Download PDF
Back to stories list

ਫ਼ੈਸਲਾ Uamuzi

Written by Ursula Nafula

Illustrated by Vusi Malindi

Translated by Anu Gill

Read by Gurleen Parmar

Language Punjabi

Level Level 2

Narrate full story

Reading speed

Autoplay story


ਮੇਰੇ ਪਿੰਡ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ।। ਅਸੀਂ ਇੱਕ ਟੂਟੀ ਤੋਂ ਪਾਣੀ ਲਿਆਉਣ ਲਈ ਲੰਬੀ ਲਾਈਨ ਬਣਾਉਂਦੇ ਸੀ।

Kijiji changu kilikuwa na matatizo mengi. Tulipanga foleni ndefu tukisubiri kuchota maji kutoka mfereji mmoja.


ਅਸੀਂ ਹੋਰਾਂ ਦੇ ਦਾਨ ਕੀਤੇ ਭੋਜਨ ਦੀ ਉਡੀਕ ਕਰਦੇ ਸੀ।

Tulisubiri kupokea msaada wa chakula.


ਅਸੀਂ ਚੋਰਾਂ ਕਰਕੇ ਆਪਣੇ ਘਰ ਨੂੰ ਸਦੇਹਾਂ ਜਿੰਦਰਾ ਲਾ ਲੈੋਂਦੇ ਸੀ।

Tulifunga nyumba zetu mapema kwasababu ya wizi.


ਕਈ ਬੱਚੇ ਸਕੂਲ ਜਾਣਾਂ ਛੱਡ ਦਿੰਦੇ ਸਨ।

Watoto wengi waliacha shule.


ਨੌਜਵਾਨ ਕੁੜੀਆਂ ਹੋਰ ਪਿੰਡਾਂ ਵਿੱਚ ਨੌਕਰ ਦਾ ਕੰਮ ਕਰਦੀਆਂ ਸਨ।

Wasichana wadogo walifanya kazi za nyumbani kwenye vijiji vingine.


ਨੌਜਵਾਨ ਮੁੰਡੇ ਪਿੰਡ ਦੇ ਆਲੇ-ਦੁਆਲੇ ਘੁੰਮਦੇ, ਜਦਕਿ ਹੋਰ ਲੋਕ ਖੇਤਾਂ ਵਿੱਚ ਕੰਮ ਕਰਦੇ ਸਨ।

Wavulana wadogo waliranda randa kijijini na wengine walifanya kazi kwenye mashamba ya watu.


ਜਦ ਹਵਾ ਵਗਦੀ, ਕਚਰੇ ਦੇ ਕਾਗਜ਼ ਰੁੱਖਾਂ ਅਤੇ ਬਾੜਾਂ ਤੇ ਅਟਕ ਜਾਂਦੇ ਸਨ।

Upepo ulipovuma, ulipeperusha karatasi chafu na kuzifikisha mitini na uani.


ਲੋਕੀ ਟੁੱਟੇ ਕੱਚ ਤੋਂ ਕੱਟ ਜਾਂਦੇ ਜੋ ਲਾਪਰਵਾਹੀ ਨਾਲ ਸੁੱਟਿਆ ਹੁੰਦਾ ਸੀ।

Watu walikatwa na vipande vya chupa vilivyotupwa ovyo ovyo.


ਫਿਰ ਇੱਕ ਦਿਨ, ਟੂਟੀ ਸੁੱਕ ਗਈ ਅਤੇ ਸਾਡੇ ਕੰਟੇਨਰ ਖਾਲੀ ਹੋ ਗਏ।

Halafu siku moja, mfereji wa maji ulikauka na mitungi yetu ikawa mitupu.


ਮੇਰੇ ਪਿਤਾ ਜੀ ਘਰ ਘਰ ਲੋਕਾਂ ਨੂੰ ਪਿੰਡ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸੱਦਣ ਗਏ।

Baba yangu alitembea nyumba hadi nyumba akiwaomba watu kuhudhuria mkutano wa kijiji.


ਲੋਕੀ ਇੱਕ ਵੱਡੇ ਦਰਖ਼ਤ ਹੇਠ ਇਕੱਠੇ ਹੋਕੇ ਗੱਲ ਸੁਣਨ ਲਗੇ।

Watu walikusanyika chini ya mti mkubwa na kusikiliza.


ਮੇਰੇ ਪਿਤਾ ਜੀ ਖੜ੍ਹੇ ਹੋਕੇ ਬੋਲੇ, “ਸਾਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਡਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।”

Baba yangu alisimama na kusema, “Tunahitaji kusaidiana kutatua matatizo yetu.”


ਅੱਠ ਸਾਲ ਦੀ ਜੂਮਾ, ਇੱਕ ਰੁੱਖ ਦੇ ਤਣੇ ‘ਤੇ ਬੈਠੀ ਚੀਕੀ “ਮੈਂ ਸਫਾਈ ਦੇ ਨਾਲ ਮਦਦ ਕਰ ਸਕਦੀ ਹਾਂ।”

Juma, mtoto wa miaka minane aliyekuwa amekaa kwenye tawi la mti, alisema kwa sauti, “Naweza kusaidia na usafi.”


ਇੱਕ ਔਰਤ ਨੇ ਕਿਹਾ, “ਔਰਤਾਂ ਮੇਰੇ ਨਾਲ ਸ਼ਾਮਲ ਹੋਕੇ ਭੋਜਨ ਉਗਾ ਸਕਦੀਆਂ ਹਨ।”

Mwanamke mmoja alisema, “Sisi wanawake tunaweza kuungana na kulima.”


ਇੱਕ ਹੋਰ ਆਦਮੀ ਨੇ ਖੜ੍ਹ ਕੇ ਕਿਹਾ, “ਮਨੁੱਖ ਖੂਹ ਖੋਦਣਗੇ।”

Mwanamume mwingine alisimama na kusema, “Wanaume watachimba kisima cha maji.”


ਸਭ ਨੇ ਇੱਕ ਅਵਾਜ਼ ਵਿੱਚ ਚੀਕਿਆ, “ਸਾਨੂੰ ਸਾਡੀ ਜ਼ਿੰਦਗੀ ਨੂੰ ਬਦਲ ਦੇਣਾ ਚਾਹੀਦਾ ਹੈ।” ਉਸ ਦਿਨ ਤੋਂ, ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਡਣ ਲਈ ਮਿਲ ਕੇ ਕੰਮ ਕੀਤਾ।

Sote tulisema kwa sauti moja, “Lazima tubadilishe maisha yetu.” Tangu siku hiyo, tulifanya kazi pamoja kutatua shida zetu.


Written by: Ursula Nafula
Illustrated by: Vusi Malindi
Translated by: Anu Gill
Read by: Gurleen Parmar
Language: Punjabi
Level: Level 2
Source: Decision from African Storybook
Creative Commons License
This work is licensed under a Creative Commons Attribution 4.0 International License.
Options
Back to stories list Download PDF