ਇਹ ਖਲਾਈ ਹੈ। ਉਹ ਸੱਤ ਸਾਲ ਦੀ ਹੈ। ਉਸਦੀ ਭਾਸ਼ਾ, ਲੂਬੂਕੂਸੂ ਵਿੱਚ, ਉਸਦੇ ਨਾਮ ਦਾ ਮਤਲਬ 'ਚੰਗਾ' ਹੈ।
ਖਲਾਈ ਜਾਗ ਕੇ ਸੰਤਰੇ ਦੇ ਰੁੱਖ ਨਾਲ ਗੱਲਬਾਤ ਕਰਦੀ ਹੈ। "ਸੰਤਰੇ ਦੇ ਰੁੱਖ, ਕਿਰਪਾ ਕਰਕੇ ਵੱਡੇ ਹੋ ਕੇ ਸਾਨੂੰ ਬਹੁਤ ਸਾਰੇ ਪੱਕੇ ਸੰਤਰੇ ਦਿਓ।"
ਖਲਾਈ ਸਕੂਲ ਨੂੰ ਚੱਲ ਕੇ ਜਾਂਦੀ ਹੈ। ਰਾਹ ਵਿੱਚ, ਉਹ ਘਾਹ ਨਾਲ ਗੱਲਬਾਤ ਕਰਦੀ ਹੈ। "ਘਾਹ, ਕਿਰਪਾ ਕਰਕੇ ਤੁਸੀਂ ਹੋਰ ਹਰਿਆਲੀ ਪਾਉਂ ਅਤੇ ਸੁੱਕ ਨਾ ਜਾਇਓ।"
ਖਲਾਈ ਜੰਗਲੀ ਫੁੱਲਾਂ ਕੋਲ ਲੰਘਦੀ ਹੈ। "ਫੁੱਲ, ਕਿਰਪਾ ਕਰਕੇ ਤੁਸੀਂ ਖਿੜੇ ਰਹੋ ਤਾਂ ਕੇ ਮੈਂ ਤੁਹਾਨੂੰ ਆਪਣੇ ਵਾਲਾਂ ਵਿੱਚ ਸਜਾ ਸਕਾਂ।"
ਸਕੂਲ ਵਿੱਚ, ਖਲਾਈ ਆਂਗਣ ਦੇ ਵਿਚਕਾਰ ਰੁੱਖ ਨਾਲ ਗੱਲਬਾਤ ਕਰਦੀ ਹੈ। "ਰੁੱਖ, ਕਿਰਪਾ ਕਰਕੇ ਵੱਡੀਆਂ ਟਾਹਣੀਆਂ ਉਗਾਓ ਤਾਂ ਕੇ ਅਸੀਂ ਤੁਹਾਡੀ ਛਾਂ ਵਿੱਚ ਪੜ੍ਹ ਸਕੀਏ।"
ਖਲਾਈ ਸਕੂਲ ਦੇ ਆਲੇ ਦੁਆਲੇ ਝਾੜੀਆਂ ਦੀ ਵਾੜ ਨਾਲ ਗੱਲਬਾਤ ਕਰਦੀ ਹੈ। "ਕਿਰਪਾ ਕਰਕੇ ਮਜ਼ਬੂਤ ਬਣੋ ਅਤੇ ਬੁਰੇ ਲੋਕਾਂ ਨੂੰ ਅੰਦਰ ਆਉਣ ਤੋਂ ਰੋਕੋ।”
ਖਲਾਈ ਸਕੂਲ ਤੋਂ ਵਾਪਸ ਆਕੇ, ਸੰਤਰੇ ਦੇ ਰੁੱਖ ਨੂੰ ਮਿਲਦੀ ਹੈ। "ਕੀ ਤੁਹਾਡੇ ਸੰਤਰੇ ਹੁਣ ਪੱਕੇ ਹਨ?" ਖਲਾਈ ਪੁੱਛਦੀ ਹੈ।
"ਸੰਤਰੇ ਅਜੇ ਵੀ ਹਰੇ ਹਨ," ਖਲਾਈ ਨੇ ਹਉਕਾ ਲਿਆ। "ਮੈਂ ਤੁਹਾਨੂੰ ਕੱਲ੍ਹ ਨੂੰ ਵੇਖਾਂਗੀ, ਸੰਤਰੇ ਦੇ ਰੁੱਖ," ਖਲਾਈ ਕਹਿੰਦੀ ਹੈ। "ਸ਼ਾਇਦ ਫਿਰ ਤੁਹਾਡੇ ਕੋਲ ਮੇਰੇ ਲਈ ਪੱਕਾ ਸੰਤਰਾ ਹੋਵੇਗਾ!"
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here