ਪੂਰਬੀ ਅਫ਼ਰੀਕਾ ਦੇ ਮਾਊਟ ਕੀਨੀਆ ਦੇ ਪਹਾੜਾਂ ਦੇ ਇਕ ਪਿੰਡ ਵਿਚ, ਇੱਕ ਛੋਟੀ ਕੁੜੀ ਆਪਣੀ ਮਾਂ ਦੇ ਨਾਲ ਖੇਤਾਂ ਵਿੱਚ ਕੰਮ ਕਰਦੀ ਸੀ। ਉਸ ਦਾ ਨਾਮ ਵੰਨਗਾਰੀ ਸੀ।
ਵੰਨਗਾਰੀ ਨੂੰ ਬਾਹਰ ਰਿਹਨਾਂ ਪਸੰਦ ਸੀ। ਉਸ ਨੇ ਆਪਣੇ ਪਰਿਵਾਰ ਦੀ ਬਾੜੀ ਦੀ ਮਿੱਟੀ ਨੂੰ ਖੰਜ਼ਰ ਨਾਲ ਖੋਦਿਆ। ਉਸ ਨੇ ਨਿੱਘੀ ਧਰਤੀ ਵਿੱਚ ਛੋਟੇ ਬੀਜ ਬੀਜੇ।
ਦਿਨ ਵਿੱਚ ਉਸਦਾ ਪਸੰਦੀਦਾ ਸਮਾਂ ਸੂਰਜ ਡੁੱਬਣ ਤੋਂ ਬਾਅਦ ਸੀ। ਜਦ ਪੌਦਿਆਂ ਨੂੰ ਵੇਖਣ ਲਈ ਬਹੁਤ ਹਨੇਰਾ ਹੋ ਜਾਦਾਂ, ਉਦੋਂ ਵੰਨਗਾਰੀ ਨੂੰ ਮਹਿਸੂਸ ਹੁੰਦਾ ਕਿ ਘਰ ਜਾਣ ਦਾ ਸਮਾਂ ਆ ਗਿਆ ਹੈ। ਉਹ ਖੇਤਾਂ ਵਿੱਚਲੇ ਤੰਗ ਰਸਤਿਆਂ ਅਤੇ ਦਰਿਆਵਾਂ ਨੂੰ ਪਾਰ ਕਰਦੀ ਹੋਈ ਜਾਂਦੀ।
ਵੰਨਗਾਰੀ ਹੁਸ਼ਿਆਰ ਬੱਚੀ ਸੀ ਅਤੇ ਸਕੂਲ ਜਾਣ ਦੀ ਉਡੀਕ ਕਰ ਰਹੀ ਸੀ। ਪਰ ਉਸ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਘਰੇ ਰਹੇ ਅਤੇ ਉਹਨਾਂ ਦੀ ਮਦਦ ਕਰੇ। ਜਦ ਉਹ ਸੱਤ ਸਾਲ ਦੀ ਸੀ, ਉਸ ਦੇ ਵੱਡੇ ਭਰਾ ਨੇ ਸਕੂਲ ਜਾਣ ਲਈ ਉਸ ਦੇ ਮਾਤਾ ਪਿਤਾ ਨੂੰ ਮਨਾਇਆ।
ਉਸ ਨੂੰ ਸਿੱਖਣਾ ਪਸੰਦ ਸੀ! ਹਰ ਕਿਤਾਬ ਪੜ੍ਹਨ ਦੇ ਨਾਲ, ਵੰਨਗਾਰੀ ਕੁੱਝ ਹੋਰ ਜਿਆਦਾ ਸਿੱਖਦੀ ਗਈ। ਉਸ ਨੇ ਸਕੂਲ ਵਿਚ ਬਹੁਤ ਵਧੀਆ ਕੀਤਾ ਕਿ ਉਸ ਨੂੰ ਅਮਰੀਕਾ ਦੇ ਵਿੱਚ ਪੜ੍ਹਨ ਲਈ ਸੱਦਾ ਆ ਗਿਆ। ਵੰਨਗਾਰੀ ਬਹੁਤ ਉਤਸ਼ਾਹਿਤ ਸੀ! ਉਹ ਸੰਸਾਰ ਬਾਰੇ ਹੋਰ ਜਾਨਣਾ ਚਾਹੁੰਦੀ ਸੀ।
ਅਮਰੀਕੀ ਯੂਨੀਵਰਸਿਟੀ ਵਿੱਚ ਵੰਨਗਾਰੀ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਉਸਨੇ ਪੌਦਿਆਂ ਅਤੇ ਉਹਨਾਂ ਦੇ ਵਧਣ ਬਾਰੇ ਗਿਆਨ ਪ੍ਰਾਪਤ ਕੀਤਾ। ਅਤੇ ਉਸ ਨੇ ਯਾਦ ਕੀਤਾ ਕਿ ਉਹ ਕਿਵੇਂ ਵੱਡੀ ਹੋਈ: ਸੁੰਦਰ ਕੀਨੀਆ ਦੇ ਜੰਗਲਾਂ ਦੇ ਦਰਖ਼ਤਾਂ ਦੀ ਛਾਂ ਹੇਠ ਆਪਣੇ ਭਰਾਵਾਂ ਦੇ ਨਾਲ ਖੇਡਾਂ ਖੇਡਦੀ ਹੋਈ।
ਜਿਨ੍ਹਾਂ ਜਿਆਦਾ ਉਸ ਨੇ ਸਿੱਖਿਆ, ਉਨ੍ਹਾਂ ਜਿਆਦਾ ਉਸ ਨੂੰ ਅਹਿਸਾਸ ਹੋਇਆ ਕਿ ਉਹ ਕੀਨੀਆ ਦੇ ਲੋਕਾਂ ਨੂੰ ਪਿਆਰ ਕਰਦੀ ਹੈ। ਉਹ ਚਾਹੁੰਦੀ ਸੀ ਕਿ ਉਹ ਖੁਸ਼ ਅਤੇ ਅਜ਼ਾਦ ਰਿਹਣ। ਉਸ ਨੇ ਜਿਨ੍ਹਾਂ ਜਿਆਦਾ ਸਿੱਖਿਆ, ਉਸ ਨੂੰ ਉਹਨਾਂ ਜਿਆਦਾ ਆਪਣਾ ਅਫ਼ਰੀਕੀ ਘਰ ਯਾਦ ਆਇਆ।
ਜਦ ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ, ਉਹ ਵਾਪਸ ਕੀਨੀਆ ਪਰਤ ਆਈ। ਪਰ ਉਸ ਦਾ ਦੇਸ਼ ਬਦਲ ਗਿਆ ਸੀ। ਜ਼ਮੀਨ ਤੇ ਵੱਡੇ-ਵੱਡੇ ਫਾਰਮ ਸਨ। ਔਰਤਾਂ ਕੋਲ ਖਾਣਾਂ ਪਕਾਉਣ ਲਈ ਲੱਕੜ ਨਹੀਂ ਸੀ। ਲੋਕ ਗ਼ਰੀਬ ਸਨ ਅਤੇ ਬੱਚੇ ਭੁੱਖੇ ਸਨ।
ਵੰਨਗਾਰੀ ਨੂੰ ਪਤਾ ਸੀ ਕਿ ਕੀ ਕਰਨਾ ਹੈ। ਉਸ ਨੇ ਔਰਤਾਂ ਨੂੰ ਬੀਜ ਤੋਂ ਰੁੱਖ ਉਗਾਣੇ ਸਿਖਾਏ। ਔਰਤਾਂ ਨੇ ਰੁੱਖ ਵੇਚੇ ਅਤੇ ਉਹ ਪੈਸੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਵਰਤੇ। ਔਰਤਾਂ ਬਹੁਤ ਖੁਸ਼ ਸਨ। ਵੰਨਗਾਰੀ ਨੇ ਔਰਤਾਂ ਨੂੰ ਸ਼ਕਤੀਸ਼ਾਲੀ ਅਤੇ ਤਾਕਤਵਰ ਮਹਿਸੂਸ ਕਰਨ ਵਿੱਚ ਮਦਦ ਕੀਤੀ।
ਲੰਘਦੇ ਹੋਏ ਸਮੇਂ ਦੇ ਨਾਲ, ਨਵੇਂ ਰੁੱਖ ਵੱਡੇ ਹੋਕੇ ਜੰਗਲ ਬਣ ਗਏ, ਅਤੇ ਦਰ੍ਹਿਆ ਵੀ ਫਿਰ ਵਗਣੇ ਸ਼ੁਰੂ ਹੋ ਗਏ। ਵੰਨਗਾਰੀ ਦਾ ਸੰਦੇਸ਼ ਅਫਰੀਕਾ ਵਿੱਚ ਫੈਲ ਗਿਆ। ਅੱਜ, ਲੱਖਾਂ ਹੀ ਰੁੱਖ ਵੰਨਗਾਰੀ ਦੇ ਬੀਜਾਂ ਤੋਂ ਵੱਡੇ ਹੋਏ ਹਨ।
ਵੰਨਗਾਰੀ ਨੇ ਸਖ਼ਤ ਮਿਹਨਤ ਕੀਤੀ ਸੀ। ਸਾਰੇ ਸੰਸਾਰ ਵਿੱਚ ਲੋਕਾਂ ਨੇ ਨੋਟਿਸ ਕੀਤਾ ਅਤੇ ਉਸ ਨੂੰ ਮਸ਼ਹੂਰ ਇਨਾਮ ਦਿੱਤਾ। ਇਸ ਇਨਾਮ ਨੂੰ ਨੋਬਲ ਅਮਨ ਪੁਰਸਕਾਰ ਕਿਹਾ ਜਾਂਦਾ ਹੈ, ਅਤੇ ਉਹ ਪਹਿਲੀ ਅਫਰੀਕਨ ਔਰਤ ਸੀ ਜਿਸ ਨੇ ਇਹ ਇਨਾਮ ਪ੍ਰਾਪਤ ਕੀਤਾ ਸੀ।
ਵੰਨਗਾਰੀ ਦੀ ਮੌਤ 2011 ਵਿਚ ਹੋ ਗਈ ਪਰ ਅਸੀਂ ਹਰ ਉਸ ਵਾਰ ਉਸ ਨੂੰ ਯਾਦ ਕਰ ਸਕਦੇ ਹਾਂ ਜਦ ਵੀ ਕੋਈ ਸੁੰਦਰ ਰੁੱਖ ਵੇਖਦੇ ਹਾਂ।
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here