ਸਕੀਮਾ ਆਪਣੇ ਮਾਤਾ-ਪਿਤਾ ਅਤੇ ਚਾਰ ਸਾਲ ਦੀ ਭੈਣ ਨਾਲ ਰਹਿੰਦਾ ਸੀ। ਉਹ ਇੱਕ ਅਮੀਰ ਆਦਮੀ ਦੀ ਜ਼ਮੀਨ ਤੇ ਰਹਿੰਦੇ ਸਨ। ਉਹਨਾਂ ਦੀ ਘਾਹ-ਫੂਸ ਦੀ ਝੋਪੜੀ ਦਰਖ਼ਤਾਂ ਦੇ ਇੱਕ ਕਤਾਰ ਦੇ ਅੰਤ ਤੇ ਸੀ।
ਜਦ ਸਕੀਮਾ ਤਿੰਨ ਸਾਲ ਦੀ ਉਮਰ ਦਾ ਸੀ, ਉਹ ਬਿਮਾਰ ਹੋ ਗਿਆ ਅਤੇ ਉਸ ਦੀ ਨਜ਼ਰ ਚਲੀ ਗਈ। ਸਕੀਮਾ ਇੱਕ ਗੁਣਵੰਤੀ ਮੁੰਡਾ ਸੀ।
ਸਕੀਮਾ ਬਹੁਤ ਕੁਝ ਕਰਦਾ ਸੀ ਜੋ ਕਿ ਹੋਰ ਛੇ ਸਾਲ ਦੀ ਉਮਰ ਦੇ ਮੁੰਡੇ ਨਹੀਂ ਸੀ ਕਰਦੇ। ਜਿਵੇਂ, ਉਹ ਪਿੰਡ ਦੇ ਵਡੇਰਿਆਂ ਨਾਲ ਬੈਠ ਕੇ ਮਹੱਤਵਪੂਰਨ ਮਾਮਲਿਆਂ ਤੇ ਚਰਚਾ ਕਰ ਸਕਦਾ ਸੀ।
ਸਕੀਮਾ ਦੇ ਮਾਪੇ ਅਮੀਰ ਆਦਮੀ ਦੇ ਘਰ ਵਿੱਚ ਕੰਮ ਕਰਦੇ ਸਨ। ਉਹ ਘਰ ਤੋਂ ਸਵੇਰੇ ਚਲੇ ਜਾਂਦੇ ਅਤੇ ਸ਼ਾਮ ਨੂੰ ਦੇਰ ਵਾਪਸ ਆਉਂਦੇ। ਸਕੀਮਾ ਆਪਣੀ ਛੋਟੀ ਭੈਣ ਨਾਲ ਰਹਿ ਜਾਂਦਾ ਸੀ।
ਸਕੀਮਾ ਗੀਤ ਗਾਉਂਣੇ ਪਸੰਦ ਕਰਦਾ ਸੀ। ਇੱਕ ਦਿਨ ਉਸਨੂੰ ਮਾਂ ਨੇ ਪੁਛਿਆ, “ਸਕੀਮਾ, ਤੂੰ ਇਹ ਗੀਤ ਕਿੱਥੌ ਸਿੱਖਦਾ ਹੈ?”
ਸਕੀਮਾ ਨੇ ਜਵਾਬ ਦਿੱਤਾ, “ਬੱਸ ਆ ਜਾਂਦੇ ਨੇ, ਮਾਂ। ਮੈਂ ਆਪਣੇ ਮਨ ਵਿੱਚ ਸੁਣਦਾ ਹਾਂ ਅਤੇ ਫਿਰ ਗਾ ਦਿੰਦਾ ਹਾਂ।”
ਸਕੀਮਾ ਆਪਣੀ ਛੋਟੀ ਭੈਣ ਲਈ ਗਾਉਂਣਾ ਪਸੰਦ ਕਰਦਾ ਸੀ ਖਾਸ ਕਰਕੇ ਜੱਦ ਉਸਨੂੰ ਭੁੱਖ ਲੱਗਦੀ ਸੀ। ਉਹ ਆਪਣੇ ਚਹੇਤੇ ਗੀਤ ਗਾਉਂਦਾ ਅਤੇ ਉਸ ਦੀ ਭੈਣ ਸੁਣਦੀ ਸੀ। ਉਹ ਸੁਖਮਈ ਟਿਊਨ ਤੇ ਝੂਮਦੀ ਸੀ।
"ਕੀ ਤੁਸੀਂ ਮੁੜ ਮੁੜ ਇਸ ਨੂੰ ਗਾ ਸਕਦੇ ਹੋ ਸਕੀਮਾ," ਉਸਦੀ ਭੈਣ ਉਸ ਨੂੰ ਬੇਨਤੀ ਕਰਦੀ ਸੀ। ਸਕੀਮਾ ਸਵੀਕਾਰ ਕਰਕੇ ਮੁੜ ਮੁੜ ਗਾਉਂਦਾ ਸੀ।
ਇਕ ਸ਼ਾਮ ਜਦ ਉਸ ਦੇ ਮਾਤਾ-ਪਿਤਾ ਘਰ ਵਾਪਸ ਆਏ ਉਹ ਬਹੁਤ ਹੀ ਚੁੱਪ ਸਨ। ਸਕੀਮਾ ਨੂੰ ਪਤਾ ਸੀ ਕਿ ਕੁਝ ਗਲਤ ਸੀ।
"ਕੀ ਹੋਇਆ ਹੈ, ਮਾਤਾ ਪਿਤਾ?" ਸਕੀਮਾ ਨੇ ਪੁੱਛਿਆ। ਸਕੀਮਾ ਨੂੰ ਪਤਾ ਲੱਗਾ ਕਿ ਅਮੀਰ ਆਦਮੀ ਦਾ ਪੁੱਤਰ ਗੁੰਮ ਸੀ। ਆਦਮੀ ਬਹੁਤ ਹੀ ਉਦਾਸ ਅਤੇ ਇਕੱਲਾ ਮਹਿਸੂਸ ਕਰ ਰਿਹਾ ਸੀ।
ਮੈਂ ਉਸ ਲਈ ਗਾ ਸਕਦਾ ਹਾਂ ਫਿਰ ਸ਼ਾਇਦ ਉਹ ਮੁੜ ਖੁਸ਼ ਹੋ ਜਾਵੇ," ਸਕੀਮਾ ਨੇ ਆਪਦੇ ਮਾਪਿਆਂ ਨੂੰ ਦੱਸਿਆ। ਪਰ ਉਸਦੇ ਮਾਪਿਆਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। "ਉਹ ਬਹੁਤ ਹੀ ਅਮੀਰ ਹੈ। ਤੂੰ ਸਿਰਫ ਇੱਕ ਅੰਨ੍ਹਾ ਮੁੰਡਾ ਹੈ। ਕੀ ਤੈਨੂੰ ਲੱਗਦਾ ਹੈ ਕਿ ਤੇਰਾ ਗੀਤ ਉਸ ਦੀ ਮਦਦ ਕਰੇਗਾ?"
ਪਰ, ਸਕੀਮਾ ਨੇ ਹਾਰ ਨਹੀਂ ਮੰਨ੍ਹੀ। ਉਸਦੀ ਛੋਟੀ ਭੈਣ ਨੇ ਉਸਨੂੰ ਸਹਿਯੋਗ ਦਿੱਤਾ। ਉਸ ਨੇ ਕਿਹਾ, "ਸਕੀਮਾ ਦੇ ਗੀਤ ਮੈਨੂੰ ਦਿਲਾਸਾ ਦਿੰਦੇ ਹਨ ਜਦ ਮੈਨੂੰ ਭੁੱਖ ਲਗਦੀ ਹੈ। ਉਹ ਅਮੀਰ ਆਦਮੀ ਨੂੰ ਵੀ ਦਿਲਾਸਾ ਦੇਣਗੇ।”
ਅਗਲੇ ਦਿਨ, ਸਕੀਮਾ ਨੇ ਆਪਣੀ ਛੋਟੀ ਭੈਣ ਨੂੰ ਅਮੀਰ ਆਦਮੀ ਦੇ ਘਰ ਲੈ ਕੇ ਜਾਣ ਨੂੰ ਕਿਹਾ।
ਉਹ ਇੱਕ ਵੱਡੀ ਖਿੜਕੀ ਹੇਠ ਖੜ੍ਹਕੇ ਉਸਦਾ ਮਨਪਸੰਦ ਗੀਤ ਗਾਉਣ ਲੱਗਾ। ਹੌਲੀ ਹੌਲੀ, ਅਮੀਰ ਆਦਮੀ ਦਾ ਸਿਰ ਵੱਡੀ ਖਿੜਕੀ ਤੋਂ ਦਿਖਣਾਂ ਸ਼ੁਰੂ ਹੋ ਗਿਆ।
ਕਰਮਚਾਰੀ ਆਪਣਾ ਕੰਮ ਕਰਦੇ ਕਰਦੇ ਰੁਕ ਗਏ। ਉਹ ਸਕੀਮਾ ਦਾ ਸੁੰਦਰ ਗੀਤ ਸੁਣਨ ਲਗੇ। ਪਰ ਇੱਕ ਆਦਮੀ ਨੇ ਕਿਹਾ, "ਕੋਈ ਵੀ ਮਾਲਕ ਨੂੰ ਦਿਲਾਸਾ ਨਹੀਂ ਦੇ ਪਾਇਆ। ਇਹ ਅੰਨ੍ਹਾ ਮੁੰਡਾ ਸੋਚਦਾ ਹੈ ਕਿ ਉਹ ਉਸਨੂੰ ਦਿਲਾਸਾ ਦੇਵੇਗਾ?"
ਸਕੀਮਾ ਗੀਤ ਖਤਮ ਕਰਕੇ ਮੁੜਨ ਲੱਗਾ ਸੀ। ਪਰ ਅਮੀਰ ਆਦਮੀ ਬਾਹਰ ਆਕੇ ਕਹਿੰਦਾ, "ਕਿਰਪਾ ਕਰਕੇ ਇੱਕ ਵਾਰੀ ਫਿਰ ਗਾਉ।"
ਉਸ ਪਲ ਵਿੱਚ ਦੋ ਆਦਮੀ ਇੱਕ ਸਟਰੈਚਰ ਤੇ ਕਿਸੇ ਨੂੰ ਲੈ ਕੇ ਆਏ। ਉਹਨਾਂ ਨੇ ਅਮੀਰ ਆਦਮੀ ਦੇ ਪੁੱਤਰ ਨੂੰ ਸੜਕ ਦੇ ਪਾਸੇ ਕੁੱਟਿਆ ਪਇਆ ਲੱਭਿਆ ਸੀ।
ਅਮੀਰ ਆਦਮੀ ਆਪਣੇ ਪੁੱਤਰ ਨੂੰ ਦੋਬਾਰਾ ਦੇਖਕੇ ਬਹੁਤ ਖੁਸ਼ ਹੋਇਆ। ਉਸਨੇ ਸਕੀਮਾ ਨੂੰ ਦਿਲਾਸਾ ਦੇਣ ਲਈ ਇਨਾਮ ਦਿੱਤਾ। ਉਹ ਆਪਣੇ ਪੁੱਤਰ ਅਤੇ ਸਕੀਮਾ ਨੂੰ ਹਸਪਤਾਲ ਲੈ ਕੇ ਗਿਆ ਤਾਂ ਕਿ ਉਸਦੀ ਨਜ਼ਰ ਵਾਪਸ ਆ ਸਕੇ।
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here