Download PDF
Back to stories list

ਸਕੀਮਾ ਦਾ ਗੀਤ Wimbo wa Sakima

Written by Ursula Nafula

Illustrated by Peris Wachuka

Translated by Anu Gill

Read by Gurleen Parmar

Language Punjabi

Level Level 3

Narrate full story

Reading speed

Autoplay story


ਸਕੀਮਾ ਆਪਣੇ ਮਾਤਾ-ਪਿਤਾ ਅਤੇ ਚਾਰ ਸਾਲ ਦੀ ਭੈਣ ਨਾਲ ਰਹਿੰਦਾ ਸੀ। ਉਹ ਇੱਕ ਅਮੀਰ ਆਦਮੀ ਦੀ ਜ਼ਮੀਨ ਤੇ ਰਹਿੰਦੇ ਸਨ। ਉਹਨਾਂ ਦੀ ਘਾਹ-ਫੂਸ ਦੀ ਝੋਪੜੀ ਦਰਖ਼ਤਾਂ ਦੇ ਇੱਕ ਕਤਾਰ ਦੇ ਅੰਤ ਤੇ ਸੀ।

Sakima aliishi na wazazi wake na dada yake wa miaka minne. Waliishi katika shamba la mtu tajiri. Nyumba yao ya nyasi ilikuwa mwisho wa safu ya miti iliyopendeza.


ਜਦ ਸਕੀਮਾ ਤਿੰਨ ਸਾਲ ਦੀ ਉਮਰ ਦਾ ਸੀ, ਉਹ ਬਿਮਾਰ ਹੋ ਗਿਆ ਅਤੇ ਉਸ ਦੀ ਨਜ਼ਰ ਚਲੀ ਗਈ। ਸਕੀਮਾ ਇੱਕ ਗੁਣਵੰਤੀ ਮੁੰਡਾ ਸੀ।

Sakima alipokuwa na umri wa miaka mitatu, aliugua na kupoteza uwezo wa kuona. Hata hivyo, Sakima alikuwa mvulana mwenye kipaji.


ਸਕੀਮਾ ਬਹੁਤ ਕੁਝ ਕਰਦਾ ਸੀ ਜੋ ਕਿ ਹੋਰ ਛੇ ਸਾਲ ਦੀ ਉਮਰ ਦੇ ਮੁੰਡੇ ਨਹੀਂ ਸੀ ਕਰਦੇ। ਜਿਵੇਂ, ਉਹ ਪਿੰਡ ਦੇ ਵਡੇਰਿਆਂ ਨਾਲ ਬੈਠ ਕੇ ਮਹੱਤਵਪੂਰਨ ਮਾਮਲਿਆਂ ਤੇ ਚਰਚਾ ਕਰ ਸਕਦਾ ਸੀ।

Sakima alitenda mambo mengi ambayo wavulana wengine wa umri wake hawakufanya. Kwa mfano, aliketi na watu wazima na kujadili mambo muhimu.


ਸਕੀਮਾ ਦੇ ਮਾਪੇ ਅਮੀਰ ਆਦਮੀ ਦੇ ਘਰ ਵਿੱਚ ਕੰਮ ਕਰਦੇ ਸਨ। ਉਹ ਘਰ ਤੋਂ ਸਵੇਰੇ ਚਲੇ ਜਾਂਦੇ ਅਤੇ ਸ਼ਾਮ ਨੂੰ ਦੇਰ ਵਾਪਸ ਆਉਂਦੇ। ਸਕੀਮਾ ਆਪਣੀ ਛੋਟੀ ਭੈਣ ਨਾਲ ਰਹਿ ਜਾਂਦਾ ਸੀ।

Wazazi wa Sakima walifanya kazi katika nyumba ya yule tajiri. Walitoka nyumbani asubuhi na mapema na kurudi jioni. Sakima aliachwa na dada yake.


ਸਕੀਮਾ ਗੀਤ ਗਾਉਂਣੇ ਪਸੰਦ ਕਰਦਾ ਸੀ। ਇੱਕ ਦਿਨ ਉਸਨੂੰ ਮਾਂ ਨੇ ਪੁਛਿਆ, “ਸਕੀਮਾ, ਤੂੰ ਇਹ ਗੀਤ ਕਿੱਥੌ ਸਿੱਖਦਾ ਹੈ?”

Sakima alipenda kuimba nyimbo. Siku moja mama yake alimuuliza, “Sakima, unajifunza nyimbo hizi kutoka wapi?”


ਸਕੀਮਾ ਨੇ ਜਵਾਬ ਦਿੱਤਾ, “ਬੱਸ ਆ ਜਾਂਦੇ ਨੇ, ਮਾਂ। ਮੈਂ ਆਪਣੇ ਮਨ ਵਿੱਚ ਸੁਣਦਾ ਹਾਂ ਅਤੇ ਫਿਰ ਗਾ ਦਿੰਦਾ ਹਾਂ।”

Sakima alimjibu, “Nazisikia akilini mwangu kisha naziimba.”


ਸਕੀਮਾ ਆਪਣੀ ਛੋਟੀ ਭੈਣ ਲਈ ਗਾਉਂਣਾ ਪਸੰਦ ਕਰਦਾ ਸੀ ਖਾਸ ਕਰਕੇ ਜੱਦ ਉਸਨੂੰ ਭੁੱਖ ਲੱਗਦੀ ਸੀ। ਉਹ ਆਪਣੇ ਚਹੇਤੇ ਗੀਤ ਗਾਉਂਦਾ ਅਤੇ ਉਸ ਦੀ ਭੈਣ ਸੁਣਦੀ ਸੀ। ਉਹ ਸੁਖਮਈ ਟਿਊਨ ਤੇ ਝੂਮਦੀ ਸੀ।

Sakima alipenda kumwimbia mdogo wake hasa akihisi njaa. Dada yake alimsikiliza na kucheza.


“ਕੀ ਤੁਸੀਂ ਮੁੜ ਮੁੜ ਇਸ ਨੂੰ ਗਾ ਸਕਦੇ ਹੋ ਸਕੀਮਾ,” ਉਸਦੀ ਭੈਣ ਉਸ ਨੂੰ ਬੇਨਤੀ ਕਰਦੀ ਸੀ। ਸਕੀਮਾ ਸਵੀਕਾਰ ਕਰਕੇ ਮੁੜ ਮੁੜ ਗਾਉਂਦਾ ਸੀ।

“Naomba uimbe tena na tena, Sakima,” mdogo wake alimsihi. Sakima alikubali na kuimba mara nyingine.


ਇਕ ਸ਼ਾਮ ਜਦ ਉਸ ਦੇ ਮਾਤਾ-ਪਿਤਾ ਘਰ ਵਾਪਸ ਆਏ ਉਹ ਬਹੁਤ ਹੀ ਚੁੱਪ ਸਨ। ਸਕੀਮਾ ਨੂੰ ਪਤਾ ਸੀ ਕਿ ਕੁਝ ਗਲਤ ਸੀ।

Jioni moja, wazazi wake waliporudi nyumbani, walikuwa kimya sana. Sakima alijua kwamba lazima kulikuwa na jambo baya.


“ਕੀ ਹੋਇਆ ਹੈ, ਮਾਤਾ ਪਿਤਾ?” ਸਕੀਮਾ ਨੇ ਪੁੱਛਿਆ। ਸਕੀਮਾ ਨੂੰ ਪਤਾ ਲੱਗਾ ਕਿ ਅਮੀਰ ਆਦਮੀ ਦਾ ਪੁੱਤਰ ਗੁੰਮ ਸੀ। ਆਦਮੀ ਬਹੁਤ ਹੀ ਉਦਾਸ ਅਤੇ ਇਕੱਲਾ ਮਹਿਸੂਸ ਕਰ ਰਿਹਾ ਸੀ।

“Kuna shida gani, mama, baba?” Sakima aliuliza. Sakima aligundua kwamba mwana wa tajiri wao alikuwa amepotea. Tajiri alihuzunika na kuwa na upweke mkubwa.


ਮੈਂ ਉਸ ਲਈ ਗਾ ਸਕਦਾ ਹਾਂ ਫਿਰ ਸ਼ਾਇਦ ਉਹ ਮੁੜ ਖੁਸ਼ ਹੋ ਜਾਵੇ,” ਸਕੀਮਾ ਨੇ ਆਪਦੇ ਮਾਪਿਆਂ ਨੂੰ ਦੱਸਿਆ। ਪਰ ਉਸਦੇ ਮਾਪਿਆਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। “ਉਹ ਬਹੁਤ ਹੀ ਅਮੀਰ ਹੈ। ਤੂੰ ਸਿਰਫ ਇੱਕ ਅੰਨ੍ਹਾ ਮੁੰਡਾ ਹੈ। ਕੀ ਤੈਨੂੰ ਲੱਗਦਾ ਹੈ ਕਿ ਤੇਰਾ ਗੀਤ ਉਸ ਦੀ ਮਦਦ ਕਰੇਗਾ?”

“Labda atafurahi tena nikimwimbia,” Sakima aliwaambia wazazi wake. Wazazi wake walidharau wazo lake. “Yeye ni tajiri sana. Wewe ni mvulana asiyeona. Unadhani wimbo wako utamsaidia?”


ਪਰ, ਸਕੀਮਾ ਨੇ ਹਾਰ ਨਹੀਂ ਮੰਨ੍ਹੀ। ਉਸਦੀ ਛੋਟੀ ਭੈਣ ਨੇ ਉਸਨੂੰ ਸਹਿਯੋਗ ਦਿੱਤਾ। ਉਸ ਨੇ ਕਿਹਾ, “ਸਕੀਮਾ ਦੇ ਗੀਤ ਮੈਨੂੰ ਦਿਲਾਸਾ ਦਿੰਦੇ ਹਨ ਜਦ ਮੈਨੂੰ ਭੁੱਖ ਲਗਦੀ ਹੈ। ਉਹ ਅਮੀਰ ਆਦਮੀ ਨੂੰ ਵੀ ਦਿਲਾਸਾ ਦੇਣਗੇ।”

Hata hivyo, Sakima hakukata tamaa. Mdogo wake alimpa moyo. Alisema, “Nyimbo za Sakima hunituliza mimi nikiwa na njaa. Zitamtuliza tajiri vile vile.”


ਅਗਲੇ ਦਿਨ, ਸਕੀਮਾ ਨੇ ਆਪਣੀ ਛੋਟੀ ਭੈਣ ਨੂੰ ਅਮੀਰ ਆਦਮੀ ਦੇ ਘਰ ਲੈ ਕੇ ਜਾਣ ਨੂੰ ਕਿਹਾ।

Siku iliyofuata, Sakima alimwomba mdogo wake amwongoze hadi kwenye nyumba ya tajiri.


ਉਹ ਇੱਕ ਵੱਡੀ ਖਿੜਕੀ ਹੇਠ ਖੜ੍ਹਕੇ ਉਸਦਾ ਮਨਪਸੰਦ ਗੀਤ ਗਾਉਣ ਲੱਗਾ। ਹੌਲੀ ਹੌਲੀ, ਅਮੀਰ ਆਦਮੀ ਦਾ ਸਿਰ ਵੱਡੀ ਖਿੜਕੀ ਤੋਂ ਦਿਖਣਾਂ ਸ਼ੁਰੂ ਹੋ ਗਿਆ।

Alisimama chini ya dirisha moja kubwa na kuanza kuimba wimbo wake alioupenda. Pole pole, kichwa cha tajiri kilionekana dirishani.


ਕਰਮਚਾਰੀ ਆਪਣਾ ਕੰਮ ਕਰਦੇ ਕਰਦੇ ਰੁਕ ਗਏ। ਉਹ ਸਕੀਮਾ ਦਾ ਸੁੰਦਰ ਗੀਤ ਸੁਣਨ ਲਗੇ। ਪਰ ਇੱਕ ਆਦਮੀ ਨੇ ਕਿਹਾ, “ਕੋਈ ਵੀ ਮਾਲਕ ਨੂੰ ਦਿਲਾਸਾ ਨਹੀਂ ਦੇ ਪਾਇਆ। ਇਹ ਅੰਨ੍ਹਾ ਮੁੰਡਾ ਸੋਚਦਾ ਹੈ ਕਿ ਉਹ ਉਸਨੂੰ ਦਿਲਾਸਾ ਦੇਵੇਗਾ?”

Wafanyakazi waliacha kazi zao. Wakasikiliza wimbo mzuri wa Sakima. Hata hivyo, mwanamume mmoja alisema, “Hakuna aliyefaulu kumtuliza bwana. Je, huyu mvulana asiyeona anafikiri atamtuliza?”


ਸਕੀਮਾ ਗੀਤ ਖਤਮ ਕਰਕੇ ਮੁੜਨ ਲੱਗਾ ਸੀ। ਪਰ ਅਮੀਰ ਆਦਮੀ ਬਾਹਰ ਆਕੇ ਕਹਿੰਦਾ, “ਕਿਰਪਾ ਕਰਕੇ ਇੱਕ ਵਾਰੀ ਫਿਰ ਗਾਉ।”

Sakima alipomaliza kuimba wimbo wake alianza kuondoka. Tajiri alitoka nje kwa haraka na kusema, “Tafadhali, imba tena.”


ਉਸ ਪਲ ਵਿੱਚ ਦੋ ਆਦਮੀ ਇੱਕ ਸਟਰੈਚਰ ਤੇ ਕਿਸੇ ਨੂੰ ਲੈ ਕੇ ਆਏ। ਉਹਨਾਂ ਨੇ ਅਮੀਰ ਆਦਮੀ ਦੇ ਪੁੱਤਰ ਨੂੰ ਸੜਕ ਦੇ ਪਾਸੇ ਕੁੱਟਿਆ ਪਇਆ ਲੱਭਿਆ ਸੀ।

Wakati huo huo, watu wawili walikuja wakiwa wamembeba mtu kwenye machela. Walimkuta mwana wa tajiri akiwa amechapwa na kuachwa kando ya barabara.


ਅਮੀਰ ਆਦਮੀ ਆਪਣੇ ਪੁੱਤਰ ਨੂੰ ਦੋਬਾਰਾ ਦੇਖਕੇ ਬਹੁਤ ਖੁਸ਼ ਹੋਇਆ। ਉਸਨੇ ਸਕੀਮਾ ਨੂੰ ਦਿਲਾਸਾ ਦੇਣ ਲਈ ਇਨਾਮ ਦਿੱਤਾ। ਉਹ ਆਪਣੇ ਪੁੱਤਰ ਅਤੇ ਸਕੀਮਾ ਨੂੰ ਹਸਪਤਾਲ ਲੈ ਕੇ ਗਿਆ ਤਾਂ ਕਿ ਉਸਦੀ ਨਜ਼ਰ ਵਾਪਸ ਆ ਸਕੇ।

Tajiri alifurahi sana kumwona mwana wake tena. Alimzawadia Sakima kwa kumliwaza. Aliwapeleka mwanawe na Sakima hosipitali ili Sakima aweze kusaidiwa kuona tena.


Written by: Ursula Nafula
Illustrated by: Peris Wachuka
Translated by: Anu Gill
Read by: Gurleen Parmar
Language: Punjabi
Level: Level 3
Source: Sakima's song from African Storybook
Creative Commons License
This work is licensed under a Creative Commons Attribution 4.0 International License.
Options
Back to stories list Download PDF