Nedlagre PDF
Tilbage til fortællingerne

ਕੁਕੜੀ ਅਤੇ ਬਾਜ਼ Høne og Ørn

Skrevet af Ann Nduku

Illustreret af Wiehan de Jager

Oversat af Anu Gill

Læst af Gurleen Parmar

Sprog punjabisk

Niveau Niveau 3

Narrate full story

Reading speed

Autoplay story


ਇੱਕ ਸਮੇਂ ਕੁਕੜੀ ਅਤੇ ਬਾਜ਼ ਦੋਸਤ ਸਨ। ਉਹ ਹੋਰ ਸਾਰੇ ਪੰਛੀਆਂ ਦੇ ਨਾਲ ਅਮਨ ਨਾਲ ਰਹਿੰਦੇ ਸਨ। ਉਹਨਾਂ ਵਿੱਚੋਂ ਕੋਈ ਵੀ ਉੱਡ ਨਹੀਂ ਸਕਦਾ ਸੀ।

Engang var Høne og Ørn venner. De levede fredeligt sammen med alle de andre fugle. Ingen af dem kunne flyve.


ਇਕ ਦਿਨ ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਬਾਜ਼ ਨੂੰ ਭੋਜਨ ਪ੍ਰਾਪਤ ਕਰਨ ਲਈ ਬਹੁਤ ਹੀ ਦੂਰ ਜਾਣਾ ਪਿਆ। ਉਹ ਬਹੁਤ ਹੀ ਥੱਕੀ ਹੋਈ ਵਾਪਸ ਆਈ। “ਸਫ਼ਰ ਕਰਨ ਦਾ ਕੋਈ ਸੌਖਾ ਤਰੀਕਾ ਜ਼ਰੂਰ ਹੋਵੇਗਾ!” ਬਾਜ਼ ਨੇ ਕਿਹਾ।

På et tidspunkt var der hungersnød i landet. Ørn måtte gå meget langt for at finde mad. Hun kom meget træt tilbage. “Der må være en lettere måde at rejse på!” sagde Ørn.


ਰਾਤ ਨੂੰ ਚੰਗੀ ਨੀਂਦ ਦੇ ਬਾਅਦ, ਕੁਕੜੀ ਨੂੰ ਇੱਕ ਸ਼ਾਨਦਾਰ ਵਿਚਾਰ ਆਇਆ। ਉਹ ਆਪਣੇ ਸਾਰੇ ਪੰਛੀ ਦੋਸਤਾਂ ਦੇ ਡਿੱਗੇ ਖੰਭ ਇਕੱਠੇ ਕਰਨ ਲੱਗ ਪਈ। “ਆਪਾਂ ਇਹਨਾਂ ਖੰਭਾਂ ਨੂੰ ਆਪਣੇ ਖੰਭਾਂ ਉੱਪਰ ਸਿਊਂ ਸਕਦੇ ਹਾਂ,” ਉਸ ਨੇ ਕਿਹਾ। “ਸ਼ਾਇਦ ਇਸ ਨਾਲ ਸਫ਼ਰ ਕਰਨਾ ਆਸਾਨ ਹੋ ਜਾਵੇਗਾ।”

Efter en god nats søvn fik Høne en brilliant idé. Hun begyndte at samle tabte fjer fra alle deres fuglevenner. “Lad os sy dem sammen oven på vores egne fjer,” sagde hun. “Måske kan det gøre det lettere at rejse.”


ਸਾਰੇ ਪਿੰਡ ਵਿੱਚ ਸਿਰਫ ਬਾਜ਼ ਕੋਲ ਸੂਈ ਸੀ ਇਸ ਲਈ ਉਸ ਨੇ ਸਿਊਣਾ ਸ਼ੁਰੂ ਕੀਤਾ। ਉਸ ਨੇ ਆਪਣੇ ਆਪ ਲਈ ਸੁੰਦਰ ਖੰਭਾਂ ਦਾ ਜੋੜਾ ਬਣਾਇਆ ਅਤੇ ਕੁਕੜੀ ਦੇ ਉੱਪਰ ਉੱਚੀ ਉੱਡੀ। ਕੁਕੜੀ ਨੇ ਸੂਈ ਉਧਾਰ ਲਈ ਪਰ ਸਿਲਾਈ ਕਰਦੀ ਥੱਕ ਗਈ। ਉਸ ਨੇ ਅਲਮਾਰੀ ਤੇ ਸੂਈ ਰੱਖੀ ਅਤੇ ਉਸ ਦੇ ਬੱਚਿਆਂ ਲਈ ਭੋਜਨ ਤਿਆਰ ਕਰਨ ਲਈ ਰਸੋਈ ਵਿੱਚ ਚਲੀ ਗਈ।

Ørn var den eneste i landsbyen, der havde en nål, så hun begyndte at sy først. Hun lavede et par smukke vinger til sig selv og fløj højt op over Høne. Høne lånte nålen, men hun blev hurtigt træt af at sy. Hun lagde nålen oppe på skabet og gik ud i køkkenet for at lave mad til sine børn.


ਪਰ ਹੋਰ ਪੰਛੀਆਂ ਨੇ ਵੀ ਬਾਜ਼ ਨੂੰ ਦੂਰ ਉੱਡਦੇ ਵੇਖਿਆ। ਉਹਨਾਂ ਨੇ ਆਪਣੇ ਲਈ ਵੀ ਖੰਭ ਬਣਾਉਣ ਲਈ ਕੁਕੜੀ ਤੋਂ ਸੂਈ ਉਧਾਰ ਲਈ। ਜਲਦੀ ਹੀ ਸਾਰੇ ਅਸਮਾਨ ਵਿੱਚ ਪੰਛੀ ਉੱਡਦੇ ਫ਼ਿਰਦੇ ਸਨ।

Men de andre fugle havde set Ørn flyve væk. De spurgte Høne, om de kunne låne nålen, så de også kunne lave vinger til sig selv. Snart fløj der fugle over alt på himlen.


ਜਦ ਆਖਰੀ ਪੰਛੀ ਸੂਈ ਵਾਪਸ ਦੇਣ ਆਇਆ, ਕੁਕੜੀ ਉਥੇ ਨਹੀ ਸੀ। ਉਸ ਦੇ ਬੱਚਿਆਂ ਨੇ ਸੂਈ ਲਈ ਅਤੇ ਉਸ ਦੇ ਨਾਲ ਖੇਡਣ ਲੱਗ ਪਏ। ਜਦ ਉਹ ਖੇਡ ਕੇ ਥੱਕ ਗਏ, ਉਹਨਾਂ ਨੇ ਰੇਤ ਵਿੱਚ ਸੂਈ ਛੱਡ ਦਿੱਤੀ।

Da den sidste fugl afleverede nålen tilbage, var Høne der ikke. Så hendes børn tog nålen og begyndte at lege med den. Da de blev trætte af legen, lod de nålen ligge i sandet.


ਉਸ ਸ਼ਾਮ ਨੂੰ ਬਾਜ਼ ਵਾਪਸ ਆ ਗਈ। ਉਸ ਨੇ ਖੰਭ ਬੰਨ੍ਹਣ ਲਈ ਸੂਈ ਮੰਗੀ ਜੋ ਸਫ਼ਰ ਦੇ ਦੌਰਾਨ ਢਿੱਲੇ ਹੋ ਗਏ ਸਨ। ਕੁਕੜੀ ਨੇ ਅਲਮਾਰੀ ਉਤੇ ਵੇਖਿਆ। ਉਸ ਨੇ ਰਸੋਈ ਵਿੱਚ ਵੇਖਿਆ। ਉਸ ਨੇ ਵਿਹੜੇ ਵਿੱਚ ਵੇਖਿਆ। ਪਰ ਸੂਈ ਕਿਤੇ ਵੀ ਨਹੀਂ ਸੀ।

Senere om eftermiddagen kom Ørn tilbage. Hun spurgte efter nålen, så hun kunne fikse nogle fjer, der havde løsnet sig på hendes tur. Høne kiggede oppe på skabet. Hun kiggede i køkkenet. Hun kiggede i haven. Men nålen var væk.


“ਬਸ ਮੈਨੂੰ ਇੱਕ ਦਿਨ ਦਿਓ,” ਕੁਕੜੀ ਨੇ ਬਾਜ਼ ਅੱਗੇ ਬੇਨਤੀ ਕੀਤੀ। “ਫਿਰ ਤੁਸੀਂ ਆਪਣੇ ਖੰਭ ਡੀਕ ਕਰ ਸਕਦੇ ਹੋ ਅਤੇ ਦੋਬਾਰਾ ਦੂਰ ਉੱਡਕੇ ਭੋਜਨ ਪ੍ਰਾਪਤ ਕਰ ਸਕਦੇ ਹੋ।” “ਬਸ ਇੱਕ ਹੋਰ ਦਿਨ,” ਬਾਜ਼ ਨੇ ਕਿਹਾ। “ਜੇਕਰ ਤੈਨੂੰ ਸੂਈ ਨਾ ਲੱਭੀ ਤਾਂ ਤੈਨੂੰ ਭੁਗਤਾਨ ਦੇ ਤੌਰ ਤੇ ਆਪਣਾ ਇੱਕ ਚੂਚਾ ਦੇਣਾ ਪਵੇਗਾ।”

“Giv mig en enkelt dag,” bad Høne Ørn. “Så kan du fikse din vinge og flyve ud efter mad igen.” “Kun en enkelt dag,” sagde Ørn. “Hvis du ikke kan finde nålen, må du give mig en af dine kyllinger som betaling.”


ਅਗਲੇ ਦਿਨ ਜਦ ਬਾਜ਼ ਵਾਪਸ ਆਈ, ਉਸਨੇ ਕੁਕੜੀ ਨੂੰ ਰੇਤ ਨੂੰ ਖੁਰਚ ਦੇ ਹੋਏ ਦੇਖਿਆ, ਪਰ ਸੂਈ ਉੱਥੇ ਨਹੀਂ ਸੀ। ਇਸ ਲਈ ਬਾਜ਼ ਬਹੁਤ ਹੀ ਤੇਜ਼ੀ ਨਾਲ ਥੱਲੇ ਉੱਡੀ ਆਈ ਅਤੇ ਇੱਕ ਚੂਚੇ ਨੂੰ ਫ਼ੜਿਆ। ਉਹ ਉਸ ਨੂੰ ਲੈ ਗਈ। ਉਸ ਤੋਂ ਬਾਅਦ, ਜਦ ਵੀ ਬਾਜ਼ ਆਉਂਦੀ, ਉਸ ਨੂੰ ਕੁਕੜੀ ਸੂਈ ਲਈ ਰੇਤ ਨੂੰ ਖੁਰਚਦੀ ਹੋਈ ਮਿਲਦੀ।

Da Ørn kom tilbage næste dag, gik Høne og skrabede i sandet, men der var ingen nål. Så Ørn fløj meget hurtigt ned og fangede en af kyllingerne. Hun fløj væk med den. Siden den dag går Høne altid og skraber i sandet, når Ørn møder hende.


ਜਦੋਂ ਹੀ ਬਾਜ਼ ਦੇ ਖੰਭ ਦੀ ਪਰਛਾਂ ਜ਼ਮੀਨ ਤੇ ਪੈਂਦੀ, ਕੁਕੜੀ ਆਪਣੇ ਚੂਚਿਆਂ ਨੂੰ ਚੇਤਾਵਨੀ ਦਿੰਦੀ। “ਇਸ ਪੱਟੀ ਅਤੇ ਸੁੱਕੀ ਜ਼ਮੀਨ ਤੋਂ ਦੂਰ ਜਾਵੋ” ਉਹਨਾਂ ਨੇ ਜਵਾਬ ਦਿੱਤਾ: “ਅਸੀਂ ਮੂਰਖ ਨਹੀ ਹਾਂ। ਅਸੀਂ ਚੱਲੇ ਜਾਵਾਂਗੇ।”

Når Ørns vinger kaster skygge på jorden, advarer Høne sine kyllinger. “Skynd jer væk fra det åbne land.” Og de svarer: “Vi er ikke dumme. Vi løber.”


Skrevet af: Ann Nduku
Illustreret af: Wiehan de Jager
Oversat af: Anu Gill
Læst af: Gurleen Parmar
Sprog: punjabisk
Niveau: Niveau 3
Kilde: Hen and Eagle fra African Storybook
Creative Commons licens
Dette værk er licenseret under en Creative Commons Navngivelse 3.0 International licens.
Valgmuligheder
Tilbage til fortællingerne Nedlagre PDF