Back to stories list

ਇੱਕ ਨਿੱਕਾ ਬੀਜ: ਵੰਨਗਾਰੀ ਮਾਂਥਾਂਈ ਦੀ ਕਹਾਣੀ A Tiny Seed: The Story of Wangari Maathai

Written by Nicola Rijsdijk

Illustrated by Maya Marshak

Translated by Anu Gill

Read by Gurleen Parmar

Language Punjabi

Level Level 3

Narrate full story

Reading speed

Autoplay story


ਪੂਰਬੀ ਅਫ਼ਰੀਕਾ ਦੇ ਮਾਊਟ ਕੀਨੀਆ ਦੇ ਪਹਾੜਾਂ ਦੇ ਇਕ ਪਿੰਡ ਵਿਚ, ਇੱਕ ਛੋਟੀ ਕੁੜੀ ਆਪਣੀ ਮਾਂ ਦੇ ਨਾਲ ਖੇਤਾਂ ਵਿੱਚ ਕੰਮ ਕਰਦੀ ਸੀ। ਉਸ ਦਾ ਨਾਮ ਵੰਨਗਾਰੀ ਸੀ।

In a village on the slopes of Mount Kenya in East Africa, a little girl worked in the fields with her mother. Her name was Wangari.


ਵੰਨਗਾਰੀ ਨੂੰ ਬਾਹਰ ਰਿਹਨਾਂ ਪਸੰਦ ਸੀ। ਉਸ ਨੇ ਆਪਣੇ ਪਰਿਵਾਰ ਦੀ ਬਾੜੀ ਦੀ ਮਿੱਟੀ ਨੂੰ ਖੰਜ਼ਰ ਨਾਲ ਖੋਦਿਆ। ਉਸ ਨੇ ਨਿੱਘੀ ਧਰਤੀ ਵਿੱਚ ਛੋਟੇ ਬੀਜ ਬੀਜੇ।

Wangari loved being outside. In her family’s food garden she broke up the soil with her machete. She pressed tiny seeds into the warm earth.


ਦਿਨ ਵਿੱਚ ਉਸਦਾ ਪਸੰਦੀਦਾ ਸਮਾਂ ਸੂਰਜ ਡੁੱਬਣ ਤੋਂ ਬਾਅਦ ਸੀ। ਜਦ ਪੌਦਿਆਂ ਨੂੰ ਵੇਖਣ ਲਈ ਬਹੁਤ ਹਨੇਰਾ ਹੋ ਜਾਦਾਂ, ਉਦੋਂ ਵੰਨਗਾਰੀ ਨੂੰ ਮਹਿਸੂਸ ਹੁੰਦਾ ਕਿ ਘਰ ਜਾਣ ਦਾ ਸਮਾਂ ਆ ਗਿਆ ਹੈ। ਉਹ ਖੇਤਾਂ ਵਿੱਚਲੇ ਤੰਗ ਰਸਤਿਆਂ ਅਤੇ ਦਰਿਆਵਾਂ ਨੂੰ ਪਾਰ ਕਰਦੀ ਹੋਈ ਜਾਂਦੀ।

Her favourite time of day was just after sunset. When it got too dark to see the plants, Wangari knew it was time to go home. She would follow the narrow paths through the fields, crossing rivers as she went.


ਵੰਨਗਾਰੀ ਹੁਸ਼ਿਆਰ ਬੱਚੀ ਸੀ ਅਤੇ ਸਕੂਲ ਜਾਣ ਦੀ ਉਡੀਕ ਕਰ ਰਹੀ ਸੀ। ਪਰ ਉਸ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਘਰੇ ਰਹੇ ਅਤੇ ਉਹਨਾਂ ਦੀ ਮਦਦ ਕਰੇ। ਜਦ ਉਹ ਸੱਤ ਸਾਲ ਦੀ ਸੀ, ਉਸ ਦੇ ਵੱਡੇ ਭਰਾ ਨੇ ਸਕੂਲ ਜਾਣ ਲਈ ਉਸ ਦੇ ਮਾਤਾ ਪਿਤਾ ਨੂੰ ਮਨਾਇਆ।

Wangari was a clever child and couldn’t wait to go to school. But her mother and father wanted her to stay and help them at home. When she was seven years old, her big brother persuaded her parents to let her go to school.


ਉਸ ਨੂੰ ਸਿੱਖਣਾ ਪਸੰਦ ਸੀ! ਹਰ ਕਿਤਾਬ ਪੜ੍ਹਨ ਦੇ ਨਾਲ, ਵੰਨਗਾਰੀ ਕੁੱਝ ਹੋਰ ਜਿਆਦਾ ਸਿੱਖਦੀ ਗਈ। ਉਸ ਨੇ ਸਕੂਲ ਵਿਚ ਬਹੁਤ ਵਧੀਆ ਕੀਤਾ ਕਿ ਉਸ ਨੂੰ ਅਮਰੀਕਾ ਦੇ ਵਿੱਚ ਪੜ੍ਹਨ ਲਈ ਸੱਦਾ ਆ ਗਿਆ। ਵੰਨਗਾਰੀ ਬਹੁਤ ਉਤਸ਼ਾਹਿਤ ਸੀ! ਉਹ ਸੰਸਾਰ ਬਾਰੇ ਹੋਰ ਜਾਨਣਾ ਚਾਹੁੰਦੀ ਸੀ।

She liked to learn! Wangari learnt more and more with every book she read. She did so well at school that she was invited to study in the United States of America. Wangari was excited! She wanted to know more about the world.


ਅਮਰੀਕੀ ਯੂਨੀਵਰਸਿਟੀ ਵਿੱਚ ਵੰਨਗਾਰੀ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਉਸਨੇ ਪੌਦਿਆਂ ਅਤੇ ਉਹਨਾਂ ਦੇ ਵਧਣ ਬਾਰੇ ਗਿਆਨ ਪ੍ਰਾਪਤ ਕੀਤਾ। ਅਤੇ ਉਸ ਨੇ ਯਾਦ ਕੀਤਾ ਕਿ ਉਹ ਕਿਵੇਂ ਵੱਡੀ ਹੋਈ: ਸੁੰਦਰ ਕੀਨੀਆ ਦੇ ਜੰਗਲਾਂ ਦੇ ਦਰਖ਼ਤਾਂ ਦੀ ਛਾਂ ਹੇਠ ਆਪਣੇ ਭਰਾਵਾਂ ਦੇ ਨਾਲ ਖੇਡਾਂ ਖੇਡਦੀ ਹੋਈ।

At the American university Wangari learnt many new things. She studied plants and how they grow. And she remembered how she grew: playing games with her brothers in the shade of the trees in the beautiful Kenyan forests.


ਜਿਨ੍ਹਾਂ ਜਿਆਦਾ ਉਸ ਨੇ ਸਿੱਖਿਆ, ਉਨ੍ਹਾਂ ਜਿਆਦਾ ਉਸ ਨੂੰ ਅਹਿਸਾਸ ਹੋਇਆ ਕਿ ਉਹ ਕੀਨੀਆ ਦੇ ਲੋਕਾਂ ਨੂੰ ਪਿਆਰ ਕਰਦੀ ਹੈ। ਉਹ ਚਾਹੁੰਦੀ ਸੀ ਕਿ ਉਹ ਖੁਸ਼ ਅਤੇ ਅਜ਼ਾਦ ਰਿਹਣ। ਉਸ ਨੇ ਜਿਨ੍ਹਾਂ ਜਿਆਦਾ ਸਿੱਖਿਆ, ਉਸ ਨੂੰ ਉਹਨਾਂ ਜਿਆਦਾ ਆਪਣਾ ਅਫ਼ਰੀਕੀ ਘਰ ਯਾਦ ਆਇਆ।

The more she learnt, the more she realised that she loved the people of Kenya. She wanted them to be happy and free. The more she learnt, the more she remembered her African home.


ਜਦ ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ, ਉਹ ਵਾਪਸ ਕੀਨੀਆ ਪਰਤ ਆਈ। ਪਰ ਉਸ ਦਾ ਦੇਸ਼ ਬਦਲ ਗਿਆ ਸੀ। ਜ਼ਮੀਨ ਤੇ ਵੱਡੇ-ਵੱਡੇ ਫਾਰਮ ਸਨ। ਔਰਤਾਂ ਕੋਲ ਖਾਣਾਂ ਪਕਾਉਣ ਲਈ ਲੱਕੜ ਨਹੀਂ ਸੀ। ਲੋਕ ਗ਼ਰੀਬ ਸਨ ਅਤੇ ਬੱਚੇ ਭੁੱਖੇ ਸਨ।

When she had finished her studies, she returned to Kenya. But her country had changed. Huge farms stretched across the land. Women had no wood to make cooking fires. The people were poor and the children were hungry.


ਵੰਨਗਾਰੀ ਨੂੰ ਪਤਾ ਸੀ ਕਿ ਕੀ ਕਰਨਾ ਹੈ। ਉਸ ਨੇ ਔਰਤਾਂ ਨੂੰ ਬੀਜ ਤੋਂ ਰੁੱਖ ਉਗਾਣੇ ਸਿਖਾਏ। ਔਰਤਾਂ ਨੇ ਰੁੱਖ ਵੇਚੇ ਅਤੇ ਉਹ ਪੈਸੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਵਰਤੇ। ਔਰਤਾਂ ਬਹੁਤ ਖੁਸ਼ ਸਨ। ਵੰਨਗਾਰੀ ਨੇ ਔਰਤਾਂ ਨੂੰ ਸ਼ਕਤੀਸ਼ਾਲੀ ਅਤੇ ਤਾਕਤਵਰ ਮਹਿਸੂਸ ਕਰਨ ਵਿੱਚ ਮਦਦ ਕੀਤੀ।

Wangari knew what to do. She taught the women how to plant trees from seeds. The women sold the trees and used the money to look after their families. The women were very happy. Wangari had helped them to feel powerful and strong.


ਲੰਘਦੇ ਹੋਏ ਸਮੇਂ ਦੇ ਨਾਲ, ਨਵੇਂ ਰੁੱਖ ਵੱਡੇ ਹੋਕੇ ਜੰਗਲ ਬਣ ਗਏ, ਅਤੇ ਦਰ੍ਹਿਆ ਵੀ ਫਿਰ ਵਗਣੇ ਸ਼ੁਰੂ ਹੋ ਗਏ। ਵੰਨਗਾਰੀ ਦਾ ਸੰਦੇਸ਼ ਅਫਰੀਕਾ ਵਿੱਚ ਫੈਲ ਗਿਆ। ਅੱਜ, ਲੱਖਾਂ ਹੀ ਰੁੱਖ ਵੰਨਗਾਰੀ ਦੇ ਬੀਜਾਂ ਤੋਂ ਵੱਡੇ ਹੋਏ ਹਨ।

As time passed, the new trees grew into forests, and the rivers started flowing again. Wangari’s message spread across Africa. Today, millions of trees have grown from Wangari’s seeds.


ਵੰਨਗਾਰੀ ਨੇ ਸਖ਼ਤ ਮਿਹਨਤ ਕੀਤੀ ਸੀ। ਸਾਰੇ ਸੰਸਾਰ ਵਿੱਚ ਲੋਕਾਂ ਨੇ ਨੋਟਿਸ ਕੀਤਾ ਅਤੇ ਉਸ ਨੂੰ ਮਸ਼ਹੂਰ ਇਨਾਮ ਦਿੱਤਾ। ਇਸ ਇਨਾਮ ਨੂੰ ਨੋਬਲ ਅਮਨ ਪੁਰਸਕਾਰ ਕਿਹਾ ਜਾਂਦਾ ਹੈ, ਅਤੇ ਉਹ ਪਹਿਲੀ ਅਫਰੀਕਨ ਔਰਤ ਸੀ ਜਿਸ ਨੇ ਇਹ ਇਨਾਮ ਪ੍ਰਾਪਤ ਕੀਤਾ ਸੀ।

Wangari had worked hard. People all over the world took notice, and gave her a famous prize. It is called the Nobel Peace Prize, and she was the first African woman ever to receive it.


ਵੰਨਗਾਰੀ ਦੀ ਮੌਤ 2011 ਵਿਚ ਹੋ ਗਈ ਪਰ ਅਸੀਂ ਹਰ ਉਸ ਵਾਰ ਉਸ ਨੂੰ ਯਾਦ ਕਰ ਸਕਦੇ ਹਾਂ ਜਦ ਵੀ ਕੋਈ ਸੁੰਦਰ ਰੁੱਖ ਵੇਖਦੇ ਹਾਂ।

Wangari died in 2011, but we can think of her every time we see a beautiful tree.


Written by: Nicola Rijsdijk
Illustrated by: Maya Marshak
Translated by: Anu Gill
Read by: Gurleen Parmar
Language: Punjabi
Level: Level 3
Source: A Tiny Seed: The Story of Wangari Maathai from African Storybook
Creative Commons License
This work is licensed under a Creative Commons Attribution 4.0 International License.
Options
Back to stories list Download PDF