ਇੱਕ ਸਮੇਂ ਦੀ ਗੱਲ ਹੈ, ਇੱਕ ਖੁਸ਼ ਪਰਿਵਾਰ ਰਹਿੰਦਾ ਸੀ।
Es war einmal eine glückliche Familie.
ਉਹ ਇਕ-ਦੂਜੇ ਨਾਲ ਕਦੇ ਨਹੀਂ ਸੀ ਲੜ੍ਹਦੇ। ਉਹ ਘਰ ਅਤੇ ਖੇਤਾਂ ਵਿੱਚ ਆਪਣੇ ਮਾਤਾ-ਪਿਤਾ ਦੀ ਮਦਦ ਕਰਦੇ ਸਨ।
Sie stritten nie miteinander. Sie halfen ihren Eltern im Haus und auf den Feldern.
ਪਰ ਉਹਨਾਂ ਨੂੰ ਅੱਗ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਸੀ।
Aber sie durften nicht in die Nähe von Feuer.
ਉਹ ਰਾਤ ਨੂੰ ਆਪਣੇ ਸਾਰੇ ਕੰਮ ਕਰਦੇ ਸਨ। ਕਿਉਂਕਿ ਉਹ ਮੋਮ ਦੇ ਬਣੇ ਹੋਏ ਸਨ!
Sie mussten all ihre Arbeit nachts verrichten. Denn sie waren aus Wachs!
ਪਰ ਇੱਕ ਮੁੰਡਾ ਬਾਹਰ ਧੁੱਪ ਵਿੱਚ ਜਾਣ ਦੀ ਤਮੰਨਾ ਰੱਖਦਾ ਸੀ।
Aber einer der Jungen sehnte sich nach dem Sonnenlicht.
ਇੱਕ ਦਿਨ ਉਸਦੀ ਤਮੰਨਾ ਬਹੁਤ ਵਧ ਗਈ। ਉਸ ਦੇ ਭਰਾਵਾਂ ਨੇ ਉਸ ਨੂੰ ਚੇਤਾਵਨੀ ਦਿੱਤੀ…
Eines Tages war die Sehnsucht zu groß. Seine Brüder warnten ihn …
ਪਰ ਬਹੁਤ ਦੇਰ ਹੋ ਗਈ ਸੀ! ਉਹ ਸੂਰਜ ਦੀ ਗਰਮੀ ਵਿੱਚ ਪਿਘਲ ਗਿਆ।
Aber es war zu spät! Er schmolz in der heißen Sonne.
ਮੋਮ ਦੇ ਬੱਚੇ ਆਪਣੇ ਭਰਾ ਨੂੰ ਪਿਘਲਦੇ ਹੋਏ ਵੇਖ ਕੇ ਬਹੁਤ ਉਦਾਸ ਸਨ।
Die Wachskinder waren sehr traurig sehen zu müssen, wie ihr Bruder dahin schmolz.
ਪਰ ਉਹਨਾਂ ਨੇ ਇੱਕ ਯੋਜ਼ਨਾ ਬਣਾਈ। ਉਹਨਾਂ ਨੇ ਪਿਘਲੀ ਮੋਮ ਦੇ ਢੇਰ ਨੂੰ ਪੰਛੀ ਦੇ ਰੂਪ ਵਿੱਚ ਘੜ੍ਹਿਆ।
Aber sie schmiedeten einen Plan. Sie formten den geschmolzenen Wachsklumpen zu einem Vogel.
ਉਹ ਆਪਣੇ ਪੰਛੀ ਭਰਾ ਨੂੰ ਇੱਕ ਉੱਚੇ ਪਹਾੜ ਉਪਰ ਲੈ ਗਏ।
Sie brachten ihren Vogelbruder auf einen hohen Berg.
ਅਤੇ ਜਦੋਂ ਹੀ ਸੂਰਜ ਚੜ੍ਹਿਆ, ਉਹ ਸਵੇਰ ਦੇ ਚਾਨਣ ਵਿੱਚ ਗਾਉਂਦਾ ਉਡ ਗਿਆ।
Und als die Sonne aufging, flog er singend davon ins Morgenlicht.