Download PDF
Back to stories list

ਦਾਦੀ ਦੇ ਨਾਲ ਛੁੱਟੀਆਂ Holidays with grandmother

Written by Violet Otieno

Illustrated by Catherine Groenewald

Translated by Anu Gill

Read by Gurleen Parmar

Language Punjabi

Level Level 4

Narrate full story

Reading speed

Autoplay story


ਉਡੋਨਗੋ ਅਤੇ ਅਪੀੳ ਆਪਣੇ ਪਿਤਾ ਦੇ ਨਾਲ ਸ਼ਹਿਰ ਵਿੱਚ ਰਹਿੰਦੇ ਸਨ। ਉਹ ਛੁੱਟੀਆਂ ਲਈ ਉਤਾਵਲੇ ਸਨ। ਨਾ ਸਿਰਫ਼ ਕਿਉਕਿ ਸਕੂਲ ਬੰਦ ਹੋਵੇਗਾ ਪਰ ਕਿਉਕਿ ਉਹ ਆਪਣੀ ਦਾਦੀ ਨੂੰ ਵੀ ਮਿਲਣ ਜਾਣਗੇ। ਉਹ ਵੱਡੀ ਝੀਲ ਦੇ ਨੇੜੇ ਇੱਕ ਮੱਛੀਆਂ ਫੜਨ ਵਾਲੇ ਪਿੰਡ ਵਿੱਚ ਰਹਿੰਦੀ ਸੀ।

Odongo and Apiyo lived in the city with their father. They looked forward to the holidays. Not just because school was closed, but because they went to visit their grandmother. She lived in a fishing village near a large lake.


ਉਡੋਨਗੋ ਅਤੇ ਅਪੀੳ ਖ਼ੁਸ਼ ਸਨ ਕਿਉਕਿ ਦਾਦੀ ਨੂੰ ਦੋਬਾਰਾ ਮਿਲਨ ਦਾ ਸਮਾਂ ਆ ਗਿਆ ਸੀ। ਇੱਕ ਰਾਤ ਪਹਿਲਾਂ, ਉਹਨਾਂ ਨੇ ਆਪਣੇ ਬੈਗ ਪੈਕ ਕੀਤੇ ਅਤੇ ਪਿੰਡ ਵੱਲ ਦੇ ਲੰਬੇ ਸਫ਼ਰ ਲਈ ਤਿਆਰ ਹੋ ਗਏ। ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਅਤੇ ਸਾਰੀ ਰਾਤ ਛੁੱਟੀਆਂ ਬਾਰੇ ਗੱਲ ਕਰਦੇ ਰਹੇ।

Odongo and Apiyo were excited because it was time to visit their grandmother again. The night before, they packed their bags and got ready for the long journey to her village. They could not sleep and talked the whole night about the holiday.


ਅਗਲੀ ਸਵੇਰ, ਉਹ ਆਪਣੇ ਪਿਤਾ ਜੀ ਦੀ ਕਾਰ ਵਿੱਚ ਪਿੰਡ ਵੱਲ ਰਵਾਨਾ ਹੋ ਗਏ। ਉਹ ਪਹਾੜਾਂ, ਜੰਗਲੀ ਜਾਨਵਰਾਂ ਅਤੇ ਚਾਹ ਦੀਆਂ ਫੈਕਟਰੀਆਂ ਦੇ ਲਾਗੇ ਡਰਾਈਵ ਕਰਕੇ ਗਏ। ਉਹਨਾਂ ਨੇ ਕਾਰਾਂ ਗਿਣੀਆਂ ਅਤੇ ਗੀਤ ਗਾਏ।

Early the next morning, they left for the village in their father’s car. They drove past mountains, wild animals and tea plantations. They counted cars and sang songs.


ਥੋੜੀ ਦੇਰ ਬਾਅਦ, ਬੱਚੇ ਥੱਕ ਕੇ ਸੌਂ ਗਏ।

After a while, the children were tired and fell asleep.


ਪਿਤਾ ਜੀ ਨੇ ਉਡੋਨਗੋ ਅਤੇ ਅਪੀੳ ਨੂੰ ਜਗਾਇਆ ਜਦ ਉਹ ਪਿੰਡ ਵਿੱਚ ਪਹੁੰਚ ਗਏ। ਉਹਨਾਂ ਨੂੰ ਆਪਣੀ ਦਾਦੀ, ਨਯਾਰ-ਕੰਨਯਾਦਾ, ਇੱਕ ਰੁੱਖ ਹੇਠ ਮੈਟ ਤੇ ਆਰਾਮ ਕਰਦੀ ਮਿਲੀ। ਨਯਾਰ-ਕੰਨਯਾਦਾ ਦਾ ਲੂੳ ਵਿੱਚ ਮਤਲਬ ਹੈ “ਕੰਨਯਾਦਾ ਦੇ ਲੋਕਾਂ ਦੀ ਧੀ”। ਉਹ ਇੱਕ ਤਾਕਤਵਰ ਅਤੇ ਸੁੰਦਰ ਔਰਤ ਸੀ।

Father woke up Odongo and Apiyo as they arrived in the village. They found Nyar-Kanyada, their grandmother, resting on a mat under a tree. Nyar-Kanyada in Luo, means ‘daughter of the people of Kanyada’. She was a strong and beautiful woman.


ਨਯਾਰ-ਕੰਨਯਾਦਾ ਨੇ ਉਹਨਾਂ ਦਾ ਘਰ ਵਿੱਚ ਸਵਾਗਤ ਕੀਤਾ ਅਤੇ ਖੁਸ਼ੀ ਨਾਲ ਗਾਉਂਦੀ ਕਮਰੇ ਦੇ ਆਲੇ-ਦੁਆਲੇ ਨੱਚੀ। ਉਸ ਦੇ ਪੋਤਾ-ਪੋਤੀ ਉਸ ਨੂੰ ਸ਼ਹਿਰ ਤੋਂ ਲਿਆਂਦੇ ਤੋਹਫ਼ੇ ਦੇਣ ਲਈ ਉਤਸੁਕ ਸਨ। “ਪਹਿਲਾਂ ਮੇਰਾ ਤੋਹਫ਼ਾ ਖੋਲ੍ਹੋ,” ਉਡੋਨਗੋ ਨੇ ਕਿਹਾ। “ਨਹੀਂ, ਪਹਿਲਾਂ ਮੇਰਾ!” ਅਪੀੳ ਨੇ ਕਿਹਾ।

Nyar-Kanyada welcomed them into the house and danced around the room singing with joy. Her grandchildren were excited to give her the presents they brought from the city. “First open my gift,” said Odongo. “No, my gift first!” said Apiyo.


ਤੋਹਫ਼ੇ ਖੋਲ੍ਹਣ ਤੋਂ ਬਾਅਦ, ਨਯਾਰ-ਕੰਨਯਾਦਾ ਨੇ ਰਵਾਇਤੀ ਤਰੀਕੇ ਵਿੱਚ ਆਪਣੇ ਪੋਤੇ ਅਤੇ ਪੋਤੀ ਨੂੰ ਅਸੀਸ ਦਿੱਤੀ।

After she opened the presents, Nyar-Kanyada blessed her grandchildren in a traditional way.


ਫਿਰ ਉਡੋਨਗੋ ਅਤੇ ਅਪੀੳ ਬਾਹਰ ਚਲੇ ਗਏ। ਉਹਨਾਂ ਨੇ ਤਿਤਲੀਆਂ ਅਤੇ ਪੰਛੀਆਂ ਦਾ ਪਿੱਛਾ ਕੀਤਾ।

Then Odongo and Apiyo went outside. They chased butterflies and birds.


ਉਹ ਰੁੱਖਾਂ ਤੇ ਚੜੇ ਅਤੇ ਝੀਲ ਦਾ ਪਾਣੀ ਛਿੜਕਿਆ।

They climbed trees and splashed in the water of the lake.


ਜਦ ਹਨੇਰਾ ਹੋ ਗਿਆ, ਉਹ ਰਾਤ ਦੇ ਖਾਣੇ ਲਈ ਘਰ ਨੂੰ ਵਾਪਸ ਆ ਗਏ। ਖਾਣਾਂ ਖਤਮ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਨੀਂਦ ਆਉਣ ਲੱਗ ਪਈ!

When it was dark they returned to the house for dinner. Before they could finish eating, they were falling asleep!


ਅਗਲੇ ਦਿਨ, ਬੱਚਿਆਂ ਦੇ ਪਿਤਾ ਸ਼ਹਿਰ ਵੱਲ ਵਾਪਸ ਗਏ ਅਤੇ ਉਹਨਾਂ ਨੂੰ ਨਯਾਰ-ਕੰਨਯਾਦਾ ਨਾਲ ਛੱਡ ਗਏ।

The next day, the children’s father drove back to the city leaving them with Nyar-Kanyada.


ਉਡੋਨਗੋ ਅਤੇ ਅਪੀੳ ਘਰ ਦੇ ਕੰਮਾਂ ਵਿੱਚ ਆਪਣੀ ਦਾਦੀ ਦੀ ਮਦਦ ਕਰਦੇ। ਉਹ ਪਾਣੀ ਅਤੇ ਬਾਲਣ ਲਿਆਉਦੇ। ਉਹ ਮੁਰਗੀਆਂ ਦੇ ਅੰਡੇ ਇਕੱਠੇ ਕਰਦੇ ਅਤੇ ਬਾਗ ਵਿੱਚੋਂ ਸਬਜ਼ੀਆਂ ਚੁੱਕਦੇ।

Odongo and Apiyo helped their grandmother with household chores. They fetched water and firewood. They collected eggs from the chickens and picked greens from the garden.


ਨਯਾਰ-ਕੰਨਯਾਦਾ ਨੇ ਪੋਤੇ ਅਤੇ ਪੋਤੀ ਨੂੰ ਦਾਲ ਦੇ ਨਾਲ ਖਾਣ ਲਈ ਨਰਮ ਉਗਾਲੀ ਬਣਾਉਣੀ ਸਿਖਾਈ। ਉਸ ਨੇ ਭੁੰਨੀ ਮੱਛੀ ਦੇ ਨਾਲ ਖਾਣ ਲਈ ਨਾਰੀਅਲ ਚਾਵਲ ਬਣਾਉਣ ਦਾ ਤਰੀਕਾ ਦਿਖਾਇਆ।

Nyar-Kanyada taught her grandchildren to make soft ugali to eat with stew. She showed them how to make coconut rice to eat with roast fish.


ਇੱਕ ਸਵੇਰੇ, ਉਡੋਨਗੋ ਆਪਣੀ ਦਾਦੀ ਦੀਆਂ ਗਾਈਆਂ ਨੂੰ ਘਾਹ ਚਾਰਨ ਲਈ ਲੈ ਕੇ ਗਿਆ। ਉਹ ਇੱਕ ਗੁਆਂਢੀ ਦੇ ਫਾਰਮ ਵਿੱਚ ਭੱਜ ਗਈਆਂ। ਕਿਸਾਨ ਉਡੋਨਗੋ ਨਾਲ ਗੁੱਸੇ ਸੀ। ਉਸ ਨੇ ਗਾਵਾਂ ਨੂੰ ਰੱਖਣ ਦੀ ਧਮਕੀ ਦਿੱਤੀ ਕਿਉਂਕਿ ਉਹਨਾਂ ਨੇ ਉਸ ਦੀ ਫਸਲ ਖਾਦੀ ਸੀ। ਉਸ ਦਿਨ ਦੇ ਬਾਅਦ, ਮੁੰਡੇ ਨੇ ਧਿਆਨ ਦਿੱਤਾ ਕਿ ਗਾਵਾਂ ਮੁੜ ਮੁਸੀਬਤ ਵਿੱਚ ਨਾ ਫਸ ਜਾਣ।

One morning, Odongo took his grandmother’s cows to graze. They ran onto a neighbour’s farm. The farmer was angry with Odongo. He threatened to keep the cows for eating his crops. After that day, the boy made sure that the cows did not get into trouble again.


ਇੱਕ ਹੋਰ ਦਿਨ, ਬੱਚੇ ਨਯਾਰ-ਕੰਨਯਾਦਾ ਨਾਲ ਬਾਜ਼ਾਰ ਨੂੰ ਚਲੇ ਗਏ। ਉਸ ਕੋਲ ਸਬਜ਼ੀ, ਖੰਡ ਅਤੇ ਸਾਬਣ ਵੇਚਣ ਦਾ ਸਟਾਲ ਸੀ। ਅਪੀੳ ਗਾਹਕਾਂ ਨੂੰ ਚੀਜ਼ਾਂ ਦੀ ਕੀਮਤ ਦੱਸਣਾ ਪਸੰਦ ਕਰਦੀ ਸੀ। ਉਡੋਨਗੋ ਗਾਹਕਾਂ ਦੇ ਖਰੀਦੇ ਸਮਾਨ ਨੂੰ ਪੈਕ ਕਰਦਾ ਸੀ।

On another day, the children went to the marketplace with Nyar-Kanyada. She had a stall selling vegetables, sugar and soap. Apiyo liked to tell customers the price of items. Odongo would pack the items that customers bought.


ਦਿਨ ਦੇ ਅੰਤ ਤੇ ਉਹਨਾਂ ਨੇ ਇਕੱਠਿਆਂ ਚਾਹ ਪੀਤੀ। ਉਹਨਾਂ ਨੇ ਕਮਾਈ ਦੇ ਪੈਸੇ ਗਿਣਨ ਵਿੱਚ ਦਾਦੀ ਦੀ ਮਦਦ ਕੀਤੀ।

At the end of the day they drank chai tea together. They helped grandmother to count the money she earned.


ਪਰ ਬਹੁਤ ਜਲਦੀ ਛੁੱਟੀਆਂ ਖ਼ਤਮ ਹੋ ਗਈਆਂ ਅਤੇ ਬੱਚਿਆਂ ਨੂੰ ਵਾਪਸ ਸ਼ਹਿਰ ਨੂੰ ਜਾਣਾਂ ਪੈਣਾਂ ਸੀ। ਨਯਾਰ-ਕੰਨਯਾਦਾ ਨੇ ਉਡੋਨਗੋ ਨੂੰ ਕੈਪ ਦਿੱਤਾ ਅਤੇ ਅਪੀੳ ਨੂੰ ਸਵੈਟਰ ਦਿੱਤਾ। ਉਸ ਨੇ ਉਹਨਾਂ ਦੇ ਸਫ਼ਰ ਲਈ ਭੋਜਨ ਪੈਕ ਕੀਤਾ।

But too soon the holidays were over and the children had to go back to the city. Nyar-Kanyada gave Odongo a cap and Apiyo a sweater. She packed food for their journey.


ਜਦ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਲੈਣ ਲਈ ਆਏ, ਉਹ ਜਾਣਾ ਨਹੀਂ ਸੀ ਚਾਹੁੰਦੇ । ਬੱਚਿਆਂ ਨੇ ਨਯਾਰ-ਕੰਨਯਾਦਾ ਨੂੰ ਸ਼ਹਿਰ ਚਲਣ ਲਈ ਬੇਨਤੀ ਕੀਤੀ। ਉਸ ਨੇ ਮੁਸਕਰਾ ਕੇ ਕਿਹਾ, “ਮੈਂ ਸ਼ਹਿਰ ਲਈ ਬਹੁਤ ਬੁੱਢੀ ਹਾਂ। ਮੈਂ ਦੁਬਾਰਾ ਤੁਹਾਡੇ ਆਉਣ ਦੀ ਉਡੀਕ ਕਰਾਂਗੀ।”

When their father came to fetch them, they did not want to leave. The children begged Nyar-Kanyada to go with them to the city. She smiled and said, “I am too old for the city. I will be waiting for you to come to my village again.”


ਦੋਨੋ ਉਡੋਨਗੋ ਅਤੇ ਅਪੀੳ ਨੇ ਉਸ ਨੂੰ ਘੁਟ ਕੇ ਜੱਫੀ ਪਾਈ ਅਤੇ ਅਲਵਿਦਾ ਕਿਹਾ।

Odongo and Apiyo both hugged her tightly and said goodbye.


ਜਦ ਉਡੋਨਗੋ ਅਤੇ ਅਪੀੳ ਵਾਪਸ ਸਕੂਲ ਗਏ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਪਿੰਡ ਦੀ ਜ਼ਿੰਦਗੀ ਬਾਰੇ ਦੱਸਿਆ। ਕੁਝ ਬੱਚਿਆਂ ਨੇ ਮਹਿਸੂਸ ਕੀਤਾ ਕਿ ਸ਼ਹਿਰ ਵਿੱਚ ਜੀਵਨ ਚੰਗਾ ਹੈ। ਹੋਰਾਂ ਨੂੰ ਮਹਿਸੂਸ ਹੋਇਆ ਕਿ ਪਿੰਡ ਬਿਹਤਰ ਹੈ। ਪਰ ਸਭ ਸਹਿਮਤ ਸਨ ਕਿ ਉਡੋਨਗੋ ਅਤੇ ਅਪੀੳ ਦੀ ਦਾਦੀ ਬਹੁਤ ਵਧੀਆ ਹੈ!

When Odongo and Apiyo went back to school they told their friends about life in the village. Some children felt that life in the city was good. Others felt that the village was better. But most of all, everyone agreed that Odongo and Apiyo had a wonderful grandmother!


Written by: Violet Otieno
Illustrated by: Catherine Groenewald
Translated by: Anu Gill
Read by: Gurleen Parmar
Language: Punjabi
Level: Level 4
Source: Holidays with grandmother from African Storybook
Creative Commons License
This work is licensed under a Creative Commons Attribution 4.0 International License.
Options
Back to stories list Download PDF