ਜੋ ਵੁਸੀ ਦੀ ਭੈਣ ਨੇ ਕਿਹਾ

ਇੱਕ ਦਿਨ ਸਵੇਰੇ ਦਾਦੀ ਨੇ ਵੁਸੀ ਨੂੰ ਆਵਾਜ਼ ਦਿੱਤੀ, "ਵੁਸੀ, ਕਿਰਪਾ ਕਰਕੇ ਆਪਣੇ ਮਾਤਾ-ਪਿਤਾ ਨੂੰ ਇਹ ਅੰਡਾ ਦੇ ਆ। ਉਹ ਤੇਰੀ ਭੈਣ ਦੇ ਵਿਆਹ ਲਈ ਇੱਕ ਵੱਡਾ ਕੇਕ ਬਣਾਉਣਾ ਚਾਹੁੰਦੇ ਹਨ।"

1

ਉਸ ਦੇ ਮਾਤਾ-ਪਿਤਾ ਦੇ ਘਰ ਜਾਂਦੇ ਹੋਏ, ਵੁਸੀ ਨੂੰ ਦੋ ਮੁੰਡੇ ਫ਼ਲ ਤੋੜਦੇ ਮਿਲੇ। ਇੱਕ ਮੁੰਡੇ ਨੇ ਵੁਸੀ ਤੋਂ ਅੰਡਾ ਖੋਇਆ ਅਤੇ ਰੁੱਖ ਤੇ ਸੁੱਟਿਆ। ਅੰਡਾ ਟੁੱਟ ਗਿਆ।

2

"ਇਹ ਤੂੰ ਕੀ ਕੀਤਾ?" ਵੁਸੀ ਰੋਇਆ। "ਉਹ ਅੰਡਾ ਕੇਕ ਲਈ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਮੇਰੀ ਭੈਣ ਕੀ ਕਹੇਗੀ ਜੇ ਵਿਆਹ ਵਿੱਚ ਕੋਈ ਕੇਕ ਨਾ ਹੋਇਆ?"

3

ਮੁੰਡਿਆਂ ਨੇ ਵੁਸੀ ਨੂੰ ਛੇੜਨ ਦਾ ਅਫ਼ਸੋਸ ਮੰਨਿਆ। "ਅਸੀਂ ਕੇਕ ਨਾਲ ਮਦਦ ਨਹੀਂ ਕਰ ਸਕਦੇ ਪਰ ਇਹ ਤੇਰੀ ਭੈਣ ਲਈ ਸੋਟੀ ਹੈ," ਇੱਕ ਨੇ ਕਿਹਾ। ਵੁਸੀ ਆਪਣੀ ਯਾਤਰਾ ਤੇ ਜਾਰੀ ਰਿਹਾ।

4

ਰਸਤੇ ਵਿੱਚ ਉਸ ਨੂੰ ਦੋ ਆਦਮੀ ਘਰ ਬਣਾਉਦੇ ਮਿਲੇ। "ਕੀ ਅਸੀਂ ਉਹ ਮਜ਼ਬੂਤ ਸੋਟੀ ਵਰਤ ਸਕਦੇ ਹਾਂ?" ਇੱਕ ਨੇ ਪੁੱਛਿਆ। ਪਰ ਸੋਟੀ ਇਮਾਰਤ ਲਈ ਮਜ਼ਬੂਤ ਨਹੀਂ ਸੀ, ਅਤੇ ਉਹ ਟੁੱਟ ਗਈ।

5

"ਇਹ ਤੂੰ ਕੀ ਕੀਤਾ?" ਵੁਸੀ ਰੋਇਆ। “ਉਹ ਸੋਟੀ ਮੇਰੀ ਭੈਣ ਲਈ ਤੋਹਫ਼ਾ ਸੀ। ਫ਼ਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ। ਮੇਰੀ ਭੈਣ ਕੀ ਕਹੇਗੀ?”

6

ਬਿਲਡਰਾਂ ਨੇ ਸੋਟੀ ਤੋੜਨ ਦਾ ਅਫ਼ਸੋਸ ਮੰਨਿਆ। "ਅਸੀਂ ਕੇਕ ਨਾਲ ਮਦਦ ਨਹੀਂ ਕਰ ਸਕਦੇ ਪਰ ਇਹ ਤੇਰੀ ਭੈਣ ਲਈ ਕੁਝ ਘਾਹ-ਫੂਸ ਹੈ,” ਇੱਕ ਨੇ ਕਿਹਾ। ਅਤੇ ਇਸ ਤਰ੍ਹਾਂ ਵੁਸੀ ਆਪਣੀ ਯਾਤਰਾ ਤੇ ਜਾਰੀ ਰਿਹਾ।

7

ਰਸਤੇ ਵਿੱਚ, ਵੁਸੀ ਨੂੰ ਇੱਕ ਕਿਸਾਨ ਅਤੇ ਗਾਂ ਮਿਲੇ। "ਕੀ ਸੁਆਦੀ ਘਾਹ-ਫੂਸ ਹੈ, ਕੀ ਮੈਂ ਇੱਕ ਟੁਕੜਾ ਲੈ ਸਕਦਾ ਹਾਂ?" ਗਾਂ ਨੇ ਪੁੱਛਿਆ। ਪਰ ਘਾਹ-ਫੂਸ ਇੰਨ੍ਹੀ ਸਵਾਦ ਸੀ ਕਿ ਗਾਂ ਸਾਰੀ ਖਾ ਗਈ!

8

"ਇਹ ਤੂੰ ਕੀ ਕੀਤਾ?" ਵੁਸੀ ਰੋਇਆ। “ਉਹ ਘਾਹ-ਫੂਸ ਮੇਰੀ ਭੈਣ ਲਈ ਤੋਹਫ਼ਾ ਸੀ। ਬਿਲਡਰਾਂ ਨੇ ਮੈਨੂੰ ਘਾਹ-ਫੂਸ ਦਿੱਤੀ ਸੀ ਕਿਉਕਿ ਉਹਨਾਂ ਨੇ ਫ਼ਲ ਤੋੜਨ ਵਾਲਿਆਂ ਦੀ ਸੋਟੀ ਤੋੜ ਦਿੱਤੀ ਸੀ। ਫ਼ਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ। ਮੇਰੀ ਭੈਣ ਕੀ ਕਹੇਗੀ?”

9

ਗਾਂ ਨੇ ਲਾਲਚੀ ਹੋਣ ਦਾ ਅਫ਼ਸੋਸ ਮੰਨਿਆ। ਕਿਸਾਨ ਸਹਿਮਤ ਸੀ ਕਿ ਗਾਂ ਉਸ ਦੀ ਭੈਣ ਲਈ ਤੋਹਫ਼ੇ ਦੇ ਰੂਪ ਵਿੱਚ ਵੁਸੀ ਨਾਲ ਜਾ ਸਕਦੀ ਹੈ। ਅਤੇ ਇਸ ਤਰ੍ਹਾਂ ਵੁਸੀ ਜਾਰੀ ਰਿਹਾ।

10

ਪਰ ਗਾਂ ਰਾਤ ਦੇ ਖਾਂਣੇ ਸਮੇਂ ਵਾਪਸ ਕਿਸਾਨ ਕੋਲ ਭੱਜ ਗਈ। ਅਤੇ ਵੁਸੀ ਆਪਣੀ ਯਾਤਰਾ ਤੇ ਗੁੰਮ ਹੋ ਗਿਆ। ਉਹ ਆਪਣੀ ਭੈਣ ਦੇ ਵਿਆਹ ਵਿੱਚ ਬਹੁਤ ਦੇਰੀ ਨਾਲ ਪਹੁੰਚਿਆ। ਮਹਿਮਾਨ ਖਾਣਾਂ ਖਾ ਰਹੇ ਸਨ।

11

"ਮੈਂ ਕੀ ਕਰਾਂ?" ਵੁਸੀ ਰੋਇਆ। "ਗਾਂ ਜੋ ਭੱਜ ਗਈ ਤੋਹਫ਼ਾ ਸੀ, ਬਿਲਡਰਾਂ ਦੀ ਦਿੱਤੀ ਘਾਹ-ਫੂਸ ਦੇ ਬਦਲੇ। ਬਿਲਡਰਾਂ ਨੇ ਮੈਨੂੰ ਘਾਹ-ਫੂਸ ਦਿੱਤੀ ਸੀ ਕਿਉਕਿ ਉਹਨਾਂ ਨੇ ਫ਼ਲ ਤੋੜਨ ਵਾਲਿਆਂ ਦੀ ਸੋਟੀ ਤੋੜ ਦਿੱਤੀ ਸੀ। ਫ਼ਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ।"

12

ਵੁਸੀ ਦੀ ਭੈਣ ਨੇ ਥੋੜੀ ਦੇਰ ਲਈ ਸੋਚਿਆ, ਫਿਰ ਉਸ ਨੇ ਕਿਹਾ, “ਵੁਸੀ ਮੇਰੇ ਭਰਾ, ਮੈਂ ਸੱਚਮੁੱਚ ਤੋਹਫ਼ੇ ਬਾਰੇ ਪਰਵਾਹ ਨਹੀਂ ਕਰਦੀ। ਮੈਂ ਕੇਕ ਬਾਰੇ ਵੀ ਪਰਵਾਹ ਨਹੀਂ ਕਰਦੀ! ਆਪਾਂ ਸਭ ਇੱਥੇ ਇਕੱਠੇ ਹਾਂ, ਮੈਂ ਖੁਸ਼ ਹਾਂ। ਹੁਣ ਆਪਣੇ ਵਧੀਆ ਕੱਪੜੇ ਪਾ ਕੇ ਆ ਅਤੇ ਆਪਾਂ ਇਸ ਦਿਨ ਨੂੰ ਮਨਾਈਏ!” ਅਤੇ ਵੁਸੀ ਨੇ ਇਸ ਤਰ੍ਹਾਂ ਹੀ ਕੀਤਾ।

13

ਜੋ ਵੁਸੀ ਦੀ ਭੈਣ ਨੇ ਕਿਹਾ

Text: Nina Orange
Illustrations: Wiehan de Jager
Translation: Anu Gill
Language: Punjabi

This story is brought to you by the Global African Storybook Project, an effort to translate the stories of the African Storybook Project into all the languages of the world.

You can view the original story on the ASP website here

Global ASP logo

Creative Commons License
This work is licensed under a Creative Commons Attribution 3.0 Unported License.