Back to stories list

ਜੋ ਵੁਸੀ ਦੀ ਭੈਣ ਨੇ ਕਿਹਾ What Vusi's sister said

Written by Nina Orange

Illustrated by Wiehan de Jager

Translated by Anu Gill

Read by Gurleen Parmar

Language Punjabi

Level Level 4

Narrate full story

Reading speed

Autoplay story


ਇੱਕ ਦਿਨ ਸਵੇਰੇ ਦਾਦੀ ਨੇ ਵੁਸੀ ਨੂੰ ਆਵਾਜ਼ ਦਿੱਤੀ, “ਵੁਸੀ, ਕਿਰਪਾ ਕਰਕੇ ਆਪਣੇ ਮਾਤਾ-ਪਿਤਾ ਨੂੰ ਇਹ ਅੰਡਾ ਦੇ ਆ। ਉਹ ਤੇਰੀ ਭੈਣ ਦੇ ਵਿਆਹ ਲਈ ਇੱਕ ਵੱਡਾ ਕੇਕ ਬਣਾਉਣਾ ਚਾਹੁੰਦੇ ਹਨ।”

Early one morning Vusi’s granny called him, “Vusi, please take this egg to your parents. They want to make a large cake for your sister’s wedding.”


ਉਸ ਦੇ ਮਾਤਾ-ਪਿਤਾ ਦੇ ਘਰ ਜਾਂਦੇ ਹੋਏ, ਵੁਸੀ ਨੂੰ ਦੋ ਮੁੰਡੇ ਫ਼ਲ ਤੋੜਦੇ ਮਿਲੇ। ਇੱਕ ਮੁੰਡੇ ਨੇ ਵੁਸੀ ਤੋਂ ਅੰਡਾ ਖੋਇਆ ਅਤੇ ਰੁੱਖ ਤੇ ਸੁੱਟਿਆ। ਅੰਡਾ ਟੁੱਟ ਗਿਆ।

On his way to his parents, Vusi met two boys picking fruit. One boy grabbed the egg from Vusi and shot it at a tree. The egg broke.


“ਇਹ ਤੂੰ ਕੀ ਕੀਤਾ?” ਵੁਸੀ ਰੋਇਆ। “ਉਹ ਅੰਡਾ ਕੇਕ ਲਈ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਮੇਰੀ ਭੈਣ ਕੀ ਕਹੇਗੀ ਜੇ ਵਿਆਹ ਵਿੱਚ ਕੋਈ ਕੇਕ ਨਾ ਹੋਇਆ?”

“What have you done?” cried Vusi. “That egg was for a cake. The cake was for my sister’s wedding. What will my sister say if there is no wedding cake?”


ਮੁੰਡਿਆਂ ਨੇ ਵੁਸੀ ਨੂੰ ਛੇੜਨ ਦਾ ਅਫ਼ਸੋਸ ਮੰਨਿਆ। “ਅਸੀਂ ਕੇਕ ਨਾਲ ਮਦਦ ਨਹੀਂ ਕਰ ਸਕਦੇ ਪਰ ਇਹ ਤੇਰੀ ਭੈਣ ਲਈ ਸੋਟੀ ਹੈ,” ਇੱਕ ਨੇ ਕਿਹਾ। ਵੁਸੀ ਆਪਣੀ ਯਾਤਰਾ ਤੇ ਜਾਰੀ ਰਿਹਾ।

The boys were sorry for teasing Vusi. “We can’t help with the cake, but here is a walking stick for your sister,” said one. Vusi continued on his journey.


ਰਸਤੇ ਵਿੱਚ ਉਸ ਨੂੰ ਦੋ ਆਦਮੀ ਘਰ ਬਣਾਉਦੇ ਮਿਲੇ। “ਕੀ ਅਸੀਂ ਉਹ ਮਜ਼ਬੂਤ ਸੋਟੀ ਵਰਤ ਸਕਦੇ ਹਾਂ?” ਇੱਕ ਨੇ ਪੁੱਛਿਆ। ਪਰ ਸੋਟੀ ਇਮਾਰਤ ਲਈ ਮਜ਼ਬੂਤ ਨਹੀਂ ਸੀ, ਅਤੇ ਉਹ ਟੁੱਟ ਗਈ।

Along the way he met two men building a house. “Can we use that strong stick?” asked one. But the stick was not strong enough for building, and it broke.


“ਇਹ ਤੂੰ ਕੀ ਕੀਤਾ?” ਵੁਸੀ ਰੋਇਆ। “ਉਹ ਸੋਟੀ ਮੇਰੀ ਭੈਣ ਲਈ ਤੋਹਫ਼ਾ ਸੀ। ਫ਼ਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ। ਮੇਰੀ ਭੈਣ ਕੀ ਕਹੇਗੀ?”

“What have you done?” cried Vusi. “That stick was a gift for my sister. The fruit pickers gave me the stick because they broke the egg for the cake. The cake was for my sister’s wedding. Now there is no egg, no cake, and no gift. What will my sister say?”


ਬਿਲਡਰਾਂ ਨੇ ਸੋਟੀ ਤੋੜਨ ਦਾ ਅਫ਼ਸੋਸ ਮੰਨਿਆ। “ਅਸੀਂ ਕੇਕ ਨਾਲ ਮਦਦ ਨਹੀਂ ਕਰ ਸਕਦੇ ਪਰ ਇਹ ਤੇਰੀ ਭੈਣ ਲਈ ਕੁਝ ਘਾਹ-ਫੂਸ ਹੈ,” ਇੱਕ ਨੇ ਕਿਹਾ। ਅਤੇ ਇਸ ਤਰ੍ਹਾਂ ਵੁਸੀ ਆਪਣੀ ਯਾਤਰਾ ਤੇ ਜਾਰੀ ਰਿਹਾ।

The builders were sorry for breaking the stick. “We can’t help with the cake, but here is some thatch for your sister,” said one. And so Vusi continued on his journey.


ਰਸਤੇ ਵਿੱਚ, ਵੁਸੀ ਨੂੰ ਇੱਕ ਕਿਸਾਨ ਅਤੇ ਗਾਂ ਮਿਲੇ। “ਕੀ ਸੁਆਦੀ ਘਾਹ-ਫੂਸ ਹੈ, ਕੀ ਮੈਂ ਇੱਕ ਟੁਕੜਾ ਲੈ ਸਕਦਾ ਹਾਂ?” ਗਾਂ ਨੇ ਪੁੱਛਿਆ। ਪਰ ਘਾਹ-ਫੂਸ ਇੰਨ੍ਹੀ ਸਵਾਦ ਸੀ ਕਿ ਗਾਂ ਸਾਰੀ ਖਾ ਗਈ!

Along the way, Vusi met a farmer and a cow. “What delicious thatch, can I have a nibble?” asked the cow. But the thatch was so tasty that the cow ate it all!


“ਇਹ ਤੂੰ ਕੀ ਕੀਤਾ?” ਵੁਸੀ ਰੋਇਆ। “ਉਹ ਘਾਹ-ਫੂਸ ਮੇਰੀ ਭੈਣ ਲਈ ਤੋਹਫ਼ਾ ਸੀ। ਬਿਲਡਰਾਂ ਨੇ ਮੈਨੂੰ ਘਾਹ-ਫੂਸ ਦਿੱਤੀ ਸੀ ਕਿਉਕਿ ਉਹਨਾਂ ਨੇ ਫ਼ਲ ਤੋੜਨ ਵਾਲਿਆਂ ਦੀ ਸੋਟੀ ਤੋੜ ਦਿੱਤੀ ਸੀ। ਫ਼ਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ। ਮੇਰੀ ਭੈਣ ਕੀ ਕਹੇਗੀ?”

“What have you done?” cried Vusi. “That thatch was a gift for my sister. The builders gave me the thatch because they broke the stick from the fruit pickers. The fruit pickers gave me the stick because they broke the egg for my sister’s cake. The cake was for my sister’s wedding. Now there is no egg, no cake, and no gift. What will my sister say?”


ਗਾਂ ਨੇ ਲਾਲਚੀ ਹੋਣ ਦਾ ਅਫ਼ਸੋਸ ਮੰਨਿਆ। ਕਿਸਾਨ ਸਹਿਮਤ ਸੀ ਕਿ ਗਾਂ ਉਸ ਦੀ ਭੈਣ ਲਈ ਤੋਹਫ਼ੇ ਦੇ ਰੂਪ ਵਿੱਚ ਵੁਸੀ ਨਾਲ ਜਾ ਸਕਦੀ ਹੈ। ਅਤੇ ਇਸ ਤਰ੍ਹਾਂ ਵੁਸੀ ਜਾਰੀ ਰਿਹਾ।

The cow was sorry she was greedy. The farmer agreed that the cow could go with Vusi as a gift for his sister. And so Vusi carried on.


ਪਰ ਗਾਂ ਰਾਤ ਦੇ ਖਾਂਣੇ ਸਮੇਂ ਵਾਪਸ ਕਿਸਾਨ ਕੋਲ ਭੱਜ ਗਈ। ਅਤੇ ਵੁਸੀ ਆਪਣੀ ਯਾਤਰਾ ਤੇ ਗੁੰਮ ਹੋ ਗਿਆ। ਉਹ ਆਪਣੀ ਭੈਣ ਦੇ ਵਿਆਹ ਵਿੱਚ ਬਹੁਤ ਦੇਰੀ ਨਾਲ ਪਹੁੰਚਿਆ। ਮਹਿਮਾਨ ਖਾਣਾਂ ਖਾ ਰਹੇ ਸਨ।

But the cow ran back to the farmer at supper time. And Vusi got lost on his journey. He arrived very late for his sister’s wedding. The guests were already eating.


“ਮੈਂ ਕੀ ਕਰਾਂ?” ਵੁਸੀ ਰੋਇਆ। “ਗਾਂ ਜੋ ਭੱਜ ਗਈ ਤੋਹਫ਼ਾ ਸੀ, ਬਿਲਡਰਾਂ ਦੀ ਦਿੱਤੀ ਘਾਹ-ਫੂਸ ਦੇ ਬਦਲੇ। ਬਿਲਡਰਾਂ ਨੇ ਮੈਨੂੰ ਘਾਹ-ਫੂਸ ਦਿੱਤੀ ਸੀ ਕਿਉਕਿ ਉਹਨਾਂ ਨੇ ਫ਼ਲ ਤੋੜਨ ਵਾਲਿਆਂ ਦੀ ਸੋਟੀ ਤੋੜ ਦਿੱਤੀ ਸੀ। ਫ਼ਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ।”

“What shall I do?” cried Vusi. “The cow that ran away was a gift, in return for the thatch the builders gave me. The builders gave me the thatch because they broke the stick from the fruit pickers. The fruit pickers gave me the stick because they broke the egg for the cake. The cake was for the wedding. Now there is no egg, no cake, and no gift.”


ਵੁਸੀ ਦੀ ਭੈਣ ਨੇ ਥੋੜੀ ਦੇਰ ਲਈ ਸੋਚਿਆ, ਫਿਰ ਉਸ ਨੇ ਕਿਹਾ, “ਵੁਸੀ ਮੇਰੇ ਭਰਾ, ਮੈਂ ਸੱਚਮੁੱਚ ਤੋਹਫ਼ੇ ਬਾਰੇ ਪਰਵਾਹ ਨਹੀਂ ਕਰਦੀ। ਮੈਂ ਕੇਕ ਬਾਰੇ ਵੀ ਪਰਵਾਹ ਨਹੀਂ ਕਰਦੀ! ਆਪਾਂ ਸਭ ਇੱਥੇ ਇਕੱਠੇ ਹਾਂ, ਮੈਂ ਖੁਸ਼ ਹਾਂ। ਹੁਣ ਆਪਣੇ ਵਧੀਆ ਕੱਪੜੇ ਪਾ ਕੇ ਆ ਅਤੇ ਆਪਾਂ ਇਸ ਦਿਨ ਨੂੰ ਮਨਾਈਏ!” ਅਤੇ ਵੁਸੀ ਨੇ ਇਸ ਤਰ੍ਹਾਂ ਹੀ ਕੀਤਾ।

Vusi’s sister thought for a while, then she said, “Vusi my brother, I don’t really care about gifts. I don’t even care about the cake! We are all here together, I am happy. Now put on your smart clothes and let’s celebrate this day!” And so that’s what Vusi did.


Written by: Nina Orange
Illustrated by: Wiehan de Jager
Translated by: Anu Gill
Read by: Gurleen Parmar
Language: Punjabi
Level: Level 4
Source: What Vusi's sister said from African Storybook
Creative Commons License
This work is licensed under a Creative Commons Attribution 3.0 International License.
Options
Back to stories list Download PDF