakaogelea huku wakicheza na kurushiana maji.
ਅਚਾਨਕ, ਉਹਨਾਂ ਨੂੰ ਅਹਿਸਾਸ ਹੋਇਆ ਕਿ ਦੇਰ ਹੋ ਗਈ ਹੈ। ਉਹ ਛੇਤੀ ਪਿੰਡ ਵਾਪਸ ਆ ਗਈਆਂ।
Ghafla waligundua kuwa muda umekwenda. Wakaharakisha kurudi nyumbani.
ਜਦ ਉਹ ਘਰ ਦੇ ਕਰੀਬ ਸਨ, ਨੌਜ਼ੀਬਿੱਲ ਨੇ ਆਪਣੀ ਗਰਦਨ ਤੇ ਹੱਥ ਰੱਖਿਆ। ਉਹ ਆਪਣਾ ਹਾਰ ਭੁਲ ਆਈ ਸੀ। “ਕਿਰਪਾ ਕਰਕੇ ਮੇਰੇ ਨਾਲ ਵਾਪਸ ਆੳ!” ਉਸ ਨੇ ਆਪਣੀਆਂ ਸਹੇਲੀਆਂ ਨੂੰ ਬੇਨਤੀ ਕੀਤੀ। ਪਰ ਉਸ ਦੀਆਂ ਸਹੇਲੀਆਂ ਨੇ ਕਿਹਾ ਕਿ ਬਹੁਤ ਦੇਰ ਹੋ ਗਈ ਹੈ।
Walipokuwa wanakaribia kufika nyumbani, Nozibele akajishika shingoni. Alikuwa amesahau shanga zake! “Tafadhali turudini!” aliwasihi rafiki zake. Lakini rafiki zake wakasema tumechelewa.
ਇਸ ਲਈ ਨੌਜ਼ੀਬਿੱਲ ਵਾਪਸ ਨਦੀ ਨੂੰ ਇਕੱਲੀ ਚਲੀ ਗਈ। ਉਸ ਨੇ ਆਪਣਾ ਹਾਰ ਲੱਭਿਆ ਅਤੇ ਜਲਦਬਾਜੀ ਨਾਲ ਘਰ ਵੱਲ ਨੂੰ ਆਉਂਦੀ ਹਨੇਰੇ ਵਿੱਚ ਗੁੰਮ ਹੋ ਗਈ।
Kwa hiyo Nozibele akarudi mwenyewe mtoni. Akapata shanga zake na akakimbia kurudi nyumbani. Lakini akapotea gizani.
ਬਹੁਤ ਦੂਰ ਇੱਕ ਝੋਂਪੜੀ ਵਿੱਚੋਂ ਉਸਨੇ ਚਾਨਣ ਆਉਂਦਾ ਦੇਖਿਆ। ਉਹ ਉਸ ਵੱਲ ਛੇਤੀ ਨਾਲ ਗਈ ਅਤੇ ਦਰਵਾਜ਼ਾ ਖੜਕਾਇਆ।
Kwa mbali akaona mwanga unatoka kwenye nyumba. Akakimbilia kwenye nyumba na kugonga mlango.
ਉਸਨੂੰ ਬਹੁਤ ਹੈਰਾਨੀ ਹੋਈ ਜਦ ਇੱਕ ਕੁੱਤੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ, “ਤੂੰ ਕੀ ਚਾਹੁੰਦੀ ਹੈ?” “ਮੈਂ ਗੁੰਮ ਹਾਂ ਅਤੇ ਮੈਨੂੰ ਸੌਣ ਲਈ ਜਗ੍ਹਾ ਦੀ ਲੋੜ ਹੈ,” ਨੌਜ਼ੀਬਿੱਲ ਨੇ ਕਿਹਾ। “ਅੰਦਰ ਆ, ਨਹੀਂ ਤਾਂ ਮੈਂ ਤੁਹਾਨੂੰ ਵੱਢ ਦੇਵਾਂਗਾ!” ਕੁੱਤੇ ਨੇ ਕਿਹਾ। ਇਸ ਲਈ ਨੌਜ਼ੀਬਿੱਲ ਅੰਦਰ ਚਲੀ ਗਈ।
Akastaajabu kumwona mbwa akifungua mlango na akasema, “Unataka nini?” “Nimepotea na ninatafuta sehemu ya kulala,” akasema Nozibele. “Ingia ndani, la sivyo nitakung’ata!” mbwa akamwambia. Nozibele akaingia ndani.
ਫਿਰ ਕੁੱਤੇ ਨੇ ਕਿਹਾ, “ਮੇਰੇ ਲਈ ਖਾਣਾਂ ਬਣਾ!” “ਪਰ ਮੈਂ ਕੁੱਤੇ ਲਈ ਪਹਿਲਾਂ ਕਦੇ ਵੀ ਖਾਣਾਂ ਨਹੀਂ ਬਣਾਇਆ,” ਉਸ ਨੇ ਜਵਾਬ ਦਿੱਤਾ। “ਖਾਣਾਂ ਬਣਾ, ਨਹੀਂ ਤਾਂ ਮੈਂ ਤੁਹਾਨੂੰ ਵੱਢ ਦੇਵਾਂਗਾ!” ਕੁੱਤੇ ਨੇ ਕਿਹਾ। ਇਸ ਲਈ ਨੌਜ਼ੀਬਿੱਲ ਨੇ ਕੁੱਤੇ ਲਈ ਕੁਝ ਭੋਜਨ ਬਣਾਇਆ।
Mbwa akamwambia, “Nipikie!” “Sijawahi kumpikia mbwa,” akajibu. “Pika, la sivyo nitakung’ata!” mbwa akasema. Nozibele akampikia mbwa chakula.
ਫਿਰ ਕੁੱਤੇ ਨੇ ਕਿਹਾ, “ਮੇਰਾ ਬਿਸਤਰਾ ਬਣਾ!” ਨੌਜ਼ੀਬਿੱਲ ਨੇ ਜਵਾਬ ਦਿੱਤਾ, “ਮੈਂ ਕੁੱਤੇ ਦਾ ਬਿਸਤਰਾ ਕਦੇ ਵੀ ਨਹੀਂ ਬਣਾਇਆ।” “ਬਿਸਤਰਾ ਬਣਾ, ਨਹੀਂ ਤਾਂ ਮੈਂ ਤੁਹਾਨੂੰ ਵੱਢ ਦੇਵਾਂਗਾ!” ਕੁੱਤੇ ਨੇ ਕਿਹਾ। ਇਸ ਲਈ ਨੌਜ਼ੀਬਿੱਲ ਨੇ ਬਿਸਤਰਾ ਬਣਾਇਆ।
Mbwa akamwambia, “Nitandikie kitanda!” Nozibele akajibu, “Sijawahi kumtandikia mbwa kitanda.” “Tandika kitanda, la sivyo nitakung’ata!” mbwa akasema. Nozibele akatandika kitanda.
ਹਰ ਦਿਨ ਉਸ ਨੂੰ ਕੁੱਤੇ ਲਈ ਖਾਣਾਂ ਪਕਾਉਣਾਂ ਪੈਂਦਾ, ਝਾੜੂ ਲਾਉਣਾ ਪੈਂਦਾ ਅਤੇ ਉਸਦੀਆਂ ਚੀਜ਼ਾਂ ਨੂੰ ਧੋਣਾ ਪੈਂਦਾ ਸੀ। ਫਿਰ ਇੱਕ ਦਿਨ ਕੁੱਤੇ ਨੇ ਕਿਹਾ, “”ਨੌਜ਼ੀਬਿੱਲ, ਅੱਜ ਮੇਰੇ ਕੁਝ ਦੋਸਤ ਆ ਰਹੇ ਹਨ। ਮੇਰੇ ਵਾਪਸ ਆਉਣ ਤੋਂ ਪਹਿਲਾਂ, ਘਰ ਨੂੰ ਸੰਭਰਣਾ, ਭੋਜਨ ਪਕਾ ਦੇਣਾ ਅਤੇ ਮੇਰੀਆਂ ਚੀਜ਼ਾਂ ਨੂੰ ਧੋ ਦੇਣਾ।
Akawa kila siku anampikia, anamfulia na kumfagilia mbwa. Siku moja mbwa akasema, “Nozibele, leo naenda kuwatembelea rafiki zangu. Fagia nyumba, pika chakula na osha vitu vyangu kabla sijarudi.”
ਜਦੋਂ ਹੀ ਕੁੱਤਾ ਗਿਆ, ਨੌਜ਼ੀਬਿੱਲ ਨੇ ਉਸ ਦੇ ਸਿਰ ਵਿੱਚੋਂ ਤਿੰਨ ਵਾਲ ਲਏ। ਉਸ ਨੇ ਇੱਕ ਵਾਲ ਮੰਜੇ ਹੇਠ ਰੱਖਿਆ, ਇੱਕ ਦਰਵਾਜ਼ੇ ਦੇ ਪਿੱਛੇ ਅਤੇ ਇੱਕ ਕਰਾਲ ਦੇ ਵਿੱਚ। ਫਿਰ ਜਿੰਨ੍ਹੀ ਛੇਤੀ ਹੋ ਸਕਿਆ ਉਹ ਘਰ ਵੱਲ ਨੂੰ ਭੱਜੀ ਗਈ।
Mara baada tu ya mbwa kuondoka, Nozibele akanyofoa nywele tatu kutoka kwenye kichwa chake. Akaweka unywele mmoja chini ya kitanda, mmoja nyuma ya mlango, na mwingine akauweka kwenye uzio wa nyumba. Halafu, akakimbia kuelekea nyumbani kwa nguvu zote.
ਜਦ ਕੁੱਤਾ ਵਾਪਸ ਆਇਆ, ਉਹ ਨੌਜ਼ੀਬਿੱਲ ਨੂੰ ਵੇਖ ਰਿਹਾ ਸੀ। “ਨੌਜ਼ੀਬਿੱਲ, ਤੂੰ ਕਿੱਥੇ ਹੈ?” ਉਸ ਨੇ ਰੌਲਾ ਪਾਇਆ। “ਮੈਂ ਇੱਥੇ ਹਾਂ, ਮੰਜੇ ਹੇਠ,” ਪਹਿਲਾ ਵਾਲ ਬੋਲਿਆ। “ਮੈਂ ਇੱਥੇ ਹਾਂ, ਦਰਵਾਜ਼ੇ ਦੇ ਪਿੱਛੇ” ਦੂਜਾ ਵਾਲ ਬੋਲਿਆ। “ਮੈਂ ਇੱਥੇ ਹਾਂ, ਕਰਾਲ ਦੇ ਵਿੱਚ” ਤੀਜਾ ਵਾਲ ਬੋਲਿਆ।
Mbwa aliporudi akaanza kumtafuta Nozibele. “Nozibele, uko wapi?” akapiga kelele. “Niko hapa, chini ya kitanda,” unywele wa kwanza ukajibu. “Nipo hapa nyuma ya mlango,” unywele wa pili ukajibu. “Niko hapa kwenye uzio,” unywele wa tatu ukajibu.
ਫਿਰ ਕੁੱਤੇ ਨੂੰ ਪਤਾ ਲੱਗ ਗਿਆ ਕਿ ਨੌਜ਼ੀਬਿੱਲ ਨੇ ਉਸ ਨੂੰ ਧੋਖਾ ਦਿੱਤਾ ਸੀ। ਇਸ ਲਈ ਉਹ ਪਿੰਡ ਵੱਲ ਨਸਿਆ ਗਿਆ। ਪਰ ਨੌਜ਼ੀਬਿੱਲ ਦੇ ਭਰਾ ਵੱਡੀਆਂ ਸੋਟੀਆਂ ਨਾਲ ਉਸ ਦੀ ਉਡੀਕ ਕਰ ਰਹੇ ਸਨ। ਕੁੱਤੇ ਨੇ ਆਪਣਾ ਰਾਹ ਬਦਲਿਆ ਅਤੇ ਦੂਰ ਭੱਜ ਗਿਆ। ਉਹ ਬਾਅਦ ਵਿੱਚ ਕਦੇ ਵੀ ਦਿਖਾਈ ਨਹੀਂ ਦਿੱਤਾ।
Mbwa akagundua kuwa Nozibele amemkimbia. Kwa hiyo akakimbia kuelekea kijijini. Kaka zake Nozibele walikuwa wakimsubiri na fimbo. Mbwa alipowaona akageuka na kukimbia, na hajawahi kuonekana tena.
Written by: Tessa Welch
Illustrated by: Wiehan de Jager
Translated by: Anu Gill
Read by: Gurleen Parmar