ਇੱਕ ਦਿਨ ਮਾਂ ਬਹੁਤ ਸਾਰੇ ਫਲ ਲੈ ਕੇ ਆਈ।
有一天,妈妈买了很多水果。
“ਅਸੀਂ ਕਦੋਂ ਕੁੱਝ ਫਲ ਲੈ ਸਕਦੇ ਹਾਂ?” ਅਸੀਂ ਪੁੱਛਿਆ। “ਆਪਾਂ ਅੱਜ ਰਾਤ ਨੂੰ ਫਲ ਖਾਵਾਂਗੇ,” ਮਾਂ ਨੇ ਕਿਹਾ।
我们都问她:“什么时候可以吃水果?”妈妈说:“等今天晚上再吃。”
ਮੇਰਾ ਭਰਾ ਰਹੀਮ ਲਾਲਚੀ ਹੈ। ਉਸ ਨੇ ਸਾਰੇ ਫਲਾਂ ਦਾ ਸੁਆਦ ਚੱਖਿਆ। ਉਸ ਨੇ ਬਹੁਤ ਸਾਰਾ ਖਾ ਲਿਆ।
我哥哥拉希姆很贪吃,所有的水果都想尝尝。结果他吃了很多。
“ਦੇਖੋ ਰਹੀਮ ਨੇ ਕੀ ਕੀਤਾ!” ਮੇਰਾ ਛੋਟਾ ਭਰਾ ਚਿਲਾਇਆ। “ਰਹੀਮ ਨਟਖਟ ਅਤੇ ਸੁਆਰਥੀ ਹੈ,” ਮੈਂ ਆਖਿਆ।
弟弟叫着说:“看看拉希姆做了什么!”。我跟着说:“拉希姆很调皮很自私。”
ਮਾਂ ਰਹੀਮ ਦੇ ਨਾਲ ਗੁੱਸੇ ਹੈ।
妈妈对拉希姆很生气。
ਅਸੀਂ ਵੀ ਰਹੀਮ ਦੇ ਨਾਲ ਗੁੱਸੇ ਹਾਂ। ਪਰ ਰਹੀਮ ਨੂੰ ਕੋਈ ਅਫ਼ਸੋਸ ਨਹੀਂ ਹੈ।
我们也对拉希姆很生气。可是拉希姆并不感到惭愧。
“ਕੀ ਤੁਸੀਂ ਰਹੀਮ ਨੂੰ ਸਜ਼ਾ ਨਹੀਂ ਦੇਵੋਗੇ?” ਛੋਟੇ ਭਰਾ ਨੇ ਪੁੱਛਿਆ।
小弟弟问:“拉希姆不是该罚了吗?”
“ਰਹੀਮ, ਛੇਤੀ ਹੀ ਤੁਹਾਨੂੰ ਅਫ਼ਸੋਸ ਹੋਵੇਗਾ,” ਮਾਂ ਨੇ ਚੇਤਾਵਨੀ ਦਿੱਤੀ।
妈妈警告说:“拉希姆,你很快就会后悔的。”
ਰਹੀਮ ਬਿਮਾਰ ਮਹਿਸੂਸ ਕਰਦਾ ਹੈ।
不久,拉希姆果然开始感到恶心起来。
“ਮੇਰਾ ਪੇਟ ਦੁੱਖ ਰਿਹਾ ਹੈ,” ਰਹੀਮ ਨੇ ਹੌਲੀ-ਹੌਲੀ ਕਿਹਾ।
拉希姆小声说:“我肚子很疼。”
ਮਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਵੇਗਾ। ਫਲ ਰਹੀਮ ਨੂੰ ਸਜ਼ਾ ਦੇ ਰਿਹਾ ਹੈ!
妈妈早料到会发生这样的事情。拉希姆受到了水果的惩罚!
ਬਾਅਦ ਵਿੱਚ, ਰਹੀਮ ਨੇ ਮੁਆਫ਼ੀ ਮੰਗੀ। “ਮੈਂ ਮੁੜ ਕੇ ਕਦੇ ਵੀ ਲਾਲਚੀ ਨਹੀਂ ਹੋਵਾਂਗਾ,” ਉਸ ਨੇ ਵਚਨ ਦਿੱਤਾ। ਅਤੇ ਅਸੀਂ ਉਸ ਤੇ ਵਿਸ਼ਵਾਸ ਕੀਤਾ।
后来,拉希姆跟我们道歉说:“以后我再也不会贪吃了。”而我们这次都相信他!