ਇਕ ਦਿਨ ਖਰਗੋਸ਼ ਨਦੀ ਦੇ ਕਿਨਾਰੇ ਘੁੰਮ ਰਿਹਾ ਸੀ।
ਉੱਥੇ ਹਿੱਪੋ ਵੀ ਸੀ ਜੋ ਸੈਰ ਕਰ ਰਹੀ ਸੀ ਅਤੇ ਕੁਝ ਚੰਗੇ ਹਰੇ ਘਾਹ ਨੂੰ ਖਾ ਰਹੀ ਸੀ।
ਹਿੱਪੋ ਨੇ ਖਰਗੋਸ਼ ਨੂੰ ਨਹੀਂ ਵੇਖਿਆ ਸੀ ਅਤੇ ਗਲਤੀ ਨਾਲ ਉਸ ਨੇ ਖਰਗੋਸ਼ ਦੇ ਪੈਰ ਤੇ ਕਦਮ ਰੱਖ ਦਿੱਤਾ। ਖਰਗੋਸ਼ ਨੇ ਰੌਲਾ ਪਾਇਆ, "ਹੇ ਹਿੱਪੋ! ਤੈਨੂੰ ਦਿਸਦਾ ਨਹੀਂ ਕਿ ਤੂੰ ਮੇਰੇ ਪੈਰ ਤੇ ਖੜ੍ਹਾ ਹੈਂ?"
ਹਿੱਪੋ ਨੇ ਖਰਗੋਸ਼ ਤੋਂ ਮੁਆਫੀ ਮੰਗੀ, "ਮੈਨੂੰ ਅਫ਼ਸੋਸ ਹੈ। ਮੈਂ ਤੁਹਾਨੂੰ ਵੇਖਿਆ ਨਹੀਂ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ!” ਪਰ ਖਰਗੋਸ਼ ਨੇ ਇਕ ਨਾ ਸੁਣੀ ਅਤੇ ਉਹ ਹਿੱਪੋ ਤੇ ਚੀਕਦਾ ਹੋਇਆ ਬੋਲਿਆ, “ਤੂੰ ਇਹ ਜਾਣ-ਬੁੱਝ ਕੇ ਕੀਤਾ ਹੈ! ਕਿਸੇ ਦਿਨ ਤੂੰ ਦੇਖੀਂ! ਤੇਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ!”
ਖਰਗੋਸ਼ ਅੱਗ ਨੂੰ ਲੱਭਣ ਚਲਿਆ ਗਿਆ ਅਤੇ ਉਸ ਨੇ ਆਖਿਆ, “ਜਾਓ, ਹਿੱਪੋ ਨੂੰ ਸਾੜ ਦਿਓ ਜਦ ਉਹ ਘਾਹ ਖਾਣ ਲਈ ਪਾਣੀ ਵਿੱਚੋਂ ਬਾਹਰ ਆਈ। ਉਸ ਨੇ ਮੇਰੇ ਤੇ ਪੈਰ ਰੱਖਿਆ!” ਅੱਗ ਨੇ ਜਵਾਬ ਦਿੱਤਾ, “ਕੋਈ ਗੱਲ ਨਹੀਂ, ਖਰਗੋਸ਼, ਮੇਰੇ ਦੋਸਤ। ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੂੰ ਚਾਹੁੰਦਾ ਹੈਂ।”
ਬਾਅਦ ਵਿੱਚ, ਹਿੱਪੋ ਨਦੀ ਤੋਂ ਦੂਰ ਘਾਹ ਖਾ ਰਹੀ ਸੀ ਜਦ ਅੱਗ ਦੀ ਲਾਟ ਨਿਕਲੀ। ਅੱਗ ਹਿੱਪੋ ਦੇ ਵਾਲਾਂ ਨੂੰ ਸਾੜਣ ਲੱਗੀ।
ਹਿੱਪੋ ਚੀਕੀ ਅਤੇ ਪਾਣੀ ਵਲ ਭੱਜ ਗਈ। ਉਸ ਦੇ ਸਾਰੇ ਵਾਲ ਅੱਗ ਨਾਲ ਸੜ ਗਏ। ਹਿੱਪੋ ਚੀਕਦੀ ਰਹੀ "ਮੇਰੇ ਵਾਲ ਅੱਗ ਨਾਲ ਸੜ ਗਏ! ਮੇਰੇ ਸਾਰੇ ਵਾਲ ਚਲੇ ਗਏ! ਮੇਰੇ ਸੁੰਦਰ ਵਾਲ!"
ਖਰਗੋਸ਼ ਖੁਸ਼ ਸੀ ਕਿ ਹਿੱਪੋ ਦੇ ਵਾਲ ਸੜ ਗਏ। ਅਤੇ ਇਸ ਦਿਨ ਤੱਕ, ਅੱਗ ਦੇ ਡਰ ਤੋਂ, ਹਿੱਪੋ ਕਦੇ ਵੀ ਪਾਣੀ ਤੋਂ ਦੂਰ ਨਹੀਂ ਜਾਂਦੀ।
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here