ਉਡੋਨਗੋ ਅਤੇ ਅਪੀੳ ਆਪਣੇ ਪਿਤਾ ਦੇ ਨਾਲ ਸ਼ਹਿਰ ਵਿੱਚ ਰਹਿੰਦੇ ਸਨ। ਉਹ ਛੁੱਟੀਆਂ ਲਈ ਉਤਾਵਲੇ ਸਨ। ਨਾ ਸਿਰਫ਼ ਕਿਉਕਿ ਸਕੂਲ ਬੰਦ ਹੋਵੇਗਾ ਪਰ ਕਿਉਕਿ ਉਹ ਆਪਣੀ ਦਾਦੀ ਨੂੰ ਵੀ ਮਿਲਣ ਜਾਣਗੇ। ਉਹ ਵੱਡੀ ਝੀਲ ਦੇ ਨੇੜੇ ਇੱਕ ਮੱਛੀਆਂ ਫੜਨ ਵਾਲੇ ਪਿੰਡ ਵਿੱਚ ਰਹਿੰਦੀ ਸੀ।
ਉਡੋਨਗੋ ਅਤੇ ਅਪੀੳ ਖ਼ੁਸ਼ ਸਨ ਕਿਉਕਿ ਦਾਦੀ ਨੂੰ ਦੋਬਾਰਾ ਮਿਲਨ ਦਾ ਸਮਾਂ ਆ ਗਿਆ ਸੀ। ਇੱਕ ਰਾਤ ਪਹਿਲਾਂ, ਉਹਨਾਂ ਨੇ ਆਪਣੇ ਬੈਗ ਪੈਕ ਕੀਤੇ ਅਤੇ ਪਿੰਡ ਵੱਲ ਦੇ ਲੰਬੇ ਸਫ਼ਰ ਲਈ ਤਿਆਰ ਹੋ ਗਏ। ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਅਤੇ ਸਾਰੀ ਰਾਤ ਛੁੱਟੀਆਂ ਬਾਰੇ ਗੱਲ ਕਰਦੇ ਰਹੇ।
ਅਗਲੀ ਸਵੇਰ, ਉਹ ਆਪਣੇ ਪਿਤਾ ਜੀ ਦੀ ਕਾਰ ਵਿੱਚ ਪਿੰਡ ਵੱਲ ਰਵਾਨਾ ਹੋ ਗਏ। ਉਹ ਪਹਾੜਾਂ, ਜੰਗਲੀ ਜਾਨਵਰਾਂ ਅਤੇ ਚਾਹ ਦੀਆਂ ਫੈਕਟਰੀਆਂ ਦੇ ਲਾਗੇ ਡਰਾਈਵ ਕਰਕੇ ਗਏ। ਉਹਨਾਂ ਨੇ ਕਾਰਾਂ ਗਿਣੀਆਂ ਅਤੇ ਗੀਤ ਗਾਏ।
ਥੋੜੀ ਦੇਰ ਬਾਅਦ, ਬੱਚੇ ਥੱਕ ਕੇ ਸੌਂ ਗਏ।
ਪਿਤਾ ਜੀ ਨੇ ਉਡੋਨਗੋ ਅਤੇ ਅਪੀੳ ਨੂੰ ਜਗਾਇਆ ਜਦ ਉਹ ਪਿੰਡ ਵਿੱਚ ਪਹੁੰਚ ਗਏ। ਉਹਨਾਂ ਨੂੰ ਆਪਣੀ ਦਾਦੀ, ਨਯਾਰ-ਕੰਨਯਾਦਾ, ਇੱਕ ਰੁੱਖ ਹੇਠ ਮੈਟ ਤੇ ਆਰਾਮ ਕਰਦੀ ਮਿਲੀ। ਨਯਾਰ-ਕੰਨਯਾਦਾ ਦਾ ਲੂੳ ਵਿੱਚ ਮਤਲਬ ਹੈ "ਕੰਨਯਾਦਾ ਦੇ ਲੋਕਾਂ ਦੀ ਧੀ"। ਉਹ ਇੱਕ ਤਾਕਤਵਰ ਅਤੇ ਸੁੰਦਰ ਔਰਤ ਸੀ।
ਨਯਾਰ-ਕੰਨਯਾਦਾ ਨੇ ਉਹਨਾਂ ਦਾ ਘਰ ਵਿੱਚ ਸਵਾਗਤ ਕੀਤਾ ਅਤੇ ਖੁਸ਼ੀ ਨਾਲ ਗਾਉਂਦੀ ਕਮਰੇ ਦੇ ਆਲੇ-ਦੁਆਲੇ ਨੱਚੀ। ਉਸ ਦੇ ਪੋਤਾ-ਪੋਤੀ ਉਸ ਨੂੰ ਸ਼ਹਿਰ ਤੋਂ ਲਿਆਂਦੇ ਤੋਹਫ਼ੇ ਦੇਣ ਲਈ ਉਤਸੁਕ ਸਨ। "ਪਹਿਲਾਂ ਮੇਰਾ ਤੋਹਫ਼ਾ ਖੋਲ੍ਹੋ," ਉਡੋਨਗੋ ਨੇ ਕਿਹਾ। “ਨਹੀਂ, ਪਹਿਲਾਂ ਮੇਰਾ!” ਅਪੀੳ ਨੇ ਕਿਹਾ।
ਤੋਹਫ਼ੇ ਖੋਲ੍ਹਣ ਤੋਂ ਬਾਅਦ, ਨਯਾਰ-ਕੰਨਯਾਦਾ ਨੇ ਰਵਾਇਤੀ ਤਰੀਕੇ ਵਿੱਚ ਆਪਣੇ ਪੋਤੇ ਅਤੇ ਪੋਤੀ ਨੂੰ ਅਸੀਸ ਦਿੱਤੀ।
ਫਿਰ ਉਡੋਨਗੋ ਅਤੇ ਅਪੀੳ ਬਾਹਰ ਚਲੇ ਗਏ। ਉਹਨਾਂ ਨੇ ਤਿਤਲੀਆਂ ਅਤੇ ਪੰਛੀਆਂ ਦਾ ਪਿੱਛਾ ਕੀਤਾ।
ਉਹ ਰੁੱਖਾਂ ਤੇ ਚੜੇ ਅਤੇ ਝੀਲ ਦਾ ਪਾਣੀ ਛਿੜਕਿਆ।
ਜਦ ਹਨੇਰਾ ਹੋ ਗਿਆ, ਉਹ ਰਾਤ ਦੇ ਖਾਣੇ ਲਈ ਘਰ ਨੂੰ ਵਾਪਸ ਆ ਗਏ। ਖਾਣਾਂ ਖਤਮ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਨੀਂਦ ਆਉਣ ਲੱਗ ਪਈ!
ਅਗਲੇ ਦਿਨ, ਬੱਚਿਆਂ ਦੇ ਪਿਤਾ ਸ਼ਹਿਰ ਵੱਲ ਵਾਪਸ ਗਏ ਅਤੇ ਉਹਨਾਂ ਨੂੰ ਨਯਾਰ-ਕੰਨਯਾਦਾ ਨਾਲ ਛੱਡ ਗਏ।
ਉਡੋਨਗੋ ਅਤੇ ਅਪੀੳ ਘਰ ਦੇ ਕੰਮਾਂ ਵਿੱਚ ਆਪਣੀ ਦਾਦੀ ਦੀ ਮਦਦ ਕਰਦੇ। ਉਹ ਪਾਣੀ ਅਤੇ ਬਾਲਣ ਲਿਆਉਦੇ। ਉਹ ਮੁਰਗੀਆਂ ਦੇ ਅੰਡੇ ਇਕੱਠੇ ਕਰਦੇ ਅਤੇ ਬਾਗ ਵਿੱਚੋਂ ਸਬਜ਼ੀਆਂ ਚੁੱਕਦੇ।
ਨਯਾਰ-ਕੰਨਯਾਦਾ ਨੇ ਪੋਤੇ ਅਤੇ ਪੋਤੀ ਨੂੰ ਦਾਲ ਦੇ ਨਾਲ ਖਾਣ ਲਈ ਨਰਮ ਉਗਾਲੀ ਬਣਾਉਣੀ ਸਿਖਾਈ। ਉਸ ਨੇ ਭੁੰਨੀ ਮੱਛੀ ਦੇ ਨਾਲ ਖਾਣ ਲਈ ਨਾਰੀਅਲ ਚਾਵਲ ਬਣਾਉਣ ਦਾ ਤਰੀਕਾ ਦਿਖਾਇਆ।
ਇੱਕ ਸਵੇਰੇ, ਉਡੋਨਗੋ ਆਪਣੀ ਦਾਦੀ ਦੀਆਂ ਗਾਈਆਂ ਨੂੰ ਘਾਹ ਚਾਰਨ ਲਈ ਲੈ ਕੇ ਗਿਆ। ਉਹ ਇੱਕ ਗੁਆਂਢੀ ਦੇ ਫਾਰਮ ਵਿੱਚ ਭੱਜ ਗਈਆਂ। ਕਿਸਾਨ ਉਡੋਨਗੋ ਨਾਲ ਗੁੱਸੇ ਸੀ। ਉਸ ਨੇ ਗਾਵਾਂ ਨੂੰ ਰੱਖਣ ਦੀ ਧਮਕੀ ਦਿੱਤੀ ਕਿਉਂਕਿ ਉਹਨਾਂ ਨੇ ਉਸ ਦੀ ਫਸਲ ਖਾਦੀ ਸੀ। ਉਸ ਦਿਨ ਦੇ ਬਾਅਦ, ਮੁੰਡੇ ਨੇ ਧਿਆਨ ਦਿੱਤਾ ਕਿ ਗਾਵਾਂ ਮੁੜ ਮੁਸੀਬਤ ਵਿੱਚ ਨਾ ਫਸ ਜਾਣ।
ਇੱਕ ਹੋਰ ਦਿਨ, ਬੱਚੇ ਨਯਾਰ-ਕੰਨਯਾਦਾ ਨਾਲ ਬਾਜ਼ਾਰ ਨੂੰ ਚਲੇ ਗਏ। ਉਸ ਕੋਲ ਸਬਜ਼ੀ, ਖੰਡ ਅਤੇ ਸਾਬਣ ਵੇਚਣ ਦਾ ਸਟਾਲ ਸੀ। ਅਪੀੳ ਗਾਹਕਾਂ ਨੂੰ ਚੀਜ਼ਾਂ ਦੀ ਕੀਮਤ ਦੱਸਣਾ ਪਸੰਦ ਕਰਦੀ ਸੀ। ਉਡੋਨਗੋ ਗਾਹਕਾਂ ਦੇ ਖਰੀਦੇ ਸਮਾਨ ਨੂੰ ਪੈਕ ਕਰਦਾ ਸੀ।
ਦਿਨ ਦੇ ਅੰਤ ਤੇ ਉਹਨਾਂ ਨੇ ਇਕੱਠਿਆਂ ਚਾਹ ਪੀਤੀ। ਉਹਨਾਂ ਨੇ ਕਮਾਈ ਦੇ ਪੈਸੇ ਗਿਣਨ ਵਿੱਚ ਦਾਦੀ ਦੀ ਮਦਦ ਕੀਤੀ।
ਪਰ ਬਹੁਤ ਜਲਦੀ ਛੁੱਟੀਆਂ ਖ਼ਤਮ ਹੋ ਗਈਆਂ ਅਤੇ ਬੱਚਿਆਂ ਨੂੰ ਵਾਪਸ ਸ਼ਹਿਰ ਨੂੰ ਜਾਣਾਂ ਪੈਣਾਂ ਸੀ। ਨਯਾਰ-ਕੰਨਯਾਦਾ ਨੇ ਉਡੋਨਗੋ ਨੂੰ ਕੈਪ ਦਿੱਤਾ ਅਤੇ ਅਪੀੳ ਨੂੰ ਸਵੈਟਰ ਦਿੱਤਾ। ਉਸ ਨੇ ਉਹਨਾਂ ਦੇ ਸਫ਼ਰ ਲਈ ਭੋਜਨ ਪੈਕ ਕੀਤਾ।
ਜਦ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਲੈਣ ਲਈ ਆਏ, ਉਹ ਜਾਣਾ ਨਹੀਂ ਸੀ ਚਾਹੁੰਦੇ । ਬੱਚਿਆਂ ਨੇ ਨਯਾਰ-ਕੰਨਯਾਦਾ ਨੂੰ ਸ਼ਹਿਰ ਚਲਣ ਲਈ ਬੇਨਤੀ ਕੀਤੀ। ਉਸ ਨੇ ਮੁਸਕਰਾ ਕੇ ਕਿਹਾ, “ਮੈਂ ਸ਼ਹਿਰ ਲਈ ਬਹੁਤ ਬੁੱਢੀ ਹਾਂ। ਮੈਂ ਦੁਬਾਰਾ ਤੁਹਾਡੇ ਆਉਣ ਦੀ ਉਡੀਕ ਕਰਾਂਗੀ।”
ਦੋਨੋ ਉਡੋਨਗੋ ਅਤੇ ਅਪੀੳ ਨੇ ਉਸ ਨੂੰ ਘੁਟ ਕੇ ਜੱਫੀ ਪਾਈ ਅਤੇ ਅਲਵਿਦਾ ਕਿਹਾ।
ਜਦ ਉਡੋਨਗੋ ਅਤੇ ਅਪੀੳ ਵਾਪਸ ਸਕੂਲ ਗਏ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਪਿੰਡ ਦੀ ਜ਼ਿੰਦਗੀ ਬਾਰੇ ਦੱਸਿਆ। ਕੁਝ ਬੱਚਿਆਂ ਨੇ ਮਹਿਸੂਸ ਕੀਤਾ ਕਿ ਸ਼ਹਿਰ ਵਿੱਚ ਜੀਵਨ ਚੰਗਾ ਹੈ। ਹੋਰਾਂ ਨੂੰ ਮਹਿਸੂਸ ਹੋਇਆ ਕਿ ਪਿੰਡ ਬਿਹਤਰ ਹੈ। ਪਰ ਸਭ ਸਹਿਮਤ ਸਨ ਕਿ ਉਡੋਨਗੋ ਅਤੇ ਅਪੀੳ ਦੀ ਦਾਦੀ ਬਹੁਤ ਵਧੀਆ ਹੈ!
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here