ਇਹ ਕਹਾਣੀ ਇੱਕ ਪੰਛੀ, ਨਗੀਡੀ, ਅਤੇ ਇੱਕ ਲਾਲਚੀ ਨੌਜਵਾਨ ਆਦਮੀ ਗਿਨਗਾਇਲ ਦੀ ਹੈ। ਇਕ ਦਿਨ ਜਦ ਗਿਨਗਾਇਲ ਬਾਹਰ ਸ਼ਿਕਾਰ ਕਰ ਰਿਹਾ ਸੀ ਉਸਨੇ ਨਗੀਡੀ ਦੀ ਪੁਕਾਰ ਸੁਣੀ। ਗਿਨਗਾਇਲ ਦੇ ਮੂੰਹ ਵਿੱਚ ਸ਼ਹਿਦ ਦੇ ਵਿਚਾਰ ਤੇ ਪਾਣੀ ਆ ਗਿਆ। ਉਸ ਨੇ ਰੁੱਕ ਕੇ ਧਿਆਨ ਨਾਲ ਸੁਣਿਆ। ਉਹ ਖੋਜ ਕਰਦਾ ਰਿਹਾ ਜਦ ਤੱਕ ਉਸ ਨੇ ਟਾਹਣੀਆਂ ਵਿੱਚ ਪੰਛੀ ਨਾ ਵੇਖਿਆ। "ਚੀਂ-ਚੀਂ-ਚੀਂ," ਛੋਟਾ ਪੰਛੀ ਇੱਕ ਦਰਖ਼ਤ ਤੋਂ ਦੂਜੇ ਦਰਖ਼ਤ ਤੇ ਸਫਰ ਕਰਦਾ ਬੋਲ ਰਿਹਾ ਸੀ। "ਚੀਂ-ਚੀਂ-ਚੀਂ," ਉਸ ਨੇ ਕਿਹਾ ਅਤੇ ਕਦੇ ਕਦੇ ਰੁੱਕ ਕੇ ਦੇਖਦਾ ਜੇ ਗਿਨਗਾਇਲ ਉਸ ਦਾ ਪਿੱਛਾ ਕਰ ਰਿਹਾ ਹੈ।
ਅੱਧੇ ਘੰਟੇ ਬਾਅਦ, ਉਹ ਇੱਕ ਵੱਡੇ ਜੰਗਲੀ ਅੰਜੀਰ ਦੇ ਦਰਖ਼ਤ ਕੋਲ ਪਹੁੰਚੇ। ਨਗੀਡੀ ਟਾਹਣੀਆਂ ਵਿਚ ਉੱਛਲ ਰਿਹਾ ਸੀ। ਫਿਰ ਉਹ ਇਕ ਟਾਹਣੀ ਤੇ ਸੈਟਲ ਹੋ ਗਿਆ ਅਤੇ ਗਿਨਗਾਇਲ ਵੱਲ ਆਪਣਾ ਸਿਰ ਹਿਲਾਇਆ, ਜਿਵੇਂ ਕਹਿੰਦਾ ਹੋਵੇ, "ਇੱਥੇ ਹੈ! ਆਓ! ਤੁਸੀਂ ਇਹਨ੍ਹਾਂ ਲੰਬਾ ਸਮਾਂ ਕਿਉਂ ਲੈ ਰਹੇ ਹੋ?” ਗਿਨਗਾਇਲ ਨੂੰ ਦਰਖ਼ਤ ਦੇ ਹੇਠ ਕੋਈ ਮਧੂ-ਮੱਖੀਆਂ ਨਹੀਂ ਸੀ ਦਿਸਦੀਆਂ, ਪਰ ਉਸ ਨੂੰ ਨਗੀਡੀ ਤੇ ਭਰੋਸਾ ਸੀ।
ਗਿਨਗਾਇਲ ਨੇ ਦਰਖ਼ਤ ਹੇਠ ਆਪਣਾ ਸ਼ਿਕਾਰ ਵਾਲਾ ਬਰਛਾ ਰੱਖਿਆ, ਕੁਝ ਸੁੱਕੀਆਂ ਟਾਹਣੀਆਂ ਇਕੱਠੀਆਂ ਕੀਤੀਆਂ ਅਤੇ ਇੱਕ ਛੋਟੀ ਅੱਗ ਲਾਈ। ਜਦ ਅੱਗ ਪੂਰੀ ਬਲ ਰਹੀ ਸੀ, ਉਸ ਨੇ ਇਕ ਲੰਬੀ ਸੁੱਕੀ ਸੋਟੀ ਅੱਗ ਦੇ ਵਿਚਕਾਰ ਰੱਖੀ। ਇਹ ਲੱਕੜ ਅਕਸਰ ਮਚਦੀ ਹੋਈ ਬਹੁਤ ਧੂੰਆਂ ਪੈਦਾ ਕਰਦੀ ਹੈ। ਉਸ ਨੇ ਸੋਟੀ ਦਾ ਠੰਢਾ ਪਾਸਾ ਆਪਣੇ ਦੰਦਾਂ ਨਾਲ ਫੜਿਆ ਅਤੇ ਦਰਖ਼ਤ ਤੇ ਚੜ੍ਹਨਾ ਸ਼ੁਰੂ ਕੀਤਾ।
ਜਲਦੀ ਉਸ ਨੂੰ ਰੁੱਝੀਆਂ ਹੋਈਆਂ ਮਧੂ- ਮੱਖੀਆਂ ਦੀ ਉੱਚੀ ਗੂੰਜ ਸੁਣਾਈ ਦਿੱਤੀ। ਉਹ ਇੱਕ ਖੋਖਲੇ ਦਰਖ਼ਤ - ਉਹਨਾਂ ਦੇ ਛੱਤੇ- ਦੇ ਅੰਦਰ ਬਾਹਰ ਭਟਕ ਰਹੀਆਂ ਸਨ। ਜਦ ਗਿਨਗਾਇਲ ਛੱਤੇ ਕੋਲ ਪਹੁੰਚਿਆ, ਉਸ ਨੇ ਸੋਟੀ ਦਾ ਮਚਦਾ ਹੋਇਆ ਪਾਸਾ ਖੋਖਲੇ ਦਰਖ਼ਤ ਵਿੱਚ ਧੱਕਿਆ। ਮਧੂ- ਮੱਖੀਆਂ ਬਾਹਰ ਕਾਹਲੀ ਨਾਲ ਆਈਆਂ, ਉਹ ਗੁੱਸੇ ਵਿਚ ਸਨ। ਉਹ ਉੱਡ ਗਈਆਂ ਕਿਉਂਕਿ ਉਹਨਾਂ ਨੂੰ ਧੂੰਆਂ ਪਸੰਦ ਨਹੀਂ ਸੀ - ਪਰ ਉਹ ਗਿਨਗਾਇਲ ਨੂੰ ਕਈ ਦਰਦ ਭਰੇ ਡੰਗ ਮਾਰ ਕੇ ਗਈਆਂ।
ਜਦ ਮਧੂ- ਮੱਖੀਆਂ ਨਿਕਲ ਗਈਆਂ, ਗਿਨਗਾਇਲ ਨੇ ਆਪਣਾ ਹੱਥ ਛੱਤੇ ਵਿੱਚ ਪਾਇਆ। ਉਸ ਨੇ ਹੱਥ ਭਰਕੇ ਮਿੱਠਾ ਸ਼ਹਿਦ, ਚਿੱਟੀ ਚਰਬੀ ਨਾਲ ਟਪਕਦਾ ਹੋਇਆ ਕੱਡਿਆ। ਉਸ ਨੇ ਸ਼ਹਿਦ ਨੂੰ ਆਪਣੇ ਮੋਢੇ ਤੇ ਇਕ ਥੈਲੀ ਵਿੱਚ ਧਿਆਨ ਨਾਲ ਪਾਇਆ ਅਤੇ ਦਰਖ਼ਤ ਤੋਂ ਥੱਲੇ ਆਉਣ ਲਗਾ।
ਨਗੀਡੀ ਉਤਸੁਕਤਾ ਨਾਲ ਗਿਨਗਾਇਲ ਨੂੰ ਵੇਖ ਰਿਹਾ ਸੀ। ਉਹ ਉਸਦੇ ਧੰਨਵਾਦ ਦੇ ਤੌਰ ਤੇ ਕੁਝ ਸ਼ਹਿਦ ਦੀ ਉਡੀਕ ਕਰ ਰਿਹਾ ਸੀ। ਨਗੀਡੀ, ਟਾਹਣੀ ਤੋਂ ਟਾਹਣੀ ਥੱਲੇ ਉੱਡਦਾ ਜ਼ਮੀਨ ਨੇੜੇ ਆ ਰਿਹਾ ਸੀ। ਅਖੀਰ ਨੂੰ ਗਿਨਗਾਇਲ ਦਰਖ਼ਤ ਦੇ ਥੱਲੇ ਪਹੁੰਚ ਗਿਆ। ਨਗੀਡੀ ਆਦਮੀ ਦੇ ਨੇੜੇ ਇੱਕ ਪੱਥਰ ਤੇ ਬੈਠ ਕੇ ਆਪਣੇ ਇਨਾਮ ਦੀ ਉਡੀਕ ਕਰ ਰਿਹਾ ਸੀ।
ਪਰ, ਗਿਨਗਾਇਲ ਨੇ ਅੱਗ ਬੁਜਾਈ, ਆਪਣਾ ਬਰਛਾ ਚੁੱਕਿਆ, ਅਤੇ ਘਰ ਵੱਲ ਤੁਰਨ ਲੱਗ ਪਿਆ। ਉਸ ਨੇ ਪੰਛੀ ਨੂੰ ਨਜ਼ਰਅੰਦਾਜ਼ ਕੀਤਾ। ਨਗੀਡੀ ਗੁੱਸੇ ਵਿਚ ਬੋਲਿਆ। ਗਿਨਗਾਇਲ ਰੁੱਕ ਗਿਆ, ਉਸਨੇ ਛੋਟੇ ਪੰਛੀ ਵੱਲ ਤਾੜਿਆ ਅਤੇ ਉੱਚੀ ਹੱਸਣ ਲੱਗਾ। "ਤੂੰ ਕੁਝ ਸ਼ਹਿਦ ਚਾਹੁੰਦਾ ਹੈਂ, ਮੇਰੇ ਦੋਸਤ? ਪਰ ਸਾਰਾ ਕੰਮ ਤਾਂ ਮੈਂ ਕੀਤਾ ਅਤੇ ਸਾਰੇ ਡੰਗ ਮੈਨੂੰ ਮਿਲੇ। ਮੈਂ ਇਹ ਮਿੱਠਾ ਸ਼ਹਿਦ ਤੇਰੇ ਨਾਲ ਕਿਉਂ ਸ਼ੇਅਰ ਕਰਾਂ?” ਫਿਰ ਉਹ ਤੁਰ ਗਿਆ। ਨਗੀਡੀ ਗੁੱਸੇ ਸੀ! ਇਹ ਉਸ ਦੇ ਨਾਲ ਵਰਤਾਓ ਦਾ ਕੋਈ ਤਰੀਕਾ ਨਹੀਂ ਸੀ! ਪਰ ਉਹ ਆਪਣਾ ਬਦਲਾ ਲਵੇਗਾ।
ਕਈ ਹਫ਼ਤੇ ਬਾਅਦ ਗਿਨਗਾਇਲ ਨੂੰ ਫਿਰ ਨਗੀਡੀ ਦੀ ਪੁਕਾਰ ਸੁਣੀ। ਉਸ ਨੂੰ ਸੁਆਦੀ ਸ਼ਹਿਦ ਦੀ ਯਾਦ ਆਈ, ਅਤੇ ਉਤਸੁਕਤਾ ਨਾਲ ਇਕ ਵਾਰ ਫਿਰ ਪੰਛੀ ਦਾ ਪਿਛਾ ਕਰਨ ਲੱਗਾ। ਜੰਗਲ ਦੇ ਕਿਨਾਰੇ ਦੇ ਨਾਲ-ਨਾਲ ਗਿਨਗਾਇਲ ਨੂੰ ਲੈ ਜਾਣ ਬਾਅਦ, ਨਗੀਡੀ ਇੱਕ ਕੰਡਿਆਂ ਵਾਲੇ ਦਰਖ਼ਤ ਵਿਚ ਆਰਾਮ ਕਰਨ ਲਈ ਰੁੱਕ ਗਿਆ। ਗਿਨਗਾਇਲ ਨੇ ਸੋਚਿਆ, "ਛੱਤਾ ਇਸ ਦਰਖ਼ਤ ਵਿੱਚ ਹੋਵੇਗਾ।" ਉਸ ਨੇ ਛੇਤੀ ਛੋਟੀ ਅੱਗ ਲਾਈ ਅਤੇ ਆਪਣੇ ਦੰਦਾਂ ਵਿਚ ਧੂੰਐਂ ਵਾਲੀ ਸੋਟੀ ਫੜਕੇ ਦਰਖ਼ਤ ਤੇ ਚੜ੍ਹਨ ਲੱਗਾ। ਨਗੀਡੀ ਬੈਠ ਕੇ ਦੇਖ ਰਿਹਾ ਸੀ।
ਗਿਨਗਾਇਲ ਚੜ੍ਹ ਰਿਹਾ ਸੀ ਪਰ ਉਹ ਹੈਰਾਨ ਸੀ ਕਿਉਂਕਿ ਉਸ ਨੂੰ ਮਧੂ-ਮੱਖੀਆਂ ਦੀ ਆਮ ਗੂੰਜ ਨਹੀਂ ਸੁਣਾਈ ਦਿੱਤੀ। "ਸ਼ਾਇਦ ਛੱਤਾ ਦਰਖ਼ਤ ਦੇ ਕਾਫੀ ਅੰਦਰ ਹੈ," ਉਸ ਨੇ ਆਪਣੇ ਮਨ ਵਿੱਚ ਸੋਚਿਆ। ਉਹ ਇੱਕ ਹੋਰ ਟਾਹਣੀ ਚੜ੍ਹਿਆ। ਪਰ ਛੱਤੇ ਦੀ ਬਜਾਏ, ਉਹ ਇੱਕ ਚੀਤੇ ਦੇ ਸਾਹਮਣੇ ਸੀ! ਚੀਤਾ ਆਪਣੀ ਨੀਂਦ ਖ਼ਰਾਬ ਹੋਣ ਕਾਰਣ ਬਹੁਤ ਗੁੱਸੇ ਵਿੱਚ ਸੀ। ਉਸ ਨੇ ਅੱਖਾਂ ਭੀੜੀਆਂ ਕੀਤੀਆਂ, ਮੂੰਹ ਖੋਲ੍ਹਿਆ ਅਤੇ ਆਪਣੇ ਵੱਡੇ ਅਤੇ ਤਿੱਖੇ ਦੰਦ ਦਿਖਾਏ।
ਇਸ ਤੋਂ ਪਹਿਲ੍ਹਾਂ ਕਿ ਚੀਤਾ ਗਿਨਗਾਇਲ ਨੂੰ ਛੂਹੇ, ਉਹ ਛੇਤੀ ਰੁੱਖ ਤੋਂ ਥੱਲੇ ਆਇਆ। ਕਾਹਲੀ ਵਿਚ, ਉਹ ਇੱਕ ਟਾਹਣੀ ਤੇ ਪੈਰ ਰੱਖਣਾ ਭੁੱਲ ਗਿਆ ਅਤੇ ਜ਼ਮੀਨ ਤੇ ਜ਼ੋਰ ਨਾਲ ਡਿਗਿਆ। ਉਸ ਦਾ ਗਿੱਟਾ ਮੁਚ ਗਿਆ। ਜਿਨ੍ਹੀ ਤੇਜ਼ ਹੋ ਸਕਿਆ, ਉਹ ਤੁਰਿਆ ਗਿਆ। ਉਹ ਖੁਸ਼ਕਿਸਮਤ ਸੀ ਕਿ ਚੀਤਾ ਉਹਦਾ ਪਿਛਾ ਕਰਨ ਲਈ ਸੁਸਤ ਸੀ। ਨਗੀਡੀ ਨੇ ਬਦਲਾ ਲੈ ਲਿਆ। ਅਤੇ ਗਿਨਗਾਇਲ ਨੇ ਸਬਕ ਸਿੱਖਿਆ।
ਅਤੇ ਇਸ ਲਈ, ਜਦ ਗਿਨਗਾਇਲ ਦੇ ਬੱਚੇ ਨਗੀਡੀ ਦੀ ਕਹਾਣੀ ਸੁਣਦੇ ਹਨ ਉਹ ਛੋਟੇ ਪੰਛੀ ਦਾ ਆਦਰ ਕਰਦੇ ਹਨ। ਜਦ ਵੀ ਉਹ ਸ਼ਹਿਦ ਦੀ ਵਾਢੀ ਕਰਦੇ ਹਨ, ਉਹ ਇੱਕ ਵੱਡਾ ਹਿੱਸਾ ਪੰਛੀ ਲਈ ਜ਼ਰੂਰ ਛੱਡਦੇ ਹਨ।
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here