ਇਹ ਖਲਾਈ ਹੈ। ਉਹ ਸੱਤ ਸਾਲ ਦੀ ਹੈ। ਉਸਦੀ ਭਾਸ਼ਾ, ਲੂਬੂਕੂਸੂ ਵਿੱਚ, ਉਸਦੇ ਨਾਮ ਦਾ ਮਤਲਬ ‘ਚੰਗਾ’ ਹੈ।
Voici Khalai. Elle a sept ans. Son nom signifie « celle qui est bonne » dans sa langue, le lubukusu.
ਖਲਾਈ ਜਾਗ ਕੇ ਸੰਤਰੇ ਦੇ ਰੁੱਖ ਨਾਲ ਗੱਲਬਾਤ ਕਰਦੀ ਹੈ। “ਸੰਤਰੇ ਦੇ ਰੁੱਖ, ਕਿਰਪਾ ਕਰਕੇ ਵੱਡੇ ਹੋ ਕੇ ਸਾਨੂੰ ਬਹੁਤ ਸਾਰੇ ਪੱਕੇ ਸੰਤਰੇ ਦਿਓ।”
Khalai se réveille et parle à l’oranger. « S’il-te-plait oranger, grandis et donne-nous beaucoup d’oranges mûres. »
ਖਲਾਈ ਸਕੂਲ ਨੂੰ ਚੱਲ ਕੇ ਜਾਂਦੀ ਹੈ। ਰਾਹ ਵਿੱਚ, ਉਹ ਘਾਹ ਨਾਲ ਗੱਲਬਾਤ ਕਰਦੀ ਹੈ। “ਘਾਹ, ਕਿਰਪਾ ਕਰਕੇ ਤੁਸੀਂ ਹੋਰ ਹਰਿਆਲੀ ਪਾਉਂ ਅਤੇ ਸੁੱਕ ਨਾ ਜਾਇਓ।”
Khalai marche à l’école. En chemin, elle parle à l’herbe. « S’il-te-plait herbe, deviens plus verte et ne sèche pas. »
ਖਲਾਈ ਜੰਗਲੀ ਫੁੱਲਾਂ ਕੋਲ ਲੰਘਦੀ ਹੈ। “ਫੁੱਲ, ਕਿਰਪਾ ਕਰਕੇ ਤੁਸੀਂ ਖਿੜੇ ਰਹੋ ਤਾਂ ਕੇ ਮੈਂ ਤੁਹਾਨੂੰ ਆਪਣੇ ਵਾਲਾਂ ਵਿੱਚ ਸਜਾ ਸਕਾਂ।”
Khalai passe vers des fleurs sauvages. « S’il-vous-plait fleurs, continuez à fleurir pour que je puisse vous porter dans mes cheveux. »
ਸਕੂਲ ਵਿੱਚ, ਖਲਾਈ ਆਂਗਣ ਦੇ ਵਿਚਕਾਰ ਰੁੱਖ ਨਾਲ ਗੱਲਬਾਤ ਕਰਦੀ ਹੈ। “ਰੁੱਖ, ਕਿਰਪਾ ਕਰਕੇ ਵੱਡੀਆਂ ਟਾਹਣੀਆਂ ਉਗਾਓ ਤਾਂ ਕੇ ਅਸੀਂ ਤੁਹਾਡੀ ਛਾਂ ਵਿੱਚ ਪੜ੍ਹ ਸਕੀਏ।”
À l’école, Khalai parle à l’arbre au centre du camp. « S’il-te-plait arbre, fais pousser de grandes branches pour que nous puissions lire sous ton ombre. »
ਖਲਾਈ ਸਕੂਲ ਦੇ ਆਲੇ ਦੁਆਲੇ ਝਾੜੀਆਂ ਦੀ ਵਾੜ ਨਾਲ ਗੱਲਬਾਤ ਕਰਦੀ ਹੈ। “ਕਿਰਪਾ ਕਰਕੇ ਮਜ਼ਬੂਤ ਬਣੋ ਅਤੇ ਬੁਰੇ ਲੋਕਾਂ ਨੂੰ ਅੰਦਰ ਆਉਣ ਤੋਂ ਰੋਕੋ।”
Khalai parle à la haie qui entoure son école. « S’il-te-plait, deviens robuste et empêche les personnes méchantes d’entrer. »
ਖਲਾਈ ਸਕੂਲ ਤੋਂ ਵਾਪਸ ਆਕੇ, ਸੰਤਰੇ ਦੇ ਰੁੱਖ ਨੂੰ ਮਿਲਦੀ ਹੈ। “ਕੀ ਤੁਹਾਡੇ ਸੰਤਰੇ ਹੁਣ ਪੱਕੇ ਹਨ?” ਖਲਾਈ ਪੁੱਛਦੀ ਹੈ।
Quand Khalai retourne chez elle de l’école, elle visite l’oranger. « Est-ce que tes oranges sont mûres ? » demande Khalai.
“ਸੰਤਰੇ ਅਜੇ ਵੀ ਹਰੇ ਹਨ,” ਖਲਾਈ ਨੇ ਹਉਕਾ ਲਿਆ। “ਮੈਂ ਤੁਹਾਨੂੰ ਕੱਲ੍ਹ ਨੂੰ ਵੇਖਾਂਗੀ, ਸੰਤਰੇ ਦੇ ਰੁੱਖ,” ਖਲਾਈ ਕਹਿੰਦੀ ਹੈ। “ਸ਼ਾਇਦ ਫਿਰ ਤੁਹਾਡੇ ਕੋਲ ਮੇਰੇ ਲਈ ਪੱਕਾ ਸੰਤਰਾ ਹੋਵੇਗਾ!”
« Les oranges sont encore vertes, » soupire Khalai. « Je te verrai demain oranger, » dit Khalai. « Peut-être que demain tu auras une orange mûre pour moi ! »