下载 PDF
返回故事列表

ਮਗੋਜ਼ਵੀ 玛格威

作者 Lesley Koyi

插图 Wiehan de Jager

译文 Anu Gill

配音 Gurleen Parmar

语言 旁遮普语

级别 5级

将整故事念出来

播放速度

自动念故事


ਨੈਰੋਬੀ ਦੇ ਵਿਅਸਤ ਸ਼ਹਿਰ ਵਿੱਚ, ਦੇਖਭਾਲ ਵਾਲੇ ਘਰ ਦੀ ਜ਼ਿੰਦਗੀ ਤੋਂ ਦੂਰ, ਬੇਘਰ ਮੁੰਡਿਆਂ ਦਾ ਇੱਕ ਗਰੁੱਪ ਰਹਿੰਦਾ ਸੀ। ਉਹ ਰੋਜ਼ ਨਵੇਂ ਦਿਨ ਦਾ ਸਵਾਗਤ ਕਰਦੇ ਸਨ। ਇੱਕ ਸਵੇਰ, ਮੁੰਡੇ ਠੰਡੇ ਫ਼ਰਸ਼ ਤੇ ਸੌਣ ਤੋਂ ਬਾਅਦ ਮੈਟ ਪੈਕ ਕਰ ਰਹੇ ਸਨ। ਠੰਡ ਨੂੰ ਦੂਰ ਕਰਨ ਲਈ ਉਹਨਾਂ ਨੇ ਕੂੜੇ ਨੂੰ ਅੱਗ ਲਾਈ। ਮੁੰਡਿਆਂ ਦੇ ਗਰੁੱਪ ਵਿੱਚ ਮਗੋਜ਼ਵੀ ਵੀ ਸੀ। ਉਹ ਸੱਭ ਤੋਂ ਛੋਟਾ ਸੀ।

在内罗毕这座繁忙的城市里,住着一群流浪的男孩,他们日复一日地活着,从来不知道什么是舒适安逸的生活。一天早上,男孩们从冰冷的人行道上醒来,把他们用来睡觉的毯子叠起来。天太冷了,为了驱赶寒气,他们用拾来的垃圾燃起了一堆火。在这群男孩中有一个人叫玛格威。


ਮਗੋਜ਼ਵੀ ਸਿਰਫ਼ ਪੰਜ ਸਾਲ ਦੀ ਉਮਰ ਦਾ ਸੀ ਜਦ ਉਸ ਦੇ ਮਾਪੇ ਮਰ ਗਏ। ਉਹ ਆਪਣੇ ਚਾਚੇ ਦੇ ਨਾਲ ਰਹਿਣ ਲਈ ਚਲਿਆ ਗਿਆ। ਇਹ ਆਦਮੀ ਬੱਚੇ ਦੀ ਪਰਵਾਹ ਨਹੀ ਸੀ ਕਰਦਾ। ਉਹ ਮਗੋਜ਼ਵੀ ਨੂੰ ਬਹੁਤਾ ਭੋਜਨ ਨਹੀਂ ਸੀ ਦਿੰਦਾ। ਉਹ ਮੁੰਡੇ ਤੋਂ ਸਖ਼ਤ ਮਿਹਨਤ ਕਰਵਾਉਂਦਾ ਸੀ।

玛格威的父母过世时,他只有五岁,他搬去跟叔叔一起生活。叔叔从来不关心玛格威。玛格威在叔叔家挨饿受冻,还要干很多体力活。


ਜੇ ਮਗੋਜ਼ਵੀ ਸ਼ਿਕਾਇਤ ਜਾਂ ਸਵਾਲ ਕਰਦਾ ਤਾਂ ਉਸ ਦਾ ਚਾਚਾ ਉਸ ਨੂੰ ਕੁੱਟ ਦਿੰਦਾ। ਜਦ ਮਗੋਜ਼ਵੀ ਨੇ ਪੁੱਛਿਆ ਜੇ ਉਹ ਸਕੂਲ ਜਾ ਸਕਦਾ ਹੈ ਤਾਂ ਉਸ ਦੇ ਚਾਚੇ ਨੇ ਉਸ ਨੂੰ ਕੁੱਟ ਕੇ ਕਿਹਾ, “ਤੂੰ ਕੁਝ ਵੀ ਸਿੱਖਣ ਲਈ ਮੂਰਖ ਹੈ।” ਇਸ ਵਿਹਾਰ ਦੇ ਤਿੰਨ ਸਾਲ ਬਾਅਦ ਮਗੋਜ਼ਵੀ ਆਪਣੇ ਚਾਚੇ ਤੋਂ ਦੂਰ ਭੱਜ ਗਿਆ। ਉਸ ਨੇ ਸੜਕ ਤੇ ਰਹਿਨਾ ਸ਼ੁਰੂ ਕਰ ਦਿੱਤਾ।

一旦玛格威稍有抱怨,叔叔就会对他拳打脚踢。有一次,玛格威问叔叔他能不能去上学,叔叔狠狠地打了他几下,说:“你这傻瓜,用得着上学吗?”玛格威过了三年这样的日子,终于离家出走,无家可归。


ਸੜਕ ਤੇ ਜ਼ਿੰਦਗੀ ਮੁਸ਼ਕਲ ਸੀ ਅਤੇ ਮੁੰਡੇ ਰੋਜ਼ਾਨਾ ਭੋਜਨ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਸਨ। ਕਈ ਵਾਰੀ ਉਹ ਗ੍ਰਿਫਤਾਰ ਹੋ ਜਾਂਦੇ, ਕਈ ਵਾਰ ਉਹ ਕੁੱਟੇ ਵੀ ਜਾਂਦੇ। ਜਦ ਉਹ ਬਿਮਾਰ ਹੋ ਜਾਂਦੇ ਤਾਂ ਉਹਨਾਂ ਦੀ ਮਦਦ ਕਰਨ ਲਈ ਕੋਈ ਨਹੀਂ ਸੀ। ਇਹ ਗਰੁੱਪ ਭੀਖ ਅਤੇ ਪਲਾਸਟਿਕ ਅਤੇ ਹੋਰ ਰੀਸਾਈਕਲਿੰਗ ਵੇਚਣ ਦੇ ਘੱਟ ਪੈਸੇ ਤੇ ਨਿਰਭਰ ਸੀ। ਵਿਰੋਧੀ ਗਰੁੱਪ ਦੇ ਝਗੜਿਆਂ ਕਰਕੇ ਜਿੰਦਗੀ ਹੋਰ ਵੀ ਮੁਸ਼ਕਲ ਸੀ ਕਿਉਕਿ ਉਹ ਸ਼ਹਿਰ ਦੇ ਅਲੱਗ-ਅਲੱਗ ਹਿੱਸੇ ਕੰਟਰੋਲ ਕਰਨਾ ਚਾਹੁੰਦੇ ਸਨ।

流浪生活非常艰辛,大多数男孩每天只能混个温饱。他们有时候会被抓起来,有时候会挨打。当他们生病的时候,没有人照顾他们。这群男孩就靠乞讨得来的一点点钱过活,他们有时候也会卖塑料品和旧货赚点钱。有时候别的流浪汉会来找茬,争夺领地,那时候生活就更艰难。


ਇੱਕ ਦਿਨ ਜਦ ਮਗੋਜ਼ਵੀ ਕੂੜੇਦਾਨ ਤਲਾਸ਼ ਕਰ ਰਿਹਾ ਸੀ, ਉਸ ਨੂੰ ਇੱਕ ਪੁਰਾਣੀ ਫਟੀ ਕਿਤਾਬ ਮਿਲੀ। ਉਸ ਨੇ ਸਾਫ਼ ਕਰਕੇ ਆਪਣੀ ਬੋਰੀ ਵਿੱਚ ਰੱਖ ਦਿੱਤੀ। ਉਹ ਹਰ ਰੋਜ਼ ਕਿਤਾਬ ਨੂੰ ਬਾਹਰ ਕੱਡ ਕੇ ਤਸਵੀਰਾਂ ਨੂੰ ਦੇਖਦਾ ਸੀ। ਉਸ ਨੂੰ ਸ਼ਬਦ ਪੜ੍ਹਨੇ ਨਹੀਂ ਸੀ ਆਉਂਦੇ।

有一天,玛格威正在翻垃圾箱,他找到了一本破旧不堪的故事书。他把书上的灰尘吹走,把书放进了袋子里。每天完工后,他会把书拿出来,翻着上面的图画,可惜他看不懂上面的文字。


ਤਸਵੀਰਾਂ ਇੱਕ ਮੁੰਡੇ ਦੀ ਕਹਾਣੀ ਬਿਆਨ ਕਰਦੀਆਂ ਸਨ ਜੋ ਵੱਡਾ ਹੋ ਕੇ ਪਾਇਲਟ ਬਣਿਆ ਸੀ। ਮਗੋਜ਼ਵੀ ਪਾਇਲਟ ਹੋਣ ਦੇ ਸੁਪਨੇ ਦੇਖਦਾ ਸੀ। ਕਈ ਵਾਰੀ, ਉਹ ਕਲਪਨਾ ਕਰਦਾ ਸੀ ਕਿ ਉਹ ਕਹਾਣੀ ਵਾਲਾ ਮੁੰਡਾ ਹੈ।

图画书讲的是一个男孩长大成为飞行员的故事。玛格威有时候会梦想自己成为一个飞行员。有时候,他想象着自己就是故事中的男孩。


ਮਗੋਜ਼ਵੀ ਬਹੁਤ ਠੰਡ ਵਿੱਚ ਸੜਕ ਦੇ ਕਿਨਾਰੇ ਖੜ੍ਹਾ ਭੀਖ ਮੰਗ ਰਿਹਾ ਸੀ। ਇੱਕ ਆਦਮੀ ਉਸ ਕੋਲ ਗਿਆ। “ਹੈਲੋ, ਮੈਂ ਥਾਮਸ ਹਾਂ। ਮੈਂ ਇੱਥੇ ਨੇੜੇ ਕੰਮ ਕਰਦਾ ਹਾਂ, ਜਿੱਥੇ ਤੂੰ ਖਾਣ ਲਈ ਕੁਝ ਲੈ ਸਕਦਾ ਹੈ,” ਆਦਮੀ ਨੇ ਕਿਹਾ। ਉਸ ਨੇ ਇੱਕ ਨੀਲੇ ਛੱਤ ਵਾਲੇ ਪੀਲੇ ਘਰ ਨੂੰ ਇਸ਼ਾਰਾ ਕੀਤਾ। “ਮੈਂ ਉਮੀਦ ਕਰਦਾ ਹਾਂ ਕਿ ਤੂੰ ਉੱਥੇ ਜਾ ਕੇ ਕੁਝ ਭੋਜਨ ਲਵੇਂਗਾ?” ਉਸ ਨੇ ਪੁੱਛਿਆ। ਮਗੋਜ਼ਵੀ ਨੇ ਆਦਮੀ ਵੱਲ ਦੇਖਿਆ ਅਤੇ ਫਿਰ ਘਰ ਵੱਲ। “ਸ਼ਾਇਦ,” ਉਹ ਕਹਿ ਕੇ ਤੁਰ ਗਿਆ।

有一天,天气很冷,玛格威站在街头乞讨。一个男人走过来,跟他打招呼:“你好,我叫托马斯。我在这儿附近工作,你可以到那儿拿点吃的。”他指着一座蓝顶黄墙的房子,“我希望你别客气,到那儿去拿点吃的吧!”玛格威看了看男人,又看了看房子,说:“可能吧!”然后他就走开了。


ਲੰਘਦੇਂ ਮਹੀਨਿਆਂ ਨਾਲ ਬੇਘਰ ਮੁੰਡੇ ਥਾਮਸ ਨੂੰ ਆਲੇ-ਦੁਆਲੇ ਵੇਖਣ ਦੇ ਆਦੀ ਹੋ ਗਏ। ਉਹ ਲੋਕਾਂ ਨਾਲ ਗੱਲ ਕਰਨੀ ਪਸੰਦ ਕਰਦਾ ਸੀ, ਖ਼ਾਸ ਕਰਕੇ ਉਹ ਲੋਕ ਜੋ ਸੜਕ ਤੇ ਰਹਿੰਦੇ ਸਨ। ਥਾਮਸ ਲੋਕਾਂ ਦੇ ਜੀਵਨ ਦੀ ਕਹਾਣੀ ਸੁਣਦਾ ਸੀ। ਉਹ ਗੌਰ ਕਰਕੇ ਧੀਰਜ ਨਾਲ ਸੁਣਦਾ ਸੀ ਅਤੇ ਕਦੇ ਵੀ ਰੁੱਖਾ ਜਾਂ ਬਦਤਮੀਜ਼ ਨਹੀਂ ਸੀ। ਕੁਝ ਮੁੰਡੇ ਪੀਲੇ ਅਤੇ ਨੀਲੇ ਘਰ ਨੂੰ ਦੁਪਹਿਰ ਦੇ ਭੋਜਨ ਲਈ ਜਾਣ ਲੱਗ ਪਏ।

接下来的几个月,流浪的男孩们渐渐认识了托马斯。他喜欢跟人聊天,特别是无家可归的人。托马斯听别人讲他们的故事。他不苟言笑,非常耐心、有礼貌,尊重他人。一些男孩开始在白天去蓝顶黄墙的房子里找吃的。


ਮਗੋਜ਼ਵੀ ਫੁੱਟਪਾਥ ਤੇ ਬੈਠਾ ਤਸਵੀਰਾਂ ਦੀ ਕਿਤਾਬ ਦੇਖ ਰਿਹਾ ਸੀ ਜਦ ਥਾਮਸ ਉਸ ਦੇ ਲਾਗੇ ਬੈਠ ਗਿਆ। “ਇਹ ਕਹਾਣੀ ਕਿਸ ਬਾਰੇ ਹੈ?” ਥਾਮਸ ਨੇ ਪੁੱਛਿਆ। “ਇਹ ਇੱਕ ਮੁੰਡੇ ਬਾਰੇ ਹੈ ਜੋ ਪਾਇਲਟ ਬਣਦਾ ਹੈ,” ਮਗੋਜ਼ਵੀ ਨੇ ਜਵਾਬ ਦਿੱਤਾ। “ਮੁੰਡੇ ਦਾ ਨਾਮ ਕੀ ਹੈ?” ਥਾਮਸ ਨੇ ਪੁੱਛਿਆ। “ਮੈਨੂੰ ਪਤਾ ਨਹੀਂ, ਮੈਂ ਪੜ੍ਹ ਨਹੀਂ ਸਕਦਾ,” ਮਗੋਜ਼ਵੀ ਹੌਲੀ ਜਿਹੀ ਬੋਲਿਆ।

有一天,玛格威正坐在人行道上看故事书,托马斯来了坐在他旁边。托马斯问:“这本书讲了什么故事?”玛格威回答说:“这是关于一个男孩成为飞行员的故事。”托马斯问:“男孩叫什么名字?”玛格威声音低了下去:“我不知道,我不识字。”


ਜਦ ਉਹ ਮਿਲੇ, ਮਗੋਜ਼ਵੀ ਥਾਮਸ ਨੂੰ ਆਪਣੀ ਕਹਾਣੀ ਦੱਸਣ ਲੱਗਾ। ਇਹ ਕਹਾਣੀ ਉਸਦੇ ਚਾਚੇ ਅਤੇ ਘਰ ਤੋਂ ਭੱਜਣ ਦੀ ਵਜ੍ਹਾ ਬਾਰੇ ਸੀ। ਥਾਮਸ ਜ਼ਿਆਦਾ ਬੋਲਦਾ ਨਹੀਂ ਸੀ, ਅਤੇ ਉਸ ਨੇ ਮਗੋਜ਼ਵੀ ਨੂੰ ਕੁਝ ਵੀ ਕਰਨ ਲਈ ਨਹੀਂ ਦੱਸਿਆ, ਪਰ ਉਹ ਹਮੇਸ਼ਾ ਧਿਆਨ ਨਾਲ ਸੁਣਦਾ। ਕਈ ਵਾਰ ਉਹ ਨੀਲੇ ਛੱਤ ਵਾਲੇ ਘਰ ਵਿੱਚ ਖਾਣਾਂ ਖਾਂਦੇ ਗੱਲ ਕਰਦੇ।

当他们再次见面的时候,玛格威开始跟托马斯讲自己的故事,他的叔叔怎么对他,他怎么逃离了叔叔家。托马斯没说什么,也没有告诉玛格威该怎么做,但是他听得很仔细。有时候他们会一边在蓝顶黄墙的房子里吃东西,一边聊聊天。


ਮਗੋਜ਼ਵੀ ਦੇ ਦਸਵੇਂ ਜਨਮ ਦਿਨ ਦੇ ਨੇੜੇ, ਥਾਮਸ ਨੇ ਉਸ ਨੂੰ ਇੱਕ ਨਵੀਂ ਕਿਤਾਬ ਦਿੱਤੀ। ਉਹ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਸੀ ਜੋ ਵੱਡਾ ਹੋਕੇ ਮਸ਼ਹੂਰ ਫੁੱਟਬਾਲ ਖਿਡਾਰੀ ਬਣਿਆ। ਥਾਮਸ ਨੇ ਕਈ ਵਾਰ ਮਗੋਜ਼ਵੀ ਨੂੰ ਇਹ ਕਹਾਣੀ ਪੜ੍ਹ ਕੇ ਸੁਣਾਈ, ਪਰ ਇੱਕ ਦਿਨ ਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਸਕੂਲ ਜਾ ਕੇ ਪੜ੍ਹਨਾ ਸਿੱਖਣਾ ਚਾਹੀਦਾ ਹੈ। ਤੈਨੂੰ ਕੀ ਲੱਗਦਾ ਹੈ?” ਥਾਮਸ ਨੇ ਸਮਝਾਇਆ ਕਿ ਉਹ ਇੱਕ ਜਗ੍ਹਾ ਜਾਣਦਾ ਹੈ ਜਿੱਥੇ ਬੱਚੇ ਰਹਿ ਅਤੇ ਸਕੂਲ ਜਾ ਸਕਦੇ ਹਨ।

玛格威十岁生日的时候,托马斯给了他一本新的故事书,这是关于一个乡下男孩成为足球运动员的故事。托马斯给玛格威讲过这个故事很多次。有一天,托马斯说:“我觉得你应该去上学,去识字。你觉得呢?”托马斯说他知道一个地方,孩子们可以住在那儿,上学。


ਮਗੋਜ਼ਵੀ ਨੇ ਨਵੀਂ ਜਗ੍ਹਾ ਅਤੇ ਸਕੂਲ ਜਾਣ ਬਾਰੇ ਸੋਚਿਆ। ਕੀ ਹੋਏਗਾ ਜੇ ਉਸ ਦਾ ਚਾਚਾ ਸਹੀ ਸੀ ਅਤੇ ਉਹ ਸੱਚ-ਮੁੱਚ ਕੁਝ ਵੀ ਸਿੱਖਣ ਲਈ ਮੂਰਖ ਸੀ? ਕੀ ਹੋਏਗਾ ਜੇ ਉਹ ਉਸ ਨੂੰ ਨਵੀਂ ਜਗ੍ਹਾ ਤੇ ਕੁਟਣਗੇ? ਉਹ ਡਰ ਗਿਆ ਸੀ। “ਸ਼ਾਇਦ ਸੜਕ ਤੇ ਰਹਿਣਾ ਬਿਹਤਰ ਹੈ,” ਉਸ ਨੇ ਸੋਚਿਆ।

玛格威想了想去新地方生活,上学。但是,如果他叔叔说得对,他太笨了上不了学怎么办?如果在新的地方,他又要挨打怎么办?他有点儿害怕,心想:“也许我注定就要睡在马路边。”


ਉਸ ਨੇ ਥਾਮਸ ਨਾਲ ਆਪਣਾ ਡਰ ਸ਼ੇਅਰ ਕੀਤਾ। ਕੁਝ ਸਮੇਂ ਬਾਅਦ ਆਦਮੀ ਨੇ ਮੁੰਡੇ ਨੂੰ ਦਿਲਾਸਾ ਦਿੱਤਾ ਕਿ ਨਵੀਂ ਜਗ੍ਹਾ ਤੇ ਜੀਵਨ ਬਿਹਤਰ ਹੋ ਸਕਦਾ ਹੈ।

他把自己的想法告诉了托马斯。托马斯对他循循善诱,终于说服了玛格威,他在新地方一定会过上更好的生活。


ਅਤੇ ਇਸ ਤਰ੍ਹਾਂ ਮਗੋਜ਼ਵੀ ਇੱਕ ਹਰੇ ਛੱਤ ਦੇ ਘਰ ਦੇ ਕਮਰੇ ਵਿੱਚ ਚਲਿਆ ਗਿਆ। ਉਹ ਦੋ ਹੋਰ ਮੁੰਡਿਆਂ ਨਾਲ ਕਮਰਾ ਸ਼ੇਅਰ ਕਰਦਾ ਸੀ। ਉਸ ਘਰ ਵਿੱਚ ਰਲ-ਮਿਲਾਕੇ ਦਸ ਬੱਚੇ ਰਹਿੰਦੇ ਸਨ। ਉਹ ਅੰਟੀ ਸਿਸੀ, ਉਸ ਦੇ ਪਤੀ, ਤਿੰਨ ਕੁੱਤੇ, ਇੱਕ ਬਿੱਲੀ, ਅਤੇ ਇੱਕ ਬੁੱਢੀ ਬੱਕਰੀ ਦੇ ਸਮੇਤ ਰਹਿੰਦੇ ਸਨ।

玛格威搬到了新家,新家的屋顶是绿色的。他和两个男孩住一间房间。屋子里还住着其他十个孩子。和他们住在一起的是茜茜阿姨和她的丈夫,还有三只狗,一只猫,一头老山羊。


ਮਗੋਜ਼ਵੀ ਨੇ ਸਕੂਲ ਸ਼ੁਰੂ ਕੀਤਾ ਅਤੇ ਉਸ ਨੂੰ ਮੁਸ਼ਕਲ ਲੱਗਿਆ। ਉਸ ਕੋਲ ਸਿੱਖਣ ਲਈ ਬਹੁਤ ਕੁਝ ਸੀ। ਕਈ ਵਾਰੀ ਉਹ ਹਾਰ ਮੰਨਣੀ ਚਾਹੁੰਦਾ ਸੀ। ਪਰ ਉਸ ਨੇ ਪਾਇਲਟ ਅਤੇ ਫੁਟਬਾਲ ਖਿਡਾਰੀ ਬਾਰੇ ਸੋਚਿਆ ਜੋ ਕਹਾਣੀਆਂ ਵਿੱਚ ਸਨ। ਉਹਨਾਂ ਦੀ ਤਰ੍ਹਾਂ, ਉਸ ਨੇ ਹਾਰ ਨਹੀਂ ਮੰਨੀ।

玛格威开始读书,他遇到了不少困难,很难赶上他的同学们,有时候他差点就要放弃了。但他每次想起故事书里的飞行员和足球运动员,他都坚持了下来,就像他们一样。


ਮਗੋਜ਼ਵੀ ਹਰੇ ਛੱਤ ਵਾਲੇ ਘਰ ਦੇ ਵਿਹੜੇ ਵਿੱਚ ਬੈਠਾ ਸਕੂਲ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਥਾਮਸ ਉਸ ਕੋਲ ਆ ਕੇ ਬੈਠ ਗਿਆ। “ਇਹ ਕਹਾਣੀ ਕਿਸ ਬਾਰੇ ਹੈ?” ਥਾਮਸ ਨੇ ਪੁੱਛਿਆ। “ਇਹ ਇੱਕ ਮੁੰਡੇ ਬਾਰੇ ਹੈ ਜੋ ਅਧਿਆਪਕ ਬਣਦਾ ਹੈ,” ਮਗੋਜ਼ਵੀ ਨੇ ਜਵਾਬ ਦਿੱਤਾ। “ਮੁੰਡੇ ਦਾ ਨਾਮ ਕੀ ਹੈ?” ਥਾਮਸ ਨੇ ਪੁੱਛਿਆ। “ਉਸ ਦਾ ਨਾਮ ਮਗੋਜ਼ਵੀ ਹੈ,” ਮਗੋਜ਼ਵੀ ਨੇ ਮੁਸਕਰਾ ਕੇ ਕਿਹਾ।

有一天,玛格威正在屋子后院里看书,托马斯来了,坐在他旁边:“这本书讲了什么故事?”玛格威回答说:“这是关于一个男孩变成老师的故事。”托马斯问:“那个男孩叫什么名字?”玛格威咧嘴一笑:“他叫玛格威。”


作者: Lesley Koyi
插图: Wiehan de Jager
译文: Anu Gill
配音: Gurleen Parmar
语言: 旁遮普语
级别: 5级
出处: 原文来自非洲故事书Magozwe
共享创意授权条款
本着作系采用共享创意 署名 4.0 未本地化版本授权条款授权。
选项
返回故事列表 下载 PDF