ਬਹੁਤ ਸਮਾਂ ਪਹਿਲਾਂ ਲੋਕਾਂ ਨੂੰ ਕੁਝ ਪਤਾ ਨਹੀਂ ਸੀ। ਉਹਨਾਂ ਨੂੰ ਫਸਲ ਬੀਜਣੀ ਨਹੀਂ ਸੀ ਆਉਂਦੀ, ਕੱਪੜੇ ਬੁਣਨੇ ਨਹੀਂ ਸੀ ਆਉਂਦੇ, ਅਤੇ ਲੋਹੇ ਦੇ ਸੰਦ ਬਣਾਉਣੇ ਨਹੀਂ ਸੀ ਆਉਂਦੇ। ਅਕਾਸ਼ ਵਿੱਚ, ਪਰਮੇਸ਼ੁਰ ਨਯਾਮੀ ਕੋਲ ਸੰਸਾਰ ਦੀ ਸਾਰੀ ਬੁੱਧੀ ਸੀ। ਉਸਨੇ ਬੁੱਧੀ ਨੂੰ ਮਿੱਟੀ ਦੇ ਘੜੇ ਵਿੱਚ ਸੁਰੱਖਿਅਤ ਰੱਖਿਆ ਹੋਇਆ ਸੀ।
في قديم الزمان، كان الناس لا يعرفون شيئا. كانوا لا يعرفون طريقة زراعة المحاصيل، أو نسج الأقمشة، أو صناعة الأدوات الحديدية. كان هناك الإله نيام في السماء وكان يملك كل الحكمة الموجودة في العالم. وكان محتفظا بها في وعاء من الفخار.
ਇੱਕ ਦਿਨ, ਨਯਾਮੀ ਨੇ ਫ਼ੈਸਲਾ ਕੀਤਾ ਕਿ ਉਹ ਬੁੱਧੀ ਦਾ ਘੜਾ ਅਨਾਨਸੀ ਨੂੰ ਦੇਵੇਗਾ। ਜੱਦ ਵੀ ਅਨਾਨਸੀ ਮਿੱਟੀ ਦੇ ਘੜੇ ਵਿੱਚ ਵੇਖਦਾ, ਉਹ ਕੁਝ ਨਵਾਂ ਸਿੱਖਦਾ ਸੀ। ਇਹ ਬਹੁਤ ਦਿਲਚਸਪ ਸੀ!
في يوم من الأيام، قرر نيام أن يعطي وعاء الحكمة إلى أنانسي. في كل مرة كان أنانسي ينظر في وعاء الفخار، كان يتعلم شيئا جديدا. كان أمرا مثيرا!
ਲਾਲਚੀ ਅਨਾਨਸੀ ਨੇ ਸੋਚਿਆ, “ਮੈਂ ਘੜੇ ਨੂੰ ਲੰਬੇ ਰੁੱਖ ਦੇ ਉੱਪਰ ਸੁਰੱਖਿਅਤ ਰੱਖਾਂਗਾ। ਫੇਰ ਮੈਂ ਇਸਨੂੰ ਆਪਣੇ ਆਪ ਲਈ ਰੱਖ ਸਕਦਾ ਹਾਂ!” ਉਸਨੇ ਲੰਬਾ ਧਾਗਾ ਬੁਣਿਆ, ਮਿੱਟੀ ਦੇ ਘੜੇ ਦੇ ਆਲੇ-ਦੁਆਲੇ ਲਪੇਟਿਆ, ਅਤੇ ਉਸ ਦੇ ਪੇਟ ਨਾਲ ਬੰਨ੍ਹਿਆ। ਉਹ ਰੁੱਖ ਤੇ ਚੜ੍ਹਨ ਲੱਗਾ। ਪਰ ਰੁੱਖ ਤੇ ਚੜ੍ਹਨਾ ਮੁਸ਼ਕਲ ਸੀ ਕਿਉਂਕਿ ਘੜਾ ਉਸਦੇ ਗੋਡਿਆਂ ਵਿੱਚ ਵੱਜੀ ਜਾਂਦਾ ਸੀ।
فكر الجشع أنانسي: “أنا سوف أحتفظ بالوعاء في مكان آمن في أعلى شجرة طويلة. بعد ذلك يمكن أن يكون كل شيء لنفسي!” ونسج خيط طويل، ولفه حول وعاء الطين، وربطه إلى بطنه. بدأ تسلق الشجرة. ولكن كان من الصعب تسلق الشجرة والوعاء يخبط في ركبتيه طوال الوقت.
ਇਸ ਸਮੇਂ ਅਨਾਨਸੀ ਦਾ ਨੌਜਵਾਨ ਪੁੱਤਰ ਰੁੱਖ ਦੇ ਥੱਲੇ ਖੜ੍ਹਾ ਦੇਖ ਰਿਹਾ ਸੀ। ਉਸ ਨੇ ਕਿਹਾ, “ਜੇ ਤੁਸੀਂ ਘੜੇ ਨੂੰ ਆਪਣੀ ਪਿੱਠ ਤੇ ਬੰਨ੍ਹੋ ਤਾਂ ਤੁਹਾਨੂੰ ਸੌਖਾ ਨਹੀਂ ਹੋਵੇਗਾ?” ਅਨਾਨਸੀ ਨੇ ਬੁੱਧੀ ਨਾਲ ਭਰੇ ਘੜੇ ਨੂੰ ਆਪਣੀ ਪਿੱਠ ਤੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਅਤੇ ਅਸਲ ਵਿੱਚ ਇਹ ਬਹੁਤ ਜਿਆਦਾ ਸੌਖਾ ਸੀ।
خلال كل هذا الوقت كان ابن أنانسي الصغير يشاهد من أسفل الشجرة. وقال: “ألن يكون من الأسهل تسلق الشجرة إذا كان الوعاء مربوطا إلى ظهرك بدلا من بطنك؟” حاول أنانسي ربط وعاء الفخار المليء بالحكمة إلى ظهره، وأصبح فعلا تسلق الشجرة أسهل.
ਜਲਦੀ ਹੀ, ਉਹ ਰੁੱਖ ਦੇ ਉੱਪਰ ਪਹੁੰਚ ਗਿਆ। ਪਰ ਫਿਰ ਉਸ ਨੇ ਰੁਕ ਕੇ ਸੋਚਿਆ, “ਸਾਰੀ ਬੁੱਧੀ ਤਾਂ ਮੇਰੇ ਕੋਲ ਹੋਣੀ ਚਾਹੀਦੀ ਸੀ, ਪਰ ਇੱਥੇ ਮੇਰਾ ਪੁੱਤਰ ਮੇਰੇ ਨਾਲੋਂ ਵੱਧ ਚਲਾਕ ਨਿਕਲਿਆ।” ਅਨਾਨਸੀ ਇਨ੍ਹਾਂ ਗੁੱਸੇ ਵਿੱਚ ਸੀ ਕਿ ਉਸ ਨੇ ਮਿੱਟੀ ਦੇ ਘੜੇ ਨੂੰ ਰੁੱਖ ਦੇ ਬਾਹਰ ਥੱਲੇ ਸੁੱਟ ਦਿੱਤਾ।
خلال وقت قصير وصل إلى أعلى الشجرة. ولكن بعد ذلك توقف وفكر، “أنا من المفترض أن أكون صاحب كل الحكمة، وهنا كان ابني أذكى مني!” كان أنانسي غاضب جدا وألقى وعاء الفخار إلى أسفل الشجرة.
ਉਹ ਜ਼ਮੀਨ ‘ਤੇ ਟੁਕੜੇ-ਟੁਕੜੇ ਹੋ ਕੇ ਟੁੱਟ ਗਿਆ। ਹੁਣ ਹਰ ਕੋਈ ਬੁੱਧੀ ਸ਼ੇਅਰ ਕਰ ਸਕਦਾ ਸੀ। ਅਤੇ ਇਸ ਤਰ੍ਹਾਂ ਲੋਕਾਂ ਨੇ ਖੇਤੀ, ਕੱਪੜੇ ਬੁਣਨੇ, ਲੋਹੇ ਦੇ ਸੰਦ ਬਣਾਉਣੇ, ਅਤੇ ਹੋਰ ਸਾਰੇ ਕੰਮ ਸਿੱਖੇ ਜੋ ਕਿ ਲੋਕਾਂ ਨੂੰ ਅੱਜ ਆਉਂਦੇ ਹਨ।
تحطم الوعاء إلى قطع صغيرة على الأرض. وأصبحت الحكمة للجميع لكي يتشاركوها. وهكذا تعلم الناس الفلاحة، ونسج الأقمشة، وصناعة الأدوات الحديدية، وجميع الأشياء الأخرى التي يعرف الناس كيفية القيام بها.