ਬੱਕਰੀ, ਕੁੱਤਾ ਅਤੇ ਗਾਂ ਖ਼ਾਸ ਦੋਸਤ ਸਨ। ਇਕ ਦਿਨ ਉਹ ਟੈਕਸੀ ਵਿਚ ਯਾਤਰਾ ਤੇ ਗਏ।
La Cabra, el Perro y la Vaca eran muy buenos amigos. Un día se fueron de viaje en un taxi.
ਜਦ ਉਹ ਆਪਣੇ ਸਫ਼ਰ ਦੇ ਅੰਤ ਤੇ ਪਹੁੰਚੇ, ਡਰਾਈਵਰ ਨੇ ਉਹਨਾਂ ਤੋਂ ਕਿਰਾਇਆ ਪੁੱਛਿਆ। ਗਾਂ ਨੇ ਆਪਣਾ ਕਿਰਾਇਆ ਦਿੱਤਾ।
Al finalizar el viaje, el chofer les pidió que pagaran sus pasajes. La Vaca pagó su pasaje.
ਕੁੱਤੇ ਨੇ ਥੋੜਾ ਵਾਧੂ ਕਿਰਾਇਆ ਦਿੱਤਾ, ਕਿਉਂਕਿ ਉਸ ਕੋਲ ਸਹੀ ਪੈਸੇ ਨਹੀਂ ਸਨ।
El Perro pagó un poco más, porque no tenía la cantidad de dinero exacta.
ਡਰਾਈਵਰ ਕੁੱਤੇ ਨੂੰ ਭਾਨ ਵਾਪਸ ਦੇਣ ਲੱਗਾ ਸੀ ਜਦ ਬੱਕਰੀ ਬਿਨਾਂ ਕਿਰਾਇਆ ਦਿੱਤੇ ਭੱਜ ਗਈ।
El chofer estaba a punto de darle el vuelto al Perro, cuando la Cabra se arrancó sin pagar nada.
ਡਰਾਈਵਰ ਬਹੁਤ ਹੀ ਖਿਝ ਗਿਆ ਸੀ। ਉਹ ਕੁੱਤੇ ਨੂੰ ਬਿਨਾਂ ਭਾਨ ਦਿੱਤੇ ਚਲਾ ਗਿਆ।
El chofer estaba muy enojado. Se fue sin darle el cambio al Perro.
ਇਸ ਕਰਕੇ, ਅੱਜ ਵੀ ਕੁੱਤਾ ਕਾਰ ਵਲ ਭੱਜਦਾ ਹੈ, ਉਸ ਡਰਾਈਵਰ ਨੂੰ ਲੱਭਣ ਲਈ ਜਿਸ ਨੇ ਭਾਨ ਨਹੀਂ ਦਿੱਤੀ।
Debido a esto, hasta el día de hoy, el Perro corre detrás del carro para mirar adentro y encontrar al chofer que le debe su vuelto.
ਬੱਕਰੀ ਕਾਰ ਦੀ ਆਵਾਜ਼ ਤੋਂ ਦੂਰ ਭੱਜਦੀ ਹੈ। ਉਹ ਡਰਦੀ ਹੈ ਕਿ ਕਿਰਾਇਆ ਨਾ ਦੇਣ ਲਈ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
La cabra huye cuando escucha el sonido de un carro. Ella tiene miedo de ser arrestada por no haber pagado su pasaje.
ਅਤੇ ਗਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਦ ਕਾਰ ਆਉਂਦੀ ਹੈ। ਉਹ ਸੜਕ ਪਾਰ ਕਰਨ ਵਿੱਚ ਆਪਣਾ ਸਮਾਂ ਲਾਉਂਦੀ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਉਸਨੇ ਪੂਰਾ ਕਿਰਾਇਆ ਦਿੱਤਾ ਹੈ।
Y la vaca no se molesta cuando un carro se acerca, incluso se toma su tiempo para cruzar la calle, porque ella sabe que pagó su pasaje completo.