Download PDF
Back to stories list

ਸਿਮਬੇਗਵਾਇਰ Simbegwire

Written by Rukia Nantale

Illustrated by Benjamin Mitchley

Translated by Anu Gill

Read by Gurleen Parmar

Language Punjabi

Level Level 5

Narrate full story

Reading speed

Autoplay story


ਜਦ ਸਿਮਬੇਗਵਾਇਰ ਦੀ ਮਾਂ ਦੀ ਮੌਤ ਹੋ ਗਈ, ਉਹ ਬਹੁਤ ਹੀ ਉਦਾਸ ਸੀ। ਸਿਮਬੇਗਵਾਇਰ ਦੇ ਪਿਤਾ ਨੇ ਆਪਣੀ ਧੀ ਦੀ ਵੱਧੀਆ ਸੰਭਾਲ ਕੀਤੀ। ਹੌਲੀ ਹੌਲੀ, ਉਹ ਸਿਮਬੇਗਵਾਇਰ ਦੀ ਮਾਂ ਬਿਨਾ ਮੁੜ ਖੁਸ਼ ਮਹਿਸੂਸ ਹੋਣ ਲੱਗੇ। ਹਰ ਸਵੇਰ ਉਹ ਬੈਠ ਕੇ ਆਉਣ ਵਾਲੇ ਦਿਨ ਬਾਰੇ ਗੱਲ-ਬਾਤ ਕਰਦੇ। ਹਰ ਸ਼ਾਮ ਉਹ ਇਕੱਠੇ ਖਾਣਾ ਬਣਾਉਂਦੇ। ਬਰਤਨ ਧੋਣ ਦੇ ਬਾਅਦ, ਸਿਮਬੇਗਵਾਇਰ ਦੇ ਪਿਤਾ ਜੀ ਉਸ ਦੀ ਸਕੂਲ ਦੇ ਕੰਮ ਵਿੱਚ ਮਦਦ ਕਰਦੇ।

Simbegwire alihuzunika mama yake alipofariki. Baba yake alijitahidi kumtunza mwanaye. Taratibu wakaanza kuwa wenye furaha tena, bila ya Mama Simbegwire. Kila asubuhi walikaa na kupanga mipango ya siku inayofuata. Kila jioni waliandaa chakula cha jioni pamoja. Baada ya kuosha vyombo, baba yake Simbegwire alimsaidia kufanya kazi zake za shule.


ਇੱਕ ਦਿਨ, ਸਿਮਬੇਗਵਾਇਰ ਦੇ ਪਿਤਾ ਆਮ ਨਾਲੋਂ ਬਾਅਦ ਘਰ ਆਏ। “ਤੁਸੀਂ ਕਿੱਥੇ ਹੋ ਮੇਰੇ ਬੱਚੇ?” ਉਹਨਾਂ ਨੇ ਅਵਾਜ਼ ਦਿੱਤੀ। ਸਿਮਬੇਗਵਾਇਰ ਆਪਣੇ ਪਿਤਾ ਵਲ ਭੱਜੀ ਗਈ। ਉਹ ਰੁੱਕ ਗਈ ਜਦ ਉਸ ਨੇ ਉਹਨਾਂ ਨੂੰ ਇੱਕ ਔਰਤ ਦਾ ਹੱਥ ਫੜਿਆ ਹੋਇਆ ਦੇਖਿਆ। “ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਖਾਸ ਇਨਸਾਨ ਨੂੰ ਮਿਲੋ, ਮੇਰੇ ਬੱਚੇ। ਇਹ ਅਨੀਤਾ ਹੈ,” ਉਹਨਾਂ ਨੇ ਮੁਸਕਰਾਉਂਦੇ ਕਿਹਾ।

Siku moja baba yake Simbegwire alirudi nyumbani kwa kuchelewa. “Mwanangu uko wapi?” aliita. Simbegwire alimkimbilia baba yake. Alisimama ghafla baada ya kumwona baba yake akiwa ameshika mkono wa mwanamke. “Nataka ukutane na mtu muhimu, mwanangu. Huyu ni Anita,” alisema huku akitabasamu.


“ਹੈਲੋ ਸਿਮਬੇਗਵਾਇਰ, ਤੁਹਾਡੇ ਪਿਤਾ ਨੇ ਮੈਨੂੰ ਤੁਹਾਡੇ ਬਾਰੇ ਬਹੁਤ ਕੁੱਝ ਦੱਸਿਆ ਹੈ,” ਅਨੀਤਾ ਨੇ ਕਿਹਾ। ਪਰ ਉਸਨੇ ਨਾ ਹੀ ਮੁਸਕਰਾਇਆ ਅਤੇ ਨਾ ਹੀ ਲੜਕੀ ਦਾ ਹੱਥ ਫੜਿਆ। ਸਿਮਬੇਗਵਾਇਰ ਦੇ ਪਿਤਾ ਜੀ ਖੁਸ਼ ਅਤੇ ਉਤਸਾਹਿਤ ਸੀ। ਉਸ ਨੇ ਉਹਨਾਂ ਤਿੰਨਾਂ ਦੇ ਇਕੱਠੇ ਰਹਿਣ ਬਾਰੇ ਗੱਲ ਕੀਤੀ, ਅਤੇ ਕਿਸ ਤਰ੍ਹਾਂ ਉਹਨ੍ਹਾਂ ਦਾ ਜੀਵਨ ਚੰਗਾ ਹੋਵੇਗਾ। “ਮੇਰੇ ਬੱਚੇ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਨੀਤਾ ਨੂੰ ਆਪਣੀ ਮਾਂ ਦੇ ਰੂਪ ਵਿੱਚ ਸਵੀਕਾਰ ਕਰੋਗੇ,” ਉਹਨ੍ਹਾਂ ਨੇ ਕਿਹਾ।

“Hujambo Simbegwire? Baba yako amenisimulia mengi kukuhusu,” alisema Anita. Lakini hakutabasamu wala kumpa Simbegwire mkono. Baba yake Simbegwire alijaa na furaha. Aliongelea jinsi maisha yatakavyokuwa mazuri watatu hao wakiishi pamoja. “Mwanangu, ni matumaini yangu kuwa utamkubali Anita kuwa mama yako,” alisema.


ਸਿਮਬੇਗਵਾਇਰ ਦੀ ਜ਼ਿੰਦਗੀ ਬਦਲ ਗਈ। ਉਸ ਕੋਲ ਹੁਣ ਸਵੇਰ ਵੇਲੇ ਆਪਣੇ ਪਿਤਾ ਦੇ ਨਾਲ ਬੈਠਣ ਲਈ ਸਮਾਂ ਨਹੀਂ ਸੀ। ਅਨੀਤਾ ਉਸ ਨੂੰ ਬਹੁਤ ਸਾਰੇ ਘਰ ਦੇ ਕੰਮ ਦਿੰਦੀ ਸੀ ਕਿ ਉਹ ਸ਼ਾਮ ਨੂੰ ਸਕੂਲ ਦਾ ਕੰਮ ਕਰਨ ਲਈ ਥੱਕ ਜਾਂਦੀ ਸੀ। ਉਹ ਰਾਤ ਦੇ ਖਾਣੇ ਬਾਅਦ ਸਿੱਧਾ ਮੰਜੇ ਵਲ ਚਲੀ ਜਾਂਦੀ ਸੀ। ਉਸ ਨੂੰ ਆਰਾਮ ਸਿਰਫ਼ ਰੰਗਲੇ ਕੰਬਲ ਵਿੱਚ ਆਉਂਦਾ ਸੀ ਜੋ ਉਸ ਦੀ ਮਾਂ ਨੇ ਦਿੱਤਾ ਸੀ। ਸਿਮਬੇਗਵਾਇਰ ਦੇ ਪਿਤਾ ਨੂੰ ਉਸ ਦੀ ਧੀ ਦੇ ਨਾਂ ਖੁਸ਼ ਹੋਣ ਬਾਰੇ ਪਤਾ ਨਹੀਂ ਲਗਿਆ।

Maisha ya Simbegwire yakabadilika. Hakuwa na muda tena wa kukaa na baba yake asubuhi. Anita alimpa kazi nyingi za nyumbani zilizomchosha sana kiasi cha kushindwa kufanya kazi zake za shuleni jioni. Alikuwa anaenda moja kwa moja kulala baada ya chakula cha jioni. Faraja pekee aliyokuwa nayo ni blanketi lenye rangi nyingi alilopewa na mama yake. Baba yake Simbegwire hakugundua kwamba binti yake alikuwa hana furaha.


ਕੁਝ ਮਹੀਨੇ ਬਾਅਦ, ਸਿਮਬੇਗਵਾਇਰ ਦੇ ਪਿਤਾ ਨੇ ਉਹਨ੍ਹਾਂ ਨੂੰ ਦੱਸਿਆ ਕਿ ਉਹ ਕੁਝ ਦੇਰ ਲਈ ਘਰ ਤੋਂ ਬਾਹਰ ਰਹੇਗਾ। “ਮੈਨੂੰ ਮੇਰੇ ਕੰਮ ਲਈ ਸਫ਼ਰ ਕਰਨਾ ਪਵੇਗਾ,” ਉਸ ਨੇ ਕਿਹਾ। “ਪਰ ਮੈਨੂੰ ਪਤਾ ਹੈ ਕਿ ਤੁਸੀਂ ਇਕ-ਦੂਜੇ ਦੀ ਦੇਖ-ਭਾਲ ਕਰੋਗੇ।” ਸਿਮਬੇਗਵਾਇਰ ਉਦਾਸ ਹੋਈ ਪਰ ਉਸ ਦੇ ਪਿਤਾ ਨੇ ਨੋਟਿਸ ਨਹੀਂ ਕੀਤਾ। ਅਨੀਤਾ ਨੇ ਕੁਝ ਨਹੀਂ ਕਿਹਾ। ਉਹ ਵੀ ਖੁਸ਼ ਨਹੀ ਸੀ।

Baada ya miezi michache, baba yake Simbegwire aliwaambia kwamba ana mpango wa kusafiri. “Itanibidi nisafiri kikazi,” alisema. “Lakini najua hakutakuwa na tatizo.” Uso wa Simbegwire ulijawa huzuni, lakini baba yake hakugundua. Anita hakusema lolote. Hakuwa na furaha.


ਸਿਮਬੇਗਵਾਇਰ ਲਈ ਮਹੌਲ ਹੋਰ ਵੀ ਬਦਤਰ ਹੋ ਗਿਆ। ਜੇ ਉਹ ਕੰਮ ਖਤਮ ਨਾ ਕਰਦੀ ਜਾਂ ਉਹ ਸ਼ਿਕਾਇਤ ਕਰਦੀ ਤਾਂ ਅਨੀਤਾ ਉਸ ਨੂੰ ਮਾਰਦੀ ਸੀ। ਅਤੇ ਰਾਤ ਦੇ ਖਾਣੇ ਸਮੇਂ, ਉਹ ਔਰਤ ਸਾਰਾ ਭੋਜਨ ਖਾ ਲੈਂਦੀ ਸੀ ਅਤੇ ਸਿਮਬੇਗਵਾਇਰ ਨੂੰ ਸਿਰਫ ਕੁੱਝ ਕੁ ਟੁਕੜੇ ਛੱਡਦੀ ਸੀ। ਹਰ ਰਾਤ ਸਿਮਬੇਗਵਾਇਰ ਰੋਂਦੀ ਹੁੰਦੀ ਸੀ ਅਤੇ ਉਸ ਦੀ ਮਾਂ ਦੇ ਕੰਬਲ ਨੂੰ ਜੱਫੀ ਪਾਉਂਦੀ ਸੌਂਦੀ ਸੀ।

Mambo yakawa mabaya kwa Simbegwire. Aliposhindwa kumaliza kazi au alipolalamika, Anita alimpiga. Wakati wa chakula cha jioni Anita alikula chakula kingi, na kumwachia Simbegwire makombo. Kila usiku Simbegwire alikuwa analia, huku akilikumbatia blanketi la mama yake.


ਇਕ ਸਵੇਰ, ਸਿਮਬੇਗਵਾਇਰ ਨੂੰ ਉੱਡਣ ਵਿੱਚ ਦੇਰ ਹੋ ਗਈ। “ਇਹ ਆਲਸੀ ਲੜਕੀ!” ਅਨੀਤਾ ਨੇ ਉੱਚੀ ਰੌਲਾ ਪਾਇਆ। ਉਸ ਨੇ ਸਿਮਬੇਗਵਾਇਰ ਨੂੰ ਮੰਜੇ ਵਿੱਚੋਂ ਬਾਹਰ ਖਿੱਚਿਆ। ਉਸ ਦਾ ਕੀਮਤੀ ਕੰਬਲ ਇੱਕ ਮੇਖ ਵਿਚ ਫਸ ਗਿਆ ਅਤੇ ਉਸ ਦੇ ਦੋ ਟੋਟੇ ਹੋ ਗਏ।

Asubuhi moja, Simbegwire alichelewa kuamka. “Wewe mtoto mvivu,” Anita aliita kwa kelele. Akamvuta Simbegwire kutoka kitandani. Blanketi lake zuri likanasa kwenye msumari na kuchanika vipande viwili.


ਸਿਮਬੇਗਵਾਇਰ ਬਹੁਤ ਹੀ ਪਰੇਸ਼ਾਨ ਸੀ। ਉਸ ਨੇ ਘਰ ਤੋਂ ਭੱਜਣ ਦਾ ਫੈਸਲਾ ਕੀਤਾ। ਉਸ ਨੇ ਆਪਣੀ ਮਾਂ ਦੇ ਕੰਬਲ ਦੇ ਕੁਝ ਟੁਕੜੇ ਲਏ, ਕੁਝ ਭੋਜਨ ਪੈਕ ਕੀਤਾ ਅਤੇ ਘਰ ਨੂੰ ਛੱਡ ਦਿੱਤਾ। ਉਹ ਉਸ ਸੜਕ ਤੇ ਗਈ ਜਿਸ ਉਪਰ ਉਸ ਦੇ ਪਿਤਾ ਜੀ ਗਏ ਸਨ।

Simbegwire alikasirika sana. Akaamua kutoroka nyumbani. Akachukua vipande vya blanketi la mama yake. Akachukua na chakula na akaondoka nyumbani. Akaifuata barabara aliyopita baba yake.


ਜਦ ਸ਼ਾਮ ਹੋ ਗਈ, ਉਹ ਇੱਕ ਨਦੀ ਦੇ ਨੇੜੇ ਇਕ ਲੰਬੇ ਰੁੱਖ ਤੇ ਚੜ ਗਈ ਅਤੇ ਟਹਿਣੀਆਂ ਵਿੱਚ ਆਪਣੇ ਆਪ ਲਈ ਬਿਸਤਰਾ ਲਗਾਇਆ। ਉਹ ਸੌਂਦੀ ਸੌਂਦੀ ਗਾਉਂਣ ਲਗੀ: “ਮਾਂ, ਮਾਂ, ਮਾਂ, ਤੂੰ ਮੈਨੂੰ ਛੱਡ ਗਈ। ਤੂੰ ਮੈਨੂੰ ਛੱਡ ਗਈ ਅਤੇ ਵਾਪਸ ਕਦੇ ਵੀ ਨਾ ਆਈ। ਪਾਪਾ ਹੁਣ ਮੈਨੂੰ ਪਿਆਰ ਨਹੀ ਕਰਦੇ। ਮਾਂ, ਤੂੰ ਕਦੋਂ ਵਾਪਸ ਆਵੇਂਗੀ? ਤੂੰ ਮੈਨੂੰ ਛੱਡ ਗਈ।”

Ilipofika jioni alipanda mti mrefu karibu na kijito na akaandaa kitanda kwenye matawi ya mti. Alipokuwa analala akaimba “Maama, maama, maama, umeniacha. Umeniacha na haukurudi tena. Baba hanipendi tena. Mama unarudi lini? Uliniacha.”


ਅਗਲੀ ਸਵੇਰ, ਸਿਮਬੇਗਵਾਇਰ ਨੇ ਫਿਰ ਗੀਤ ਗਾਇਆ। ਜਦ ਮਹਿਲਾਵਾਂ ਨਦੀ ਤੇ ਆਪਣੇ ਕੱਪੜੇ ਧੋਣ ਆਈਆਂ, ਉਹਨਾਂ ਨੇ ਦੁੱਖ ਭਰਿਆ ਗੀਤ ਇੱਕ ਲੰਬੇ ਰੁੱਖ ਤੋਂ ਆਉਂਦਾ ਸੁਣਿਆ। ਉਹਨਾਂ ਨੇ ਸੋਚਿਆ ਇਹ ਸਿਰਫ ਹਵਾ ਦੇ ਨਾਲ ਪੱਤਿਆਂ ਦਾ ਖੜਾਕ ਹੈ ਅਤੇ ਆਪਣਾ ਕੰਮ ਜ਼ਾਰੀ ਰੱਖਿਆ। ਪਰ ਇੱਕ ਔਰਤ ਨੇ ਗੀਤ ਨੂੰ ਧਿਆਨ ਨਾਲ ਸੁਣਿਆ।

Asubuhi iliyofuata, Simbegwire aliimba ule wimbo tena. Wakina mama walipokuja kufua nguo zao walisikia wimbo wa huzuni kutoka kwenye mti mrefu. Wakafikiri ni upepo unatikisa matawi ya mti na wakaendelea na kazi zao. Lakini mama mmoja akasikiliza ule wimbo kwa makini.


ਇੱਕ ਔਰਤ ਨੇ ਰੁੱਖ ਵੱਲ ਉਤਾਂਹ ਵੇਖਿਆ। ਜਦ ਉਸ ਨੇ ਕੁੜੀ ਅਤੇ ਉਸ ਦੇ ਰੰਗੀਨ ਕੰਬਲ ਦੇ ਟੁਕੜੇ ਨੂੰ ਵੇਖਿਆ, ਉਹ ਚੀਕੀ “ਸਿਮਬੇਗਵਾਇਰ, ਮੇਰੇ ਭਰਾ ਦੀ ਬੱਚੀ!” ਹੋਰ ਔਰਤਾਂ ਨੇ ਧੋਣਾ ਬੰਦ ਕੀਤਾ ਅਤੇ ਸਿਮਬੇਗਵਾਇਰ ਦੀ ਰੁੱਖ ਤੋਂ ਥੱਲੇ ਆਉਣ ਦੀ ਮਦਦ ਕੀਤੀ। ਉਸ ਦੀ ਭੂਆ ਨੇ ਛੋਟੀ ਕੁੜੀ ਨੂੰ ਗਲੇ ਲਾਇਆ ਅਤੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ।

Mama huyo akaangalia juu ya mti. Alipomwona msichana na vipande vya blanketi la rangi, akalia, “Simbegwire, mtoto wa kaka yangu!” Wakina mama wengine wakaacha kufua na wakamsaidia Simbegwire kushuka toka juu ya mti. Shangazi yake akamkumbatia na kumfariji.


ਸਿਮਬੇਗਵਾਇਰ ਦੀ ਭੂਆ ਉਸ ਨੂੰ ਆਪਣੇ ਘਰ ਲੈ ਗਈ। ਉਸ ਨੇ ਸਿਮਬੇਗਵਾਇਰ ਨੂੰ ਗਰਮ ਭੋਜਨ ਦਿੱਤਾ ਅਤੇ ਉਸ ਨੂੰ ਉਸ ਦੀ ਮਾਂ ਦੇ ਕੰਬਲ ਨਾਲ ਮੰਜੇ ਵਿੱਚ ਸਜਾਇਆ। ਉਸ ਰਾਤ, ਸਿਮਬੇਗਵਾਇਰ ਰੋਂਦੀ ਰੋਂਦੀ ਸੋਈ। ਪਰ ਇਹ ਰਾਹਤ ਦੇ ਹੰਝੂ ਸਨ। ਉਸ ਨੂੰ ਪਤਾ ਸੀ ਕਿ ਉਸ ਦੀ ਭੂਆ ਉਸ ਦੀ ਦੇਖ-ਭਾਲ ਕਰੇਗੀ।

Shangazi yake Simbegwire akampeleka nyumbani kwake. Akampatia chakula, akampeleka kitandani na akamfunika na blanketi la mama yake. Usiku ule Simbegwire akalia alipokwenda kulala. Lakini yalikuwa machozi ya furaha. Alijua shangazi yake atamtunza.


ਜਦ ਸਿਮਬੇਗਵਾਇਰ ਦੇ ਪਿਤਾ ਘਰ ਵਾਪਸ ਆਏ, ਉਹਨਾਂ ਨੇ ਉਸ ਦਾ ਕਮਰਾ ਖਾਲੀ ਦੇਖਿਆ। “ਕੀ ਹੋਇਆ, ਅਨੀਤਾ?” ਉਸ ਨੇ ਭਾਰੀ ਦਿਲ ਨਾਲ ਪੁੱਛਿਆ। ਉਸ ਔਰਤ ਨੇ ਸਮਝਾਇਆ ਕਿ ਸਿਮਬੇਗਵਾਇਰ ਭੱਜ ਗਈ ਹੈ। “ਮੈਂ ਚਾਹੁੰਦੀ ਸੀ ਕਿ ਉਹ ਮੇਰੀ ਇੱਜ਼ਤ ਕਰੇ,” ਉਸ ਨੇ ਕਿਹਾ। “ਪਰ ਸ਼ਾਇਦ ਮੈਂ ਬਹੁਤ ਜਿਆਦਾ ਸਖਤ ਸੀ।” ਸਿਮਬੇਗਵਾਇਰ ਦੇ ਪਿਤਾ ਘਰੋ ਚਲੇ ਗਏ ਅਤੇ ਨਦੀ ਦੀ ਦਿਸ਼ਾ ਵੱਲ ਗਏ। ਉਹ ਆਪਣੀ ਭੈਣ ਦੇ ਪਿੰਡ ਵੱਲ ਪਤਾ ਕਰਨ ਲਈ ਗਏ ਜੇ ਉਸ ਨੇ ਸਿਮਬੇਗਵਾਇਰ ਨੂੰ ਵੇਖਿਆ ਹੈ।

Baba yake Simbegwire aliporudi nyumbani, alikikuta chumba chake kikiwa tupu. “Nini kimetokea, Anita?” aliuliza kwa simanzi. Anita akaelezea kuwa Simbegwire alitoroka. “Nilitaka aniheshimu,” alisema. “Labda nilikuwa mkali sana.” Baba yake Simbegwire aliondoka nyumbani na akaelekea kwenye kijito. Akaenda kwenye kijiji cha dada yake kuuliza kama amemwona Simbegwire.


ਸਿਮਬੇਗਵਾਇਰ ਆਪਣੇ ਚਚੇਰੇ ਭੈਣ ਭਰਾਵਾਂ ਨਾਲ ਖੇਡ ਰਹੀ ਸੀ ਜਦ ਉਸ ਨੇ ਦੂਰੋਂ ਆਪਣੇ ਪਿਤਾ ਨੂੰ ਵੇਖਿਆ। ਉਹ ਡਰ ਗਈ ਸੀ ਕਿ ਉਹ ਗੁੱਸੇ ਹੋਵੇਗਾ ਇਸ ਲਈ ਉਹ ਘਰ ਦੇ ਅੰਦਰ ਭੱਜਕੇ ਛੁਪ ਗਈ। ਪਰ ਉਸ ਦੇ ਪਿਤਾ ਨੇ ਉਸ ਕੋਲ ਆ ਕੇ ਆਖਿਆ, “ਸਿਮਬੇਗਵਾਇਰ, ਤੂੰ ਆਪਣੇ ਆਪ ਲਈ ਉੱਤਮ ਮਾਂ ਲੱਭੀ ਹੈ। ਉਹ ਤੈਨੂੰ ਪਿਆਰ ਕਰਦੀ ਹੈ ਅਤੇ ਤੈਨੂੰ ਸਮਝਦੀ ਹੈ। ਮੈਨੂੰ ਤੇਰੇ ਤੇ ਮਾਣ ਹੈ ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ।” ਉਹ ਸਹਿਮਤ ਸਨ ਕਿ ਸਿਮਬੇਗਵਾਇਰ ਆਪਣੀ ਭੂਆ ਦੇ ਨਾਲ ਜਿੰਨ੍ਹੀ ਦੇਰ ਚਾਹੁੰਦੀ ਹੈ ਰਹਿ ਸਕਦੀ ਹੈ।

Simbegwire alikuwa anacheza na binamu zake alipomwona baba yake akija kwa mbali. Aliogopa kuwa baba yake angekuwa amekasirika, na akakimbilia ndani ya nyumba ili ajifiche. Baba yake alimwendea na akamwambia, “Simbegwire umempata mama mzuri. Anayekupenda na kukuelewa. Najivunia kuwa nawe na ninakupenda.” Walikubaliana kuwa Simbegwire angeishi na shangazi yake kwa muda wote atakaotaka.


ਉਸ ਦੇ ਪਿਤਾ ਉਸ ਨੂੰ ਰੋਜ਼ ਮਿਲਣ ਆਉਂਦੇ। ਅਖੀਰ ਨੂੰ, ਉਹ ਅਨੀਤਾ ਦੇ ਨਾਲ ਆਏ। ਉਹ ਸਿਮਬੇਗਵਾਇਰ ਦਾ ਹੱਥ ਫੜਨ ਲਈ ਅੱਗੇ ਵਧੀ। “ਮੈਨੂੰ ਬਹੁਤ ਅਫ਼ਸੋਸ ਹੈ ਬੱਚੇ, ਮੈਂ ਗ਼ਲਤ ਸੀ,” ਉਹ ਰੋਈ। “ਕੀ ਤੂੰ ਮੈਨੂੰ ਮੁੜ ਕੋਸ਼ਿਸ ਕਰਨ ਦਾ ਮੌਕਾ ਦੇਵੇਂਗੀ?” ਸਿਮਬੇਗਵਾਇਰ ਨੇ ਉਸ ਦੇ ਪਿਤਾ ਅਤੇ ਉਹਨਾ ਦੇ ਚਿੰਤਤ ਚਿਹਰੇ ਵਲ ਦੇਖਿਆ। ਫਿਰ ਉਸ ਨੇ ਹੌਲੀ ਹੌਲੀ ਅੱਗੇ ਕਦਮ ਰੱਖੇ ਅਤੇ ਅਨੀਤਾ ਨੂੰ ਜੱਫੀ ਪਾਈ।

Baba yake alikuwa akimtembelea kila siku. Mwishoe akaja na Anita. Akampa mkono Simbegwire. “Nisamehe, nilikosea,” akalia. “Utanipa nafasi kujaribu tena?” Simbegwire alimwangalia baba yake aliyekuwa na uso wa wasiwasi. Baadaye akamwendea Anita taratibu na akamkumbatia.


ਅਗਲੇ ਹਫ਼ਤੇ, ਅਨੀਤਾ ਨੇ ਸਿਮਬੇਗਵਾਇਰ, ਉਸਦੇ ਚਚੇਰੇ ਭੈਣ ਭਰਾਵਾਂ ਅਤੇ ਭੂਆ ਨੂੰ ਘਰ ਭੋਜਨ ਲਈ ਆਉਣ ਲਈ ਸੱਦਾ ਦਿੱਤਾ। ਕੀ ਦਾਵਤ ਸੀ! ਅਨੀਤਾ ਨੇ ਸਿਮਬੇਗਵਾਇਰ ਦਾ ਮਨਪਸੰਦ ਭੋਜਨ ਤਿਆਰ ਕੀਤਾ, ਅਤੇ ਹਰ ਕਿਸੇ ਨੇ ਪੇਟ ਭਰਕੇ ਖਾਧਾ। ਫਿਰ ਬੱਚੇ ਖੇਡੇ ਅਤੇ ਸਿਆਣਿਆਂ ਨੇ ਗੱਲਾਂ-ਬਾਤਾਂ ਕੀਤੀਆਂ। ਸਿਮਬੇਗਵਾਇਰ ਖੁਸ਼ ਅਤੇ ਬਹਾਦਰ ਮਹਿਸੂਸ ਕਰ ਰਹੀ ਸੀ। ਉਸ ਨੇ ਫੈਸਲਾ ਕੀਤਾ ਸੀ ਕਿ ਉਹ ਬਹੁਤ ਜਲਦੀ ਉਸ ਦੇ ਪਿਤਾ ਅਤੇ ਮਤਰੇਈ ਮਾਂ ਦੇ ਨਾਲ ਰਹਿਣ ਲਈ ਵਾਪਸ ਘਰ ਆਵੇਗੀ।

Wiki iliyofuata, Anita aliwaalika Simbegwire, binamu zake, na shangazi yake kwa ajili ya chakula. Anita akaandaa vyakula vyote ambavyo Simbegwire anavipenda, na kila mmoja akala hadi akashiba. Baada ya kula watoto wakaenda kucheza huku watu wazima wakiongea. Simbegwire akajisikia furaha na jasiri. Akaamua kuwa si muda mrefu atarejea nyumbani kuishi na baba yake na mama yake wa kambo.


Written by: Rukia Nantale
Illustrated by: Benjamin Mitchley
Translated by: Anu Gill
Read by: Gurleen Parmar
Language: Punjabi
Level: Level 5
Source: Simbegwire from African Storybook
Creative Commons License
This work is licensed under a Creative Commons Attribution 3.0 International License.
Read more level 5 stories:
Options
Back to stories list Download PDF