下载 PDF
返回故事列表

ਪੰਛੀ ਦਾ ਬਦਲਾ 指蜜鸟的复仇

作者 Zulu folktale

插图 Wiehan de Jager

译文 Anu Gill

配音 Gurleen Parmar

语言 旁遮普语

级别 4级

将整故事念出来

播放速度

自动念故事


ਇਹ ਕਹਾਣੀ ਇੱਕ ਪੰਛੀ, ਨਗੀਡੀ, ਅਤੇ ਇੱਕ ਲਾਲਚੀ ਨੌਜਵਾਨ ਆਦਮੀ ਗਿਨਗਾਇਲ ਦੀ ਹੈ। ਇਕ ਦਿਨ ਜਦ ਗਿਨਗਾਇਲ ਬਾਹਰ ਸ਼ਿਕਾਰ ਕਰ ਰਿਹਾ ਸੀ ਉਸਨੇ ਨਗੀਡੀ ਦੀ ਪੁਕਾਰ ਸੁਣੀ। ਗਿਨਗਾਇਲ ਦੇ ਮੂੰਹ ਵਿੱਚ ਸ਼ਹਿਦ ਦੇ ਵਿਚਾਰ ਤੇ ਪਾਣੀ ਆ ਗਿਆ। ਉਸ ਨੇ ਰੁੱਕ ਕੇ ਧਿਆਨ ਨਾਲ ਸੁਣਿਆ। ਉਹ ਖੋਜ ਕਰਦਾ ਰਿਹਾ ਜਦ ਤੱਕ ਉਸ ਨੇ ਟਾਹਣੀਆਂ ਵਿੱਚ ਪੰਛੀ ਨਾ ਵੇਖਿਆ। “ਚੀਂ-ਚੀਂ-ਚੀਂ,” ਛੋਟਾ ਪੰਛੀ ਇੱਕ ਦਰਖ਼ਤ ਤੋਂ ਦੂਜੇ ਦਰਖ਼ਤ ਤੇ ਸਫਰ ਕਰਦਾ ਬੋਲ ਰਿਹਾ ਸੀ। “ਚੀਂ-ਚੀਂ-ਚੀਂ,” ਉਸ ਨੇ ਕਿਹਾ ਅਤੇ ਕਦੇ ਕਦੇ ਰੁੱਕ ਕੇ ਦੇਖਦਾ ਜੇ ਗਿਨਗਾਇਲ ਉਸ ਦਾ ਪਿੱਛਾ ਕਰ ਰਿਹਾ ਹੈ।

这是一个关于指蜜鸟奈吉和贪婪的年轻人青其儿的故事。有一天,青其儿外出打猎,忽然,他听到了奈吉的叫声。青其儿一想到跟着指蜜鸟就能找到美味的蜂蜜,口水就忍不住流了出来。他停下来,仔细地听着,四处找寻,直到他在头上的树枝里看到了指蜜鸟。小鸟啾啾啾地叫着,从一根树枝飞到另一个树枝。指蜜鸟一边飞一边叫,让青其儿能跟上它。


ਅੱਧੇ ਘੰਟੇ ਬਾਅਦ, ਉਹ ਇੱਕ ਵੱਡੇ ਜੰਗਲੀ ਅੰਜੀਰ ਦੇ ਦਰਖ਼ਤ ਕੋਲ ਪਹੁੰਚੇ। ਨਗੀਡੀ ਟਾਹਣੀਆਂ ਵਿਚ ਉੱਛਲ ਰਿਹਾ ਸੀ। ਫਿਰ ਉਹ ਇਕ ਟਾਹਣੀ ਤੇ ਸੈਟਲ ਹੋ ਗਿਆ ਅਤੇ ਗਿਨਗਾਇਲ ਵੱਲ ਆਪਣਾ ਸਿਰ ਹਿਲਾਇਆ, ਜਿਵੇਂ ਕਹਿੰਦਾ ਹੋਵੇ, “ਇੱਥੇ ਹੈ! ਆਓ! ਤੁਸੀਂ ਇਹਨ੍ਹਾਂ ਲੰਬਾ ਸਮਾਂ ਕਿਉਂ ਲੈ ਰਹੇ ਹੋ?” ਗਿਨਗਾਇਲ ਨੂੰ ਦਰਖ਼ਤ ਦੇ ਹੇਠ ਕੋਈ ਮਧੂ-ਮੱਖੀਆਂ ਨਹੀਂ ਸੀ ਦਿਸਦੀਆਂ, ਪਰ ਉਸ ਨੂੰ ਨਗੀਡੀ ਤੇ ਭਰੋਸਾ ਸੀ।

过了大概半个小时,他们到了一棵巨大的野无花果树下。奈吉在树枝间跳来跳去,然后在其中一根树枝上停了下来,它朝青其儿伸出脑袋,好像在说:“就是这儿!快来!别磨磨蹭蹭的。”青其儿站在树下,看不到一只蜜蜂,但是他相信奈吉不会骗他。


ਗਿਨਗਾਇਲ ਨੇ ਦਰਖ਼ਤ ਹੇਠ ਆਪਣਾ ਸ਼ਿਕਾਰ ਵਾਲਾ ਬਰਛਾ ਰੱਖਿਆ, ਕੁਝ ਸੁੱਕੀਆਂ ਟਾਹਣੀਆਂ ਇਕੱਠੀਆਂ ਕੀਤੀਆਂ ਅਤੇ ਇੱਕ ਛੋਟੀ ਅੱਗ ਲਾਈ। ਜਦ ਅੱਗ ਪੂਰੀ ਬਲ ਰਹੀ ਸੀ, ਉਸ ਨੇ ਇਕ ਲੰਬੀ ਸੁੱਕੀ ਸੋਟੀ ਅੱਗ ਦੇ ਵਿਚਕਾਰ ਰੱਖੀ। ਇਹ ਲੱਕੜ ਅਕਸਰ ਮਚਦੀ ਹੋਈ ਬਹੁਤ ਧੂੰਆਂ ਪੈਦਾ ਕਰਦੀ ਹੈ। ਉਸ ਨੇ ਸੋਟੀ ਦਾ ਠੰਢਾ ਪਾਸਾ ਆਪਣੇ ਦੰਦਾਂ ਨਾਲ ਫੜਿਆ ਅਤੇ ਦਰਖ਼ਤ ਤੇ ਚੜ੍ਹਨਾ ਸ਼ੁਰੂ ਕੀਤਾ।

青其儿把他打猎的矛搁在树下,搜集了一些干枯的小树枝,点了一堆火。当火慢慢旺起来的时候,他拿了一根又长又干的树枝,伸向火堆中心。这种木头烧起来的时候,会释放出很多烟。青其儿一手拿着树枝的另一头,另一只手抓着树干,开始爬树。


ਜਲਦੀ ਉਸ ਨੂੰ ਰੁੱਝੀਆਂ ਹੋਈਆਂ ਮਧੂ- ਮੱਖੀਆਂ ਦੀ ਉੱਚੀ ਗੂੰਜ ਸੁਣਾਈ ਦਿੱਤੀ। ਉਹ ਇੱਕ ਖੋਖਲੇ ਦਰਖ਼ਤ - ਉਹਨਾਂ ਦੇ ਛੱਤੇ- ਦੇ ਅੰਦਰ ਬਾਹਰ ਭਟਕ ਰਹੀਆਂ ਸਨ। ਜਦ ਗਿਨਗਾਇਲ ਛੱਤੇ ਕੋਲ ਪਹੁੰਚਿਆ, ਉਸ ਨੇ ਸੋਟੀ ਦਾ ਮਚਦਾ ਹੋਇਆ ਪਾਸਾ ਖੋਖਲੇ ਦਰਖ਼ਤ ਵਿੱਚ ਧੱਕਿਆ। ਮਧੂ- ਮੱਖੀਆਂ ਬਾਹਰ ਕਾਹਲੀ ਨਾਲ ਆਈਆਂ, ਉਹ ਗੁੱਸੇ ਵਿਚ ਸਨ। ਉਹ ਉੱਡ ਗਈਆਂ ਕਿਉਂਕਿ ਉਹਨਾਂ ਨੂੰ ਧੂੰਆਂ ਪਸੰਦ ਨਹੀਂ ਸੀ - ਪਰ ਉਹ ਗਿਨਗਾਇਲ ਨੂੰ ਕਈ ਦਰਦ ਭਰੇ ਡੰਗ ਮਾਰ ਕੇ ਗਈਆਂ।

不久青其儿就听到了蜜蜂飞来飞去的嗡嗡声。它们在树干里筑了一个巢,正忙着飞进去飞出来。当青其儿爬到蜂巢附近的时候,他把树枝燃烧的一端猛地戳到蜂巢里。蜜蜂们害怕灰烟,它们都吓坏了,赶紧全都飞出来,但它们没忘记给青其儿脸上、身上狠狠地叮上几口。


ਜਦ ਮਧੂ- ਮੱਖੀਆਂ ਨਿਕਲ ਗਈਆਂ, ਗਿਨਗਾਇਲ ਨੇ ਆਪਣਾ ਹੱਥ ਛੱਤੇ ਵਿੱਚ ਪਾਇਆ। ਉਸ ਨੇ ਹੱਥ ਭਰਕੇ ਮਿੱਠਾ ਸ਼ਹਿਦ, ਚਿੱਟੀ ਚਰਬੀ ਨਾਲ ਟਪਕਦਾ ਹੋਇਆ ਕੱਡਿਆ। ਉਸ ਨੇ ਸ਼ਹਿਦ ਨੂੰ ਆਪਣੇ ਮੋਢੇ ਤੇ ਇਕ ਥੈਲੀ ਵਿੱਚ ਧਿਆਨ ਨਾਲ ਪਾਇਆ ਅਤੇ ਦਰਖ਼ਤ ਤੋਂ ਥੱਲੇ ਆਉਣ ਲਗਾ।

蜜蜂全都飞出来了,青其儿把手伸进蜂巢里,他挖到了好多蜜块,又甜又香的蜂蜜从蜜块上滴下来,看起来美味极了。他小心翼翼地把蜂蜜块放进肩膀上的袋子里,慢慢地从树上爬下来。


ਨਗੀਡੀ ਉਤਸੁਕਤਾ ਨਾਲ ਗਿਨਗਾਇਲ ਨੂੰ ਵੇਖ ਰਿਹਾ ਸੀ। ਉਹ ਉਸਦੇ ਧੰਨਵਾਦ ਦੇ ਤੌਰ ਤੇ ਕੁਝ ਸ਼ਹਿਦ ਦੀ ਉਡੀਕ ਕਰ ਰਿਹਾ ਸੀ। ਨਗੀਡੀ, ਟਾਹਣੀ ਤੋਂ ਟਾਹਣੀ ਥੱਲੇ ਉੱਡਦਾ ਜ਼ਮੀਨ ਨੇੜੇ ਆ ਰਿਹਾ ਸੀ। ਅਖੀਰ ਨੂੰ ਗਿਨਗਾਇਲ ਦਰਖ਼ਤ ਦੇ ਥੱਲੇ ਪਹੁੰਚ ਗਿਆ। ਨਗੀਡੀ ਆਦਮੀ ਦੇ ਨੇੜੇ ਇੱਕ ਪੱਥਰ ਤੇ ਬੈਠ ਕੇ ਆਪਣੇ ਇਨਾਮ ਦੀ ਉਡੀਕ ਕਰ ਰਿਹਾ ਸੀ।

奈吉迫不及待地看着青其儿做这些事情,它等着青其儿能送它一小块蜂蜜,作为给他引路的谢礼。青其儿在树枝间轻快地跳来跳去,离地面越来越近。终于青其儿稳稳地落地,奈吉落在他附近的一块石头上,等着青其儿给他的礼物。


ਪਰ, ਗਿਨਗਾਇਲ ਨੇ ਅੱਗ ਬੁਜਾਈ, ਆਪਣਾ ਬਰਛਾ ਚੁੱਕਿਆ, ਅਤੇ ਘਰ ਵੱਲ ਤੁਰਨ ਲੱਗ ਪਿਆ। ਉਸ ਨੇ ਪੰਛੀ ਨੂੰ ਨਜ਼ਰਅੰਦਾਜ਼ ਕੀਤਾ। ਨਗੀਡੀ ਗੁੱਸੇ ਵਿਚ ਬੋਲਿਆ। ਗਿਨਗਾਇਲ ਰੁੱਕ ਗਿਆ, ਉਸਨੇ ਛੋਟੇ ਪੰਛੀ ਵੱਲ ਤਾੜਿਆ ਅਤੇ ਉੱਚੀ ਹੱਸਣ ਲੱਗਾ। “ਤੂੰ ਕੁਝ ਸ਼ਹਿਦ ਚਾਹੁੰਦਾ ਹੈਂ, ਮੇਰੇ ਦੋਸਤ? ਪਰ ਸਾਰਾ ਕੰਮ ਤਾਂ ਮੈਂ ਕੀਤਾ ਅਤੇ ਸਾਰੇ ਡੰਗ ਮੈਨੂੰ ਮਿਲੇ। ਮੈਂ ਇਹ ਮਿੱਠਾ ਸ਼ਹਿਦ ਤੇਰੇ ਨਾਲ ਕਿਉਂ ਸ਼ੇਅਰ ਕਰਾਂ?” ਫਿਰ ਉਹ ਤੁਰ ਗਿਆ। ਨਗੀਡੀ ਗੁੱਸੇ ਸੀ! ਇਹ ਉਸ ਦੇ ਨਾਲ ਵਰਤਾਓ ਦਾ ਕੋਈ ਤਰੀਕਾ ਨਹੀਂ ਸੀ! ਪਰ ਉਹ ਆਪਣਾ ਬਦਲਾ ਲਵੇਗਾ।

但是青其儿把火灭了,拎起他的矛,开始向家里走去,装作看不见奈吉的样子。奈吉生气地叫着:“给我蜂蜜!给我蜂蜜!”青其儿停下来,盯着小鸟,大笑说:“我的朋友,你也想要蜂蜜,是吗?哈哈,我做了这么多事,被叮了那么多包!我为什么要跟你分享这蜂蜜?”说完,青其儿就走远了。奈吉气极了,他可从来没有被这样对待过!等着吧,它会报仇的。


ਕਈ ਹਫ਼ਤੇ ਬਾਅਦ ਗਿਨਗਾਇਲ ਨੂੰ ਫਿਰ ਨਗੀਡੀ ਦੀ ਪੁਕਾਰ ਸੁਣੀ। ਉਸ ਨੂੰ ਸੁਆਦੀ ਸ਼ਹਿਦ ਦੀ ਯਾਦ ਆਈ, ਅਤੇ ਉਤਸੁਕਤਾ ਨਾਲ ਇਕ ਵਾਰ ਫਿਰ ਪੰਛੀ ਦਾ ਪਿਛਾ ਕਰਨ ਲੱਗਾ। ਜੰਗਲ ਦੇ ਕਿਨਾਰੇ ਦੇ ਨਾਲ-ਨਾਲ ਗਿਨਗਾਇਲ ਨੂੰ ਲੈ ਜਾਣ ਬਾਅਦ, ਨਗੀਡੀ ਇੱਕ ਕੰਡਿਆਂ ਵਾਲੇ ਦਰਖ਼ਤ ਵਿਚ ਆਰਾਮ ਕਰਨ ਲਈ ਰੁੱਕ ਗਿਆ। ਗਿਨਗਾਇਲ ਨੇ ਸੋਚਿਆ, “ਛੱਤਾ ਇਸ ਦਰਖ਼ਤ ਵਿੱਚ ਹੋਵੇਗਾ।” ਉਸ ਨੇ ਛੇਤੀ ਛੋਟੀ ਅੱਗ ਲਾਈ ਅਤੇ ਆਪਣੇ ਦੰਦਾਂ ਵਿਚ ਧੂੰਐਂ ਵਾਲੀ ਸੋਟੀ ਫੜਕੇ ਦਰਖ਼ਤ ਤੇ ਚੜ੍ਹਨ ਲੱਗਾ। ਨਗੀਡੀ ਬੈਠ ਕੇ ਦੇਖ ਰਿਹਾ ਸੀ।

过了几个星期,青其儿又听到了奈吉的叫声。他想起来美味的蜂蜜,迫不及待地跟着指蜜鸟走了。奈吉领着青其儿走到森林边上,在一棵大树冠上停了下来。青其儿心想:“哈哈,树上肯定有蜂巢。”他迅速地生了一小堆火,拿着燃烧的树枝开始爬树。奈吉停在那儿看着这一切。


ਗਿਨਗਾਇਲ ਚੜ੍ਹ ਰਿਹਾ ਸੀ ਪਰ ਉਹ ਹੈਰਾਨ ਸੀ ਕਿਉਂਕਿ ਉਸ ਨੂੰ ਮਧੂ-ਮੱਖੀਆਂ ਦੀ ਆਮ ਗੂੰਜ ਨਹੀਂ ਸੁਣਾਈ ਦਿੱਤੀ। “ਸ਼ਾਇਦ ਛੱਤਾ ਦਰਖ਼ਤ ਦੇ ਕਾਫੀ ਅੰਦਰ ਹੈ,” ਉਸ ਨੇ ਆਪਣੇ ਮਨ ਵਿੱਚ ਸੋਚਿਆ। ਉਹ ਇੱਕ ਹੋਰ ਟਾਹਣੀ ਚੜ੍ਹਿਆ। ਪਰ ਛੱਤੇ ਦੀ ਬਜਾਏ, ਉਹ ਇੱਕ ਚੀਤੇ ਦੇ ਸਾਹਮਣੇ ਸੀ! ਚੀਤਾ ਆਪਣੀ ਨੀਂਦ ਖ਼ਰਾਬ ਹੋਣ ਕਾਰਣ ਬਹੁਤ ਗੁੱਸੇ ਵਿੱਚ ਸੀ। ਉਸ ਨੇ ਅੱਖਾਂ ਭੀੜੀਆਂ ਕੀਤੀਆਂ, ਮੂੰਹ ਖੋਲ੍ਹਿਆ ਅਤੇ ਆਪਣੇ ਵੱਡੇ ਅਤੇ ਤਿੱਖੇ ਦੰਦ ਦਿਖਾਏ।

青其儿爬着爬着,心里觉得奇怪,怎么他没有听到嗡嗡声呢?他想,蜂巢一定在树冠很深的地方。他拉着树枝,跳上树:没有蜂巢,他看到了一只豹子!豹子非常生气,因为青其儿打扰了它的美梦。豹子眯着眼睛,张开血盆大口,露出了又白又尖的牙齿。


ਇਸ ਤੋਂ ਪਹਿਲ੍ਹਾਂ ਕਿ ਚੀਤਾ ਗਿਨਗਾਇਲ ਨੂੰ ਛੂਹੇ, ਉਹ ਛੇਤੀ ਰੁੱਖ ਤੋਂ ਥੱਲੇ ਆਇਆ। ਕਾਹਲੀ ਵਿਚ, ਉਹ ਇੱਕ ਟਾਹਣੀ ਤੇ ਪੈਰ ਰੱਖਣਾ ਭੁੱਲ ਗਿਆ ਅਤੇ ਜ਼ਮੀਨ ਤੇ ਜ਼ੋਰ ਨਾਲ ਡਿਗਿਆ। ਉਸ ਦਾ ਗਿੱਟਾ ਮੁਚ ਗਿਆ। ਜਿਨ੍ਹੀ ਤੇਜ਼ ਹੋ ਸਕਿਆ, ਉਹ ਤੁਰਿਆ ਗਿਆ। ਉਹ ਖੁਸ਼ਕਿਸਮਤ ਸੀ ਕਿ ਚੀਤਾ ਉਹਦਾ ਪਿਛਾ ਕਰਨ ਲਈ ਸੁਸਤ ਸੀ। ਨਗੀਡੀ ਨੇ ਬਦਲਾ ਲੈ ਲਿਆ। ਅਤੇ ਗਿਨਗਾਇਲ ਨੇ ਸਬਕ ਸਿੱਖਿਆ।

青其儿没等到豹子扑向他,就飞快地爬下树。可他爬得太匆忙了,一脚没踩稳,重重地摔在地上,扭到了脚踝。他一瘸一拐地跑走了。幸好豹子还没睡醒,没有追青其儿。指蜜鸟奈吉报了仇,青其儿也学到了教训。


ਅਤੇ ਇਸ ਲਈ, ਜਦ ਗਿਨਗਾਇਲ ਦੇ ਬੱਚੇ ਨਗੀਡੀ ਦੀ ਕਹਾਣੀ ਸੁਣਦੇ ਹਨ ਉਹ ਛੋਟੇ ਪੰਛੀ ਦਾ ਆਦਰ ਕਰਦੇ ਹਨ। ਜਦ ਵੀ ਉਹ ਸ਼ਹਿਦ ਦੀ ਵਾਢੀ ਕਰਦੇ ਹਨ, ਉਹ ਇੱਕ ਵੱਡਾ ਹਿੱਸਾ ਪੰਛੀ ਲਈ ਜ਼ਰੂਰ ਛੱਡਦੇ ਹਨ।

从此以后,青其儿的孩子们都听说了奈吉的故事,都非常尊重这只小鸟。他们每次收获蜂蜜的时候,都会把最大的一块留给指蜜鸟。


作者: Zulu folktale
插图: Wiehan de Jager
译文: Anu Gill
配音: Gurleen Parmar
语言: 旁遮普语
级别: 4级
出处: 原文来自非洲故事书The Honeyguide's revenge
共享创意授权条款
本着作系采用共享创意 署名 3.0 未本地化版本授权条款授权。
选项
返回故事列表 下载 PDF