Nedlagre PDF
Tilbage til fortællingerne

ਦਾਦੀ ਦੇ ਕੇਲੇ Bedstemors bananer

Skrevet af Ursula Nafula

Illustreret af Catherine Groenewald

Oversat af Anu Gill

Læst af Gurleen Parmar

Sprog punjabisk

Niveau Niveau 4

Narrate full story

Reading speed

Autoplay story


ਦਾਦੀ ਦਾ ਬਾਗ ਸ਼ਾਨਦਾਰ ਚਰੀ, ਬਾਜਰੇ, ਅਤੇ ਕਸਾਵੇ ਨਾਲ ਭਰਿਆ ਹੋਇਆ ਸੀ। ਪਰ ਕੇਲੇ ਸਭ ਤੋਂ ਵਧੀਆ ਸਨ। ਦਾਦੀ ਦੇ ਕਈ ਪੋਤੇ ਪੋਤੀਆਂ ਸਨ ਪਰ ਮੈਨੂੰ ਚੋਰੀ-ਛਿਪੇ ਪਤਾ ਸੀ ਕਿ ਮੈਂਂ ਉਸ ਦੀ ਚਹੇਤੀ ਸੀ। ਉਹ ਅਕਸਰ ਮੈਨੂੰ ਉਸ ਦੇ ਘਰ ਸੱਦਦੀ ਸੀ। ਉਹ ਮੈਨੂੰ ਛੋਟੇ-ਛੋਟੇ ਭੇਦ ਵੀ ਦੱਸਦੀ ਸੀ। ਪਰ ਇਕ ਭੇਦ ਉਸ ਨੇ ਮੇਰੇ ਨਾਲ ਨਹੀਂ ਸ਼ੇਅਰ ਕੀਤਾ: ਜਿੱਥੇ ਉਹ ਕੇਲੇ ਪੱਕੇ ਕਰਦੀ ਸੀ।

Bedstemors have var fantastisk, fuld af durra, hirse og maniok. Men det bedste var bananerne. Selv om Bedstemor havde mange børnebørn, vidste jeg, at jeg var hendes yndling. Hun inviterede mig ofte på besøg i hendes hus. Hun fortalte mig også små hemmeligheder. Men der var én hemmelighed, hun ikke delte med mig: hvor hun modnede sine bananer.


ਇਕ ਦਿਨ ਮੈਂ ਦਾਦੀ ਦੇ ਘਰ ਵੱਡੀ ਤੂੜੀ ਵਾਲੀ ਟੋਕਰੀ ਬਾਹਰ ਧੁੱਪ ਵਿੱਚ ਰੱਖੀ ਹੋਈ ਦੇਖੀ। ਜਦ ਮੈਂ ਪੁੱਛਿਆ ਕਿ ਇਹ ਕਿਸ ਲਈ ਹੈ ਤਾਂ ਮੈਨੂੰ ਸਿਰਫ ਇੱਕ ਜਵਾਬ ਮਿਲਿਆ, “ਇਹ ਮੇਰੀ ਜਾਦੂ ਵਾਲੀ ਟੋਕਰੀ ਹੈ।” ਟੋਕਰੀ ਦੇ ਲਾਗੇ ਕਈ ਕੇਲੇਆਂ ਦੇ ਪੱਤੇ ਪਏ ਸਨ ਜੋ ਦਾਦੀ ਸਮੇਂ-ਸਮੇਂ ਬਾਅਦ ਬਦਲ ਦਿੰਦੀ ਸੀ। ਮੈਂ ਉਤਸੁਕ ਸੀ। “ਦਾਦੀ ਇਹ ਪੱਤੇ ਕਿਸ ਲਈ ਹਨ?” ਮੈਂ ਪੁੱਛਿਆ। ਮੈਨੂੰ ਸਿਰਫ ਇੱਕ ਜਵਾਬ ਮਿਲਿਆ ਸੀ, “ਉਹ ਮੇਰੇ ਜਾਦੂ ਵਾਲੇ ਪੱਤੇ ਹਨ।”

En dag så jeg en stor sivkurv i solen uden for Bedstemors hus. Da jeg spurgte, hvad den var til, svarede hun: “Det er min magiske kurv.” Ved siden af kurven lå der en del bananblade, som Bedstemor vendte fra tid til anden. Jeg var nysgerrig. “Hvad er bladene til, Bedstemor?” spurgte jeg. Det eneste svar, jeg fik, var: “Det er mine magiske blade.”


ਮੈਨੂੰ ਦਾਦੀ, ਕੇਲੇ, ਕੇਲਿਆਂ ਦੇ ਪੱਤੇ ਅਤੇ ਵੱਡੀ ਤੂੜੀ ਵਾਲੀ ਟੋਕਰੀ ਨੂੰ ਦੇਖਣਾਂ ਬਹੁਤ ਦਿਲਚਸਪ ਲੱਗਦਾ ਸੀ। ਪਰ ਦਾਦੀ ਨੇ ਮੈਨੂੰ ਇੱਕ ਕੰਮ ਕਰਨ ਲਈ ਮਾਂ ਕੋਲ ਭੇਜ ਦਿੱਤਾ। “ਦਾਦੀ, ਕਿਰਪਾ ਕਰਕੇ ਮੈਨੂੰ ਤੁਹਾਨੂੰ ਤਿਆਰ ਕਰਦੇ ਹੋਏ ਦੇਖਣ ਦਿਓ…” “ਜ਼ਿੱਦ ਨਹੀਂ ਕਰੋ ਬੱਚੇ, ਉਹ ਕਰੋ ਜੋ ਤੁਹਾਨੂੰ ਦੱਸਿਆ ਹੈ,” ਉਸ ਨੇ ਜ਼ੋਰ ਦਿੱਤਾ। ਮੈਂ ਭੱਜੀ ਗਈ।

Det var så spændende at se på Bedstemor, bananerne, bananbladene og den store sivkurv. Men Bedstemor sendte mig med et ærinde til min mor. “Bedstemor, vil du ikke nok lade mig se på, mens du modner …” “Vær ikke stædig, barn, gør som jeg siger,” insisterede hun. Jeg løb af sted.


ਜਦ ਮੈਂ ਵਾਪਸ ਆਈ, ਦਾਦੀ ਬਾਹਰ ਬੈਠੀ ਸੀ ਪਰ ਉਸ ਕੋਲ ਨਾ ਟੋਕਰੀ ਸੀ ਅਤੇ ਨਾ ਹੀ ਕੇਲੇ। “ਦਾਦੀ, ਟੋਕਰੀ ਕਿੱਥੇ ਹੈ, ਸਾਰੇ ਕੇਲੇ ਕਿੱਥੇ ਹਨ, ਅਤੇ ਕਿੱਥੇ…” ਪਰ ਮੈਨੂੰ ਸਿਰਫ ਇੱਕ ਜਵਾਬ ਮਿਲਿਆ, “ਉਹ ਮੇਰੀ ਜਾਦੂ ਵਾਲੀ ਜਗ੍ਹਾ ਵਿੱਚ ਹਨ।” ਇਹ ਬਹੁਤ ਨਿਰਾਸ਼ਾਜਨਕ ਸੀ!

Da jeg kom tilbage, sad Bedstemor udenfor, men hverken med kurven eller bananerne. “Bedstemor, hvor er kurven, hvor er alle bananerne, og hvor …” Men svaret, jeg fik, var: “De er på mit magiske sted.” Det var så skuffende!


ਦੋ ਦਿਨ ਬਾਅਦ, ਦਾਦੀ ਨੇ ਮੈਨੂੰ ਉਸ ਦੇ ਬੈੱਡਰੂਮ ਵਿੱਚੋਂ ਉਸ ਦੀ ਤੁਰਨ ਵਾਲੀ ਸੋਟੀ ਲਿਆਉਣ ਲਈ ਭੇਜਿਆ। ਜਦੋਂ ਹੀ ਮੈਂ ਦਰਵਾਜ਼ਾ ਖੋਲ੍ਹਿਆ, ਮੈਨੂੰ ਪੱਕੇ ਕੇਲਿਆਂ ਦੀ ਮਹਿਕ ਨੇ ਸਵਾਗਤ ਕੀਤਾ। ਅੰਦਰਲੇ ਕਮਰੇ ਵਿਚ ਦਾਦੀ ਦੀ ਵੱਡੀ ਤੂੜੀ ਵਾਲੀ ਟੋਕਰੀ ਪਈ ਸੀ। ਉਹ ਇੱਕ ਪੁਰਾਣੇ ਕੰਬਲ ਦੇ ਨਾਲ ਢੱਕੀ ਹੋਈ ਸੀ। ਮੈਂ ਉਸ ਨੂੰ ਚੁੱਕਿਆ ਅਤੇ ਸ਼ਾਨਦਾਰ ਖੁਸ਼ਬੂ ਨੂੰ ਸੁੰਘਿਆ।

To dage senere bad Bedstemor mig om at hente hendes stok i hendes soveværelse. Så snart jeg åbnede døren, blev jeg mødt af en kraftig duft af modne bananer. I det inderste rum stod Bedstemors store, magiske sivkurv. Den var godt gemt under et gammelt tæppe. Jeg løftede på det og snusede den vidunderlige duft ind.


ਦਾਦੀ ਦੀ ਅਵਾਜ਼ ਨੇ ਮੈਨੂੰ ਡਰਾ ਦਿੱਤਾ ਜਦ ਉਸ ਨੇ ਬੁਲਾਇਆ, “ਤੂੰ ਕੀ ਕਰ ਰਹੀਂ ਹੈਂ? ਜਲਦੀ ਕਰ ਅਤੇ ਮੇਰੀ ਸੋਟੀ ਲੈ ਆ।” ਮੈਂ ਉਸ ਦੀ ਤੁਰਨ ਵਾਲੀ ਸੋਟੀ ਨਾਲ ਜਲਦਬਾਜੀ ਨਾਲ ਬਾਹਰ ਗਈ। “ਤੂੰ ਕਿਉਂ ਮੁਸਕਰਾ ਰਹੀ ਹੈਂ?” ਦਾਦੀ ਨੇ ਪੁੱਛਿਆ। ਉਸ ਦੇ ਸਵਾਲ ਨੇ ਮੈਨੂੰ ਇਹਸਾਸ ਦਲਾਇਆ ਕਿ ਮੈਂ ਅਜੇ ਵੀ ਜਾਦੂ ਵਾਲੇ ਸਥਾਨ ਨੂੰ ਲੱਭਣ ਦੀ ਖੁਸ਼ੀ ਵਿਚ ਮੁਸਕਰਾ ਰਹੀ ਸੀ।

Jeg fik et chok, da Bedstemor kaldte på mig: “Hvad laver du? Skynd dig at komme med stokken.” Jeg skyndte mig ud med hendes stok. “Hvad smiler du ad?” spurgte Bedstemor. Hendes spørgsmål fik mig til at indse, at jeg stadig smilede over at have fundet hendes magiske sted.


ਅਗਲੇ ਦਿਨ ਜਦ ਦਾਦੀ ਮੇਰੀ ਮਾਂ ਨੂੰ ਮਿਲਣ ਆਈ, ਮੈਂ ਉਸ ਦੇ ਘਰ ਕਾਹਲੀ ਨਾਲ ਕੇਲੇ ਚੈੱਕ ਕਰਨ ਗਈ। ਉੱਥੇ ਕਈ ਕੇਲੇ ਬਹੁਤ ਪੱਕੇ ਸਨ। ਮੈਂ ਇੱਕ ਚੁੱਕਿਆ ਅਤੇ ਆਪਣੀ ਡਰੈਸ ਵਿੱਚ ਲਕੋ ਲਿਆ। ਟੋਕਰੀ ਨੂੰ ਫਿਰ ਢੱਕਣ ਤੋਂ ਬਾਅਦ, ਮੈਂ ਘਰ ਦੇ ਪਿੱਛੇ ਜਾਕੇ ਤੇਜ਼ੀ ਨਾਲ ਕੇਲਾ ਖਾਧਾ। ਇਸ ਤੋਂ ਜ਼ਿਆਦਾ ਮਿੱਠਾ ਕੇਲਾ ਮੈਂ ਕਦੇ ਵੀ ਨਹੀਂ ਸੀ ਖਾਧਾ।

Da Bedstemor den næste dag kom for at besøge min mor, skyndte jeg mig til hendes hus for at se bananerne igen. Der var en masse af dem, der var meget modne. Jeg valgte en og gemte den under min kjole. Da jeg havde dækket kurven igen, gik jeg om bag huset og spiste hurtigt bananen. Det var den sødeste banan, jeg nogensinde havde smagt.


ਅਗਲੇ ਦਿਨ, ਜਦ ਦਾਦੀ ਬਾਗ ਵਿੱਚ ਸਬਜ਼ੀਆਂ ਤੋੜਦੀ ਸੀ, ਮੈਂ ਅੰਦਰ ਖਿਸਕ ਕੇ ਕੇਲਿਆਂ ਨੂੰ ਦੇਖਿਆ। ਤਕਰੀਬਨ ਸਾਰੇ ਪੱਕੇ ਸਨ। ਮੈਂ ਚਾਰ ਕੇਲਿਆਂ ਦਾ ਗੁੱਛਾ ਚੁੱਕੇ ਬਿਨ੍ਹਾਂ ਰਹਿ ਨਾ ਸਕੀ। ਜਦ ਮੈਂ ਦਰਵਾਜ਼ੇ ਵੱਲ ਆਪਣੇ ਪੈਰ ਦੇ ਅੰਗੂਠਿਆਂ ਤੇ ਤੁਰਦੀ ਗਈ, ਮੈਂ ਬਾਹਰ ਦਾਦੀ ਨੂੰ ਖੰਘਦੇ ਸੁਣਿਆ। ਮੈਂ ਕੇਲੇ ਆਪਣੀ ਡਰੈਸ ਦੇ ਓਹਲੇ ਕੀਤੇ ਅਤੇ ਉਸ ਤੋਂ ਅੱਗੇ ਤੁਰ ਗਈ।

Da Bedstemor den næste dag gik og plukkede grøntsager i haven, sneg jeg mig ind og kiggede på bananerne. De var næsten allesammen modne. Jeg kunne ikke lade være med at tage en klase med fire. Da jeg listede mig mod døren, hørte jeg Bedstemor hoste udenfor. Jeg nåede lige præcis at gemme bananerne under min kjole og gik forbi hende.


ਅਗਲੇ ਦਿਨ ਮਾਰਕੀਟ ਵਾਲਾ ਦਿਨ ਸੀ। ਦਾਦੀ ਸਵੇਰੇ ਉੱਠੀ। ਉਹ ਹਮੇਸ਼ਾ ਪੱਕੇ ਕੇਲੇ ਅਤੇ ਕਸਾਵੇ ਮਾਰਕੀਟ ਵਿੱਚ ਵੇਚਣ ਲਈ ਲੈ ਕੇ ਜਾਂਦੀ ਸੀ। ਮੈਂ ਉਸ ਦਿਨ ਉਸ ਨੂੰ ਮਿਲਣ ਦੀ ਜਲਦੀ ਨਹੀਂ ਕੀਤੀ। ਪਰ ਮੈਂ ਜਿਆਦਾ ਸਮੇਂ ਤੱਕ ਉਸ ਨੂੰ ਟਾਲ ਨਹੀਂ ਸੀ ਸਕਦੀ।

Næste dag var det markedsdag. Bedstemor stod tidligt op. Hun tog altid modne bananer og maniokker med på markedet for at sælge dem. Jeg skyndte mig ikke for at besøge hende den dag. Men jeg kunne ikke undgå hende ret længe.


ਉਸ ਸ਼ਾਮ, ਮੈਨੂੰ ਮੇਰੇ ਮਾਤਾ, ਪਿਤਾ ਅਤੇ ਦਾਦੀ ਨੇ ਬੁਲਾਇਆ। ਮੈਨੂੰ ਪਤਾ ਸੀ ਕਿਉਂ। ਉਸ ਰਾਤ ਜਦ ਮੈਂ ਸੌਣ ਗਈ, ਮੈਂ ਸੋਚਿਆ ਕਿ ਮੈਂ ਫੇਰ ਚੋਰੀ ਨਹੀਂ ਕਰਾਂਗੀ, ਮੇਰੀ ਮਾਪਿਆਂ ਤੋਂ ਨਹੀਂ, ਮੇਰੀ ਦਾਦੀ ਤੋਂ ਨਹੀਂ ਅਤੇ ਖ਼ਾਸ ਕਰਕੇ ਕਿਸੇ ਹੋਰ ਤੋਂ ਨਹੀਂ।

Senere den aften kaldte min mor, far og bedstemor på mig. Jeg vidste hvorfor. Da jeg om aftenen lagde mig ned for at sove, vidste jeg, at jeg aldrig kunne stjæle igen. Ikke fra Bedstemor, ikke fra mine forældre, også slet ikke fra nogen andre.


Skrevet af: Ursula Nafula
Illustreret af: Catherine Groenewald
Oversat af: Anu Gill
Læst af: Gurleen Parmar
Sprog: punjabisk
Niveau: Niveau 4
Kilde: Grandma's bananas fra African Storybook
Creative Commons licens
Dette værk er licenseret under en Creative Commons Navngivelse 3.0 International licens.
Valgmuligheder
Tilbage til fortællingerne Nedlagre PDF