Back to stories list

ਗਧਾ ਬੱਚਾ Donkey Child

Written by Lindiwe Matshikiza

Illustrated by Meghan Judge

Translated by Anu Gill

Read by Gurleen Parmar

Language Punjabi

Level Level 3

Narrate full story

Reading speed

Autoplay story


ਇੱਕ ਛੋਟੀ ਕੁੜੀ ਨੇ ਪਹਿਲਾਂ ਕਾਫ਼ੀ ਦੂਰ ਇੱਕ ਭੇਦ-ਭਰਿਆ ਆਕਾਰ ਦੇਖਿਆ ਸੀ।

It was a little girl who first saw the mysterious shape in the distance.


ਜਿਸ ਤਰ੍ਹਾਂ ਉਹ ਆਕਾਰ ਨੇੜੇ ਆਇਆ, ਉਸ ਨੇ ਦੇਖਿਆ ਇਹ ਇੱਕ ਭਾਰੀ ਗਰਭਵਤੀ ਔਰਤ ਸੀ।

As the shape moved closer, she saw that it was a heavily pregnant woman.


ਸ਼ਰਮੀਲੀ ਪਰ ਬਹਾਦਰ, ਛੋਟੀ ਕੁੜੀ ਔਰਤ ਦੇ ਨੇੜੇ ਚਲੀ ਗਈ। “ਸਾਨੂੰ ਇਸ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ,” ਛੋਟੀ ਕੁੜੀ ਦੇ ਲੋਕਾਂ ਨੇ ਫੈਸਲਾ ਕੀਤਾ। “ਆਪਾਂ ਇਸ ਨੂੰ ਅਤੇ ਇਸ ਦੇ ਬੱਚੇ ਨੂੰ ਸੁਰੱਖਿਅਤ ਰੱਖਾਂਗੇ।”

Shy but brave, the little girl moved nearer to the woman. “We must keep her with us,” the little girl’s people decided. “We’ll keep her and her child safe.”


ਬੱਚੇ ਦਾ ਜਲਦੀ ਹੀ ਜਨਮ ਹੋਣ ਵਾਲਾ ਸੀ। “ਧੱਕਾ ਲਾਓ!” “ਕੰਬਲ ਲਿਆਉ!” “ਪਾਣੀ!” “ਧੱਕੋ!!!”

The child was soon on its way. “Push!” “Bring blankets!” “Water!” “Puuuuussssshhh!!!”


ਪਰ ਜਦ ਸਾਰਿਆਂ ਨੇ ਬੱਚੇ ਨੂੰ ਵੇਖਿਆ, ਹਰ ਕੋਈ ਸਦਮੇ ਵਿੱਚ ਸੀ। “ਗਧਾ?!”

But when they saw the baby, everyone jumped back in shock. “A donkey?!”


ਸਾਰੇ ਬਹਿਸ ਕਰਨ ਲੱਗ ਪਏ। “ਅਸੀਂ ਕਿਹਾ ਸੀ ਕਿ ਆਪਾਂ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਰੱਖਾਂਗੇ ਅਤੇ ਆਪਾਂ ਇਸ ਤਰ੍ਹਾਂ ਹੀ ਕਰਾਂਗੇ,” ਕੁਝ ਲੋਕਾਂ ਨੇ ਕਿਹਾ। “ਪਰ ਇਹ ਸਾਡੇ ਲਈ ਬੁਰੀ ਕਿਸਮਤ ਲਿਆਉਣਗੇ!” ਹੋਰਾਂ ਨੇ ਕਿਹਾ।

Everyone began to argue. “We said we would keep mother and child safe, and that’s what we’ll do,” said some. “But they will bring us bad luck!” said others.


ਅਤੇ ਇਸ ਤਰ੍ਹਾਂ ਔਰਤ ਫ਼ਿਰ ਇਕੱਲੀ ਹੋ ਗਈ। ਉਸ ਨੇ ਸੋਚਿਆ ਕਿ ਉਹ ਇਸ ਅਜੀਬ ਬੱਚੇ ਦੇ ਨਾਲ ਕੀ ਕਰੇ। ਉਸ ਨੇ ਸੋਚਿਆ ਕਿ ਉਹ ਆਪਣੇ ਆਪ ਦੇ ਨਾਲ ਕੀ ਕਰੇ।

And so the woman found herself alone again. She wondered what to do with this awkward child. She wondered what to do with herself.


ਅੰਤ ਵਿੱਚ ਉਸ ਨੂੰ ਸਵੀਕਾਰ ਕਰਨਾ ਪਿਆ ਕਿ ਇਹ ਉਸਦਾ ਬੱਚਾ ਹੈ ਅਤੇ ਉਹ ਉਸਦੀ ਮਾਂ।

But finally she had to accept that he was her child and she was his mother.


ਹੁਣ, ਜੇ ਬੱਚਾ ਛੋਟੇ ਸਾਈਜ਼ ਦਾ ਰਹਿੰਦਾ ਤਾਂ ਸਭ ਕੁਝ ਵੱਖਰਾ ਹੋ ਸਕਦਾ ਸੀ। ਪਰ ਗਧਾ ਬੱਚਾ ਵੱਡਾ ਹੋਈ ਗਿਆ ਜਦ ਤੱਕ ਉਹ ਆਪਣੀ ਮਾਂ ਦੀ ਪਿੱਠ ਤੇ ਫਿੱਟ ਨਹੀਂ ਸੀ ਹੁੰਦਾ। ਅਤੇ ਉਹ ਬਹੁਤ ਕੋਸ਼ਿਸ਼ ਕਰਦਾ ਪਰ ਉਸ ਤੋਂ ਮਨੁੱਖਾਂ ਵਰਗਾ ਵਿਵਹਾਰ ਨਹੀਂ ਸੀ ਹੁੰਦਾ। ਉਸ ਦੀ ਮਾਤਾ ਅਕਸਰ ਥੱਕੀ ਅਤੇ ਨਿਰਾਸ਼ ਹੁੰਦੀ। ਕਈ ਵਾਰ ਉਹ ਉਸ ਤੋਂ ਜਾਨਵਰਾਂ ਵਾਲਾ ਕੰਮ ਕਰਾਉਂਦੀ।

Now, if the child had stayed that same, small size, everything might have been different. But the donkey child grew and grew until he could no longer fit on his mother’s back. And no matter how hard he tried, he could not behave like a human being. His mother was often tired and frustrated. Sometimes she made him do work meant for animals.


ਗਧਾ ਉਲਝਣ ਅਤੇ ਗੁੱਸੇ ਦੇ ਨਾਲ ਅੰਦਰੋਂ ਭਰ ਗਿਆ। ਉਹ ਕੁਝ ਨਹੀਂ ਸੀ ਕਰ ਸਕਦਾ। ਉਹ ਇਸ ਤਰ੍ਹਾਂ ਨਹੀਂ ਸੀ ਬਣ ਸਕਦਾ ਅਤੇ ਉਸ ਤਰ੍ਹਾਂ ਨਹੀਂ ਸੀ ਬਣ ਸਕਦਾ। ਉਹ ਇੱਕ ਦਿਨ ਇਨਾਂ ਗੁੱਸੇ ਹੋ ਗਿਆ ਕਿ ਉਸ ਨੇ ਆਪਣੀ ਮਾਂ ਨੂੰ ਲੱਤ ਮਾਰਕੇ ਜ਼ਮੀਨ ਤੇ ਸੁੱਟ ਦਿੱਤਾ।

Confusion and anger built up inside Donkey. He couldn’t do this and he couldn’t do that. He couldn’t be like this and he couldn’t be like that. He became so angry that, one day, he kicked his mother to the ground.


ਗਧਾ ਸ਼ਰਮ-ਸਾਰ ਹੋਇਆ। ਉਸ ਤੋਂ ਜਿੰਨ੍ਹੀ ਦੂਰ ਅਤੇ ਤੇਜ਼ ਹੋ ਸਕਿਆ ਉਹ ਭੱਜਿਆ ਗਿਆ।

Donkey was filled with shame. He started to run away as far and fast as he could.


ਜਦ ਉਸ ਨੇ ਭੱਜਣਾ ਬੰਦ ਕੀਤਾ, ਰਾਤ ਹੋ ਗਈ ਸੀ ਅਤੇ ਗਧਾ ਗੁੰਮ ਹੋ ਗਿਆ। “ਹੀ ਹੋ?” ਉਸ ਨੇ ਹਨੇਰੇ ਵਿੱਚ ਧੀਮੀ ਅਵਾਜ਼ ਵਿੱਚ ਆਖਿਆ। “ਹੀ ਹੋ?” ਅਵਾਜ਼ ਵਾਪਸ ਗੂੰਜ ਆਈ। ਉਹ ਇਕੱਲਾ ਸੀ। ਆਪਣੇ ਆਪ ਨੂੰ ਘੁਟ ਕੇ ਉਹ ਡੂੰਘੀ ਅਤੇ ਦੁਖ ਭਰੀ ਨੀਂਦ ਵਿੱਚ ਪੈ ਗਿਆ।

By the time he stopped running, it was night, and Donkey was lost. “Hee haw?” he whispered to the darkness. “Hee Haw?” it echoed back. He was alone. Curling himself into a tight ball, he fell into a deep and troubled sleep.


ਜਦ ਗਧਾ ਉਠਿਆ ਇੱਕ ਅਜੀਬ ਬਜ਼ੁਰਗ ਆਦਮੀ ਉਸ ਨੂੰ ਤਾੜ ਰਿਹਾ ਸੀ। ਉਸ ਨੇ ਬਜ਼ੁਰਗ ਆਦਮੀ ਦੀਆਂ ਅੱਖਾਂ ਵਿੱਚ ਵੇਖਿਆ ਅਤੇ ਉਸ ਨੂੰ ਉਮੀਦ ਦਾ ਇਹਸਾਸ ਹੋਣ ਲੱਗਾ।

Donkey woke up to find a strange old man staring down at him. He looked into the old man’s eyes and started to feel a twinkle of hope.


ਗਧਾ ਬਜ਼ੁਰਗ ਆਦਮੀ ਦੇ ਨਾਲ ਰਹਿਣ ਲਗਿਆ, ਜਿਸ ਨੇ ਉਸ ਨੂੰ ਜਿਓਣ ਦੇ ਵੱਖ-ਵੱਖ ਤਰੀਕੇ ਸਿਖਾਏ। ਗਧਾ ਅਤੇ ਬਜ਼ੁਰਗ ਆਦਮੀ ਇੱਕ-ਦੂਜੇ ਨੂੰ ਸੁਣਦੇ ਅਤੇ ਇੱਕ-ਦੂਜੇ ਤੋਂ ਸਿੱਖਦੇ। ਉਹ ਇਕ-ਦੂਜੇ ਦੀ ਮਦਦ ਕਰਦੇ ਅਤੇ ਇਕੱਠੇ ਹੱਸਦੇ।

Donkey went to stay with the old man, who taught him many different ways to survive. Donkey listened and learned, and so did the old man. They helped each other, and they laughed together.


ਇਕ ਸਵੇਰ, ਬਜ਼ੁਰਗ ਆਦਮੀ ਨੇ ਗਧੇ ਨੂੰ ਪਹਾੜ ਦੀ ਚੋਟੀ ਤੇ ਲੈਕੇ ਜਾਣ ਲਈ ਕਿਹਾ।

One morning, the old man asked Donkey to carry him to the top of a mountain.


ਉਹ ਬੱਦਲਾਂ ਦੇ ਵਿਚਕਾਰ ਸੌ ਗਏ। ਗਧੇ ਨੂੰ ਸੁਪਨਾ ਆਇਆ ਕਿ ਉਸ ਦੀ ਮਾਂ ਬਿਮਾਰ ਹੈ ਅਤੇ ਉਸ ਨੂੰ ਬੁਲਾ ਰਹੀਂ ਹੈ। ਜਦ ਉਸ ਨੂੰ ਜਾਗ ਆਈ…

High up amongst the clouds they fell asleep. Donkey dreamed that his mother was sick and calling to him. And when he woke up…


…ਬੱਦਲ ਉਸ ਦੇ ਦੋਸਤ, ਬਜ਼ੁਰਗ ਆਦਮੀ, ਦੇ ਨਾਲ ਗਾਇਬ ਹੋ ਗਏ।

… the clouds had disappeared along with his friend, the old man.


ਗਧੇ ਨੂੰ ਅਖ਼ੀਰ ਵਿੱਚ ਸਮਝ ਆਈ ਕਿ ਕੀ ਕਰਨਾ ਹੈ।

Donkey finally knew what to do.


ਗਧੇ ਨੂੰ ਉਸਦੀ ਮਾਂ ਇਕੱਲੀ ਅਤੇ ਆਪਣੇ ਬੱਚੇ ਦਾ ਸੋਗ ਮਣਾਉਂਦੀ ਮਿੱਲੀ। ਉਹ ਇਕ-ਦੂਜੇ ਨੂੰ ਲੰਮੇ ਸਮੇਂ ਲਈ ਤਾੜਦੇ ਰਹੇ। ਅਤੇ ਫਿਰ ਇਕ-ਦੂਜੇ ਨੂੰ ਘੁੱਟਕੇ ਜੱਫੀ ਪਾਈ।

Donkey found his mother, alone and mourning her lost child. They stared at each other for a long time. And then hugged each other very hard.


ਗਧਾ ਬੱਚਾ ਅਤੇ ਉਸਦੀ ਮਾਂ ਇਕੱਠੇ ਵੱਡੇ ਹੋਏ ਅਤੇ ਉਹਨਾਂ ਨੇ ਇੱਕਡੇ ਰਹਿਣ ਦੇ ਕਈ ਤਰੀਕੇ ਲੱਭੇ। ਹੌਲੀ ਹੌਲੀ, ਉਹਨਾਂ ਦੇ ਆਲੇ-ਦੁਆਲੇ, ਹੋਰ ਪਰਿਵਾਰ ਵੀ ਵੱਸਣੇ ਸ਼ੁਰੂ ਹੋ ਗਏ।

The donkey child and his mother have grown together and found many ways of living side by side. Slowly, all around them, other families have started to settle.


Written by: Lindiwe Matshikiza
Illustrated by: Meghan Judge
Translated by: Anu Gill
Read by: Gurleen Parmar
Language: Punjabi
Level: Level 3
Source: Donkey Child from African Storybook
Creative Commons License
This work is licensed under a Creative Commons Attribution 4.0 International License.
Options
Back to stories list Download PDF