ਗਧਾ ਬੱਚਾ

ਇੱਕ ਛੋਟੀ ਕੁੜੀ ਨੇ ਪਹਿਲਾਂ ਕਾਫ਼ੀ ਦੂਰ ਇੱਕ ਭੇਦ-ਭਰਿਆ ਆਕਾਰ ਦੇਖਿਆ ਸੀ।

1

ਜਿਸ ਤਰ੍ਹਾਂ ਉਹ ਆਕਾਰ ਨੇੜੇ ਆਇਆ, ਉਸ ਨੇ ਦੇਖਿਆ ਇਹ ਇੱਕ ਭਾਰੀ ਗਰਭਵਤੀ ਔਰਤ ਸੀ।

2

ਸ਼ਰਮੀਲੀ ਪਰ ਬਹਾਦਰ, ਛੋਟੀ ਕੁੜੀ ਔਰਤ ਦੇ ਨੇੜੇ ਚਲੀ ਗਈ। "ਸਾਨੂੰ ਇਸ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ," ਛੋਟੀ ਕੁੜੀ ਦੇ ਲੋਕਾਂ ਨੇ ਫੈਸਲਾ ਕੀਤਾ। “ਆਪਾਂ ਇਸ ਨੂੰ ਅਤੇ ਇਸ ਦੇ ਬੱਚੇ ਨੂੰ ਸੁਰੱਖਿਅਤ ਰੱਖਾਂਗੇ।”

3

ਬੱਚੇ ਦਾ ਜਲਦੀ ਹੀ ਜਨਮ ਹੋਣ ਵਾਲਾ ਸੀ। "ਧੱਕਾ ਲਾਓ!" "ਕੰਬਲ ਲਿਆਉ!" "ਪਾਣੀ!" "ਧੱਕੋ!!!"

4

ਪਰ ਜਦ ਸਾਰਿਆਂ ਨੇ ਬੱਚੇ ਨੂੰ ਵੇਖਿਆ, ਹਰ ਕੋਈ ਸਦਮੇ ਵਿੱਚ ਸੀ। “ਗਧਾ?!”

5

ਸਾਰੇ ਬਹਿਸ ਕਰਨ ਲੱਗ ਪਏ। "ਅਸੀਂ ਕਿਹਾ ਸੀ ਕਿ ਆਪਾਂ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਰੱਖਾਂਗੇ ਅਤੇ ਆਪਾਂ ਇਸ ਤਰ੍ਹਾਂ ਹੀ ਕਰਾਂਗੇ," ਕੁਝ ਲੋਕਾਂ ਨੇ ਕਿਹਾ। "ਪਰ ਇਹ ਸਾਡੇ ਲਈ ਬੁਰੀ ਕਿਸਮਤ ਲਿਆਉਣਗੇ!" ਹੋਰਾਂ ਨੇ ਕਿਹਾ।

6

ਅਤੇ ਇਸ ਤਰ੍ਹਾਂ ਔਰਤ ਫ਼ਿਰ ਇਕੱਲੀ ਹੋ ਗਈ। ਉਸ ਨੇ ਸੋਚਿਆ ਕਿ ਉਹ ਇਸ ਅਜੀਬ ਬੱਚੇ ਦੇ ਨਾਲ ਕੀ ਕਰੇ। ਉਸ ਨੇ ਸੋਚਿਆ ਕਿ ਉਹ ਆਪਣੇ ਆਪ ਦੇ ਨਾਲ ਕੀ ਕਰੇ।

7

ਅੰਤ ਵਿੱਚ ਉਸ ਨੂੰ ਸਵੀਕਾਰ ਕਰਨਾ ਪਿਆ ਕਿ ਇਹ ਉਸਦਾ ਬੱਚਾ ਹੈ ਅਤੇ ਉਹ ਉਸਦੀ ਮਾਂ।

8

ਹੁਣ, ਜੇ ਬੱਚਾ ਛੋਟੇ ਸਾਈਜ਼ ਦਾ ਰਹਿੰਦਾ ਤਾਂ ਸਭ ਕੁਝ ਵੱਖਰਾ ਹੋ ਸਕਦਾ ਸੀ। ਪਰ ਗਧਾ ਬੱਚਾ ਵੱਡਾ ਹੋਈ ਗਿਆ ਜਦ ਤੱਕ ਉਹ ਆਪਣੀ ਮਾਂ ਦੀ ਪਿੱਠ ਤੇ ਫਿੱਟ ਨਹੀਂ ਸੀ ਹੁੰਦਾ। ਅਤੇ ਉਹ ਬਹੁਤ ਕੋਸ਼ਿਸ਼ ਕਰਦਾ ਪਰ ਉਸ ਤੋਂ ਮਨੁੱਖਾਂ ਵਰਗਾ ਵਿਵਹਾਰ ਨਹੀਂ ਸੀ ਹੁੰਦਾ। ਉਸ ਦੀ ਮਾਤਾ ਅਕਸਰ ਥੱਕੀ ਅਤੇ ਨਿਰਾਸ਼ ਹੁੰਦੀ। ਕਈ ਵਾਰ ਉਹ ਉਸ ਤੋਂ ਜਾਨਵਰਾਂ ਵਾਲਾ ਕੰਮ ਕਰਾਉਂਦੀ।

9

ਗਧਾ ਉਲਝਣ ਅਤੇ ਗੁੱਸੇ ਦੇ ਨਾਲ ਅੰਦਰੋਂ ਭਰ ਗਿਆ। ਉਹ ਕੁਝ ਨਹੀਂ ਸੀ ਕਰ ਸਕਦਾ। ਉਹ ਇਸ ਤਰ੍ਹਾਂ ਨਹੀਂ ਸੀ ਬਣ ਸਕਦਾ ਅਤੇ ਉਸ ਤਰ੍ਹਾਂ ਨਹੀਂ ਸੀ ਬਣ ਸਕਦਾ। ਉਹ ਇੱਕ ਦਿਨ ਇਨਾਂ ਗੁੱਸੇ ਹੋ ਗਿਆ ਕਿ ਉਸ ਨੇ ਆਪਣੀ ਮਾਂ ਨੂੰ ਲੱਤ ਮਾਰਕੇ ਜ਼ਮੀਨ ਤੇ ਸੁੱਟ ਦਿੱਤਾ।

10

ਗਧਾ ਸ਼ਰਮ-ਸਾਰ ਹੋਇਆ। ਉਸ ਤੋਂ ਜਿੰਨ੍ਹੀ ਦੂਰ ਅਤੇ ਤੇਜ਼ ਹੋ ਸਕਿਆ ਉਹ ਭੱਜਿਆ ਗਿਆ।

11

ਜਦ ਉਸ ਨੇ ਭੱਜਣਾ ਬੰਦ ਕੀਤਾ, ਰਾਤ ਹੋ ਗਈ ਸੀ ਅਤੇ ਗਧਾ ਗੁੰਮ ਹੋ ਗਿਆ। "ਹੀ ਹੋ?" ਉਸ ਨੇ ਹਨੇਰੇ ਵਿੱਚ ਧੀਮੀ ਅਵਾਜ਼ ਵਿੱਚ ਆਖਿਆ। "ਹੀ ਹੋ?" ਅਵਾਜ਼ ਵਾਪਸ ਗੂੰਜ ਆਈ। ਉਹ ਇਕੱਲਾ ਸੀ। ਆਪਣੇ ਆਪ ਨੂੰ ਘੁਟ ਕੇ ਉਹ ਡੂੰਘੀ ਅਤੇ ਦੁਖ ਭਰੀ ਨੀਂਦ ਵਿੱਚ ਪੈ ਗਿਆ।

12

ਜਦ ਗਧਾ ਉਠਿਆ ਇੱਕ ਅਜੀਬ ਬਜ਼ੁਰਗ ਆਦਮੀ ਉਸ ਨੂੰ ਤਾੜ ਰਿਹਾ ਸੀ। ਉਸ ਨੇ ਬਜ਼ੁਰਗ ਆਦਮੀ ਦੀਆਂ ਅੱਖਾਂ ਵਿੱਚ ਵੇਖਿਆ ਅਤੇ ਉਸ ਨੂੰ ਉਮੀਦ ਦਾ ਇਹਸਾਸ ਹੋਣ ਲੱਗਾ।

13

ਗਧਾ ਬਜ਼ੁਰਗ ਆਦਮੀ ਦੇ ਨਾਲ ਰਹਿਣ ਲਗਿਆ, ਜਿਸ ਨੇ ਉਸ ਨੂੰ ਜਿਓਣ ਦੇ ਵੱਖ-ਵੱਖ ਤਰੀਕੇ ਸਿਖਾਏ। ਗਧਾ ਅਤੇ ਬਜ਼ੁਰਗ ਆਦਮੀ ਇੱਕ-ਦੂਜੇ ਨੂੰ ਸੁਣਦੇ ਅਤੇ ਇੱਕ-ਦੂਜੇ ਤੋਂ ਸਿੱਖਦੇ। ਉਹ ਇਕ-ਦੂਜੇ ਦੀ ਮਦਦ ਕਰਦੇ ਅਤੇ ਇਕੱਠੇ ਹੱਸਦੇ।

14

ਇਕ ਸਵੇਰ, ਬਜ਼ੁਰਗ ਆਦਮੀ ਨੇ ਗਧੇ ਨੂੰ ਪਹਾੜ ਦੀ ਚੋਟੀ ਤੇ ਲੈਕੇ ਜਾਣ ਲਈ ਕਿਹਾ।

15

ਉਹ ਬੱਦਲਾਂ ਦੇ ਵਿਚਕਾਰ ਸੌ ਗਏ। ਗਧੇ ਨੂੰ ਸੁਪਨਾ ਆਇਆ ਕਿ ਉਸ ਦੀ ਮਾਂ ਬਿਮਾਰ ਹੈ ਅਤੇ ਉਸ ਨੂੰ ਬੁਲਾ ਰਹੀਂ ਹੈ। ਜਦ ਉਸ ਨੂੰ ਜਾਗ ਆਈ…

16

…ਬੱਦਲ ਉਸ ਦੇ ਦੋਸਤ, ਬਜ਼ੁਰਗ ਆਦਮੀ, ਦੇ ਨਾਲ ਗਾਇਬ ਹੋ ਗਏ।

17

ਗਧੇ ਨੂੰ ਅਖ਼ੀਰ ਵਿੱਚ ਸਮਝ ਆਈ ਕਿ ਕੀ ਕਰਨਾ ਹੈ।

18

ਗਧੇ ਨੂੰ ਉਸਦੀ ਮਾਂ ਇਕੱਲੀ ਅਤੇ ਆਪਣੇ ਬੱਚੇ ਦਾ ਸੋਗ ਮਣਾਉਂਦੀ ਮਿੱਲੀ। ਉਹ ਇਕ-ਦੂਜੇ ਨੂੰ ਲੰਮੇ ਸਮੇਂ ਲਈ ਤਾੜਦੇ ਰਹੇ। ਅਤੇ ਫਿਰ ਇਕ-ਦੂਜੇ ਨੂੰ ਘੁੱਟਕੇ ਜੱਫੀ ਪਾਈ।

19

ਗਧਾ ਬੱਚਾ ਅਤੇ ਉਸਦੀ ਮਾਂ ਇਕੱਠੇ ਵੱਡੇ ਹੋਏ ਅਤੇ ਉਹਨਾਂ ਨੇ ਇੱਕਡੇ ਰਹਿਣ ਦੇ ਕਈ ਤਰੀਕੇ ਲੱਭੇ। ਹੌਲੀ ਹੌਲੀ, ਉਹਨਾਂ ਦੇ ਆਲੇ-ਦੁਆਲੇ, ਹੋਰ ਪਰਿਵਾਰ ਵੀ ਵੱਸਣੇ ਸ਼ੁਰੂ ਹੋ ਗਏ।

20

ਗਧਾ ਬੱਚਾ

Text: Lindiwe Matshikiza
Illustrations: Meghan Judge
Translation: Anu Gill
Language: Punjabi

This story is brought to you by the Global African Storybook Project, an effort to translate the stories of the African Storybook Project into all the languages of the world.

You can view the original story on the ASP website here

Global ASP logo

Creative Commons License
This work is licensed under a Creative Commons Attribution 3.0 Unported License.